Buddha: ਤੁਸੀਂ ਗੌਤਮ ਬੁੱਧ ਬਾਰੇ ਜਾਣਦੇ ਹੀ ਹੋਵੋਗੇ ਜਿਨ੍ਹਾਂ ਨੇ ਬੁੱਧ ਧਰਮ ਦੀ ਸ਼ੁਰੂਆਤ ਕੀਤੀ ਸੀ। ਅੱਜ ਬੁੱਧ ਧਰਮ ਦੇ ਕਰੋੜਾਂ ਪੈਰੋਕਾਰ ਹਨ, ਜੋ ਇਸ ਧਰਮ ਦਾ ਪ੍ਰਚਾਰ ਵੀ ਕਰ ਰਹੇ ਹਨ। ਤੁਸੀਂ ਗੌਤਮ ਬੁੱਧ ਦੀਆਂ ਮੂਰਤੀਆਂ ਨੂੰ ਕਿਤੇ ਵੀ ਆਸਾਨੀ ਨਾਲ ਦੇਖ ਸਕਦੇ ਹੋ, ਜੋ ਕਿ ਬਹੁਤ ਸੁੰਦਰ ਅਤੇ ਆਕਰਸ਼ਕ ਹਨ।



ਗੌਤਮ ਬੁੱਧ ਦੀਆਂ ਕੁਝ ਮੂਰਤੀਆਂ ਯੂਨੈਸਕੋ ਦੀਆਂ ਵਿਸ਼ਵ ਵਿਰਾਸਤ ਸਾਈਟਾਂ ਵਿੱਚ ਵੀ  ਸ਼ਾਮਲ ਹਨ। ਗੌਤਮ ਬੁੱਧ ਦੀ ਮੂਰਤੀ ਨੂੰ ਧਿਆਨ ਨਾਲ ਦੇਖੀਏ ਤਾਂ ਉਨ੍ਹਾਂ ਦੇ ਸਿਰ 'ਤੇ ਘੁੰਗਰਾਲੇ ਵਾਲ ਨਜ਼ਰ ਆਉਣਗੇ। ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਉਨ੍ਹਾਂ ਦੇ ਘੁੰਗਰਾਲੇ ਵਾਲ ਨਹੀਂ ਬਲਕਿ ਇਹ ਜਾਨਵਰ ਹਨ।



ਕਿਹਾ ਜਾਂਦਾ ਹੈ ਕਿ ਜਦੋਂ ਗੌਤਮ ਬੁੱਧ ਧਿਆਨ ਅਤੇ ਅਧਿਆਤਮਿਕ ਅਭਿਆਸ ਵਿੱਚ ਮਗਨ ਸਨ, ਬਾਹਰੀ ਸੰਸਾਰ ਵਿੱਚ ਕੀ ਹੋ ਰਿਹਾ ਹੈ, ਇਸ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸਨ। ਜਿਸ ਸਮੇਂ ਉਹ ਪੂਰੀ ਤਰ੍ਹਾਂ ਧਿਆਨ ਵਿੱਚ ਲੀਨ ਸੀ, ਉਸ ਸਮੇਂ ਬਹੁਤ ਗਰਮੀ ਸੀ ਅਤੇ ਸੂਰਜ ਗੌਤਮ ਬੁੱਧ ਦੇ ਸਿਰ ਦੇ ਬਿਲਕੁਲ ਉੱਪਰ ਸੀ। ਇਸ ਸਮੇਂ ਦੌਰਾਨ ਵੀ ਗੌਤਮ ਬੁੱਧ ਘੋਰ ਤਪੱਸਿਆ ਕਰ ਰਹੇ ਸਨ। ਓਦੋਂ ਹੀ ਇੱਕ ਘੋਗਾ ਉੱਥੋਂ ਲੰਘ ਰਿਹਾ ਸੀ। ਜਦੋਂ ਉਹਨੇ ਮਹਾਤਮਾ ਬੁੁੱਧ ਨੂੰ ਉਸ ਰੂਪ ਵਿਚ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇੰਨੀ ਗਰਮੀ ਵਿਚ ਕੋਈ ਵਿਅਕਤੀ ਸਿਮਰਨ 'ਚ ਕਿਵੇਂ ਮਗਨ ਹੋ ਸਕਦਾ ਹੈ।



ਉਸ ਸਮੇਂ ਗੌਤਮ ਬੁੱਧ ਦੇ ਸਿਰ 'ਤੇ ਇੱਕ ਵਾਲ ਵੀ ਨਹੀਂ ਸੀ। ਅਜਿਹੇ 'ਚ ਉਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਉਹ ਰੇਂਗ ਕੇ ਉਹਨਾਂ ਦੇ ਸਿਰ 'ਤੇ ਬੈਠ ਗਿਆ। ਫਿਰ ਉਸ ਘੋਗੇ ਨੂੰ ਦੇਖ ਕੇ ਹੋਰ ਘੋਗੇ ਵੀ ਆ ਕੇ ਗੌਤਮ ਬੁੱਧ ਦੇ ਸਿਰ 'ਤੇ ਬੈਠ ਗਏ ਤਾਂ ਜੋ ਉਹਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਅਤੇ ਇਸ ਤਰ੍ਹਾਂ ਕੁੱਲ 108 ਘੋਗੇ ਗੌਤਮ ਬੁੱਧ ਦੇ ਸਿਰ 'ਤੇ ਬੈਠ ਕੇ ਉਹਨਾਂ ਨੂੰ ਗਰਮੀ ਤੋਂ ਬਚਾ ਰਹੇ ਸਨ। ਬੁੱਧ ਸਿਮਰਨ ਵਿੱਚ ਮਗਨ ਸਨ, ਇਸ ਲਈ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ। ਇਸ ਤਰ੍ਹਾਂ ਉਹਨਾਂ ਘੋਗਿਆਂ ਨੇ ਉਹਨਾਂ ਦੇ ਸਿਰ 'ਤੇ ਹੀ ਆਪਣੀ ਜਾਨ ਗੁਆ ਦਿੱਤੀ ਅਤੇ ਇਸ ਤਰ੍ਹਾਂ ਉਨ੍ਹਾਂ ਘੋਂਗਿਆਂ ਦਾ ਵੀ ਗੌਤਮ ਬੁੱਧ ਦੀ ਤਪੱਸਿਆ ਵਿੱਚ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਗੌਤਮ ਬੁੱਧ ਦੀ ਹਰ ਮੂਰਤੀ ਵਿਚ ਇਨ੍ਹਾਂ ਘੋਗਿਆਂ ਨੂੰ ਬਣਇਆ ਜਾਂਦਾ ਹੈ।