ਤੁਸੀਂ ਕਈ ਵਾਰ ਸੋਸ਼ਲ ਮੀਡੀਆ ਅਤੇ ਖਬਰਾਂ ਵਿੱਚ ਸਪੰਜ ਸਿਟੀ ਦਾ ਨਾਮ ਸੁਣਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਪੰਜ ਸਿਟੀ ਕੀ ਹੈ। ਆਖਿਰਕਾਰ ਕਿਸ ਸ਼ਹਿਰ ਨੂੰ ਸਪੰਜ ਸਿਟੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਪੰਜ ਸਿਟੀ ਦਾ ਕੀ ਮਤਲਬ ਹੈ।
ਸਪੰਜ ਸਿਟੀ ਦੇ ਨਾਮ ਦੀ ਤਰ੍ਹਾਂ ਇਹ ਸਿਟੀ ਵੀ ਹੁੰਦੀ ਹੈ, ਜਿਵੇਂ ਸਪੰਜ ਦਾ ਅਰਥ ਫੋਮ ਹੈ। ਤੁਸੀਂ ਕਈ ਵਾਰ ਦੇਖਦੇ ਹੋ ਕਿ ਸਪੰਜ ਆਵਦੇ ਆਸ-ਪਾਸ ਦੇ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਕੁਝ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਸਪੰਜ ਸਿਟੀ ਪ੍ਰੋਜੈਕਟ ਰਾਹੀਂ ਸ਼ਹਿਰ ਵਿੱਚ ਵੀ ਕੁਝ ਅਜਿਹਾ ਤਿਆਰ ਕੀਤਾ ਜਾ ਰਿਹਾ ਹੈ, ਜੋ ਆਸ-ਪਾਸ ਦਾ ਪਾਣੀ ਸੋਖ ਲਵੇਗਾ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਵਿਚ ਤੇਜ਼ ਜਾਂ ਜ਼ਿਆਦਾ ਬਾਰਿਸ਼ ਦੇ ਬਾਅਦ ਇੱਕਠਾ ਹੋਣ ਵਾਲਾ ਪਾਣੀ ਅਤੇ ਹੜ ਦੇ ਪਾਣੀ ਨੂੰ ਇੱਕ ਜਗ੍ਹਾ ਸਟੋਰ ਕੀਤਾ ਜਾਵੇਗਾ। ਜਿਵੇਂ ਕਿ ਇੱਕ ਸਪੰਜ ਕਰਦਾ ਹੈ। ਇਸ ਦੇ ਬਾਅਦ ਉਸ ਪਾਣੀ ਦੀ ਵਰਤੋਂ ਕਰਕੇ ਗਰਾਉਂਡ ਵਾਟਰ ਲੇਵਲ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਫਿਰ ਪਾਣੀ ਨੂੰ ਕਿਸੇ ਹੋਰ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੇਨਾਈ ਮੈਟਰਪੋਲਿਟਨ ਡੇਵਲਪਮੈਂਟ ਅਥੋਰਿਟੀ ਇਸ 'ਤੇ ਕੰਮ ਕਰ ਰਹੀ ਹੈ। ਸਪੰਜ ਸਿਟੀ ਦੇ ਜਰੀਏ ਬਾਰਿਸ਼ ਦੇ ਪਾਣੀ ਦਾ ਸਦੁਪਯੋਗ ਕੀਤਾ ਜਾ ਸਕਦਾ ਹੈ ਅਤੇ ਇਸਦਾ ਅਹਿਮ ਟੀਚਾ ਅਰਬਨ ਫਲਡ ਨੂੰ ਰੋਕਨਾ ਹੈ।
ਜਾਣਕਾਰੀ ਦੇ ਅਨੁਸਾਰ ਸਪੰਜ ਸਿਟੀ ਬਣਾਉਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਵਾਟਰ ਰਿਸੋਰਸ ਡਿਪਾਰਟਮੈਂਟ ਦਾ ਪਲਾਨ ਹੈ ਕਿ ਸ਼ਹਿਰ ਵਿੱਚ ਰਿਚਾਰਜ ਸ਼ਾਫਟ ਬਣਾਏ ਜਾਣ। ਰਿਚਾਰਜ ਸ਼ਾਫਟਸ ਦੇ ਅਧੀਨ ਤਾਲਾਬ ਜਾਂ ਟੋਭੇ ਬਣਾਏ ਜਾਣਗੇ, ਇਹਨਾਂ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋਵੇਗਾ। ਇਸ ਬਾਰਿਸ਼ ਅਤੇ ਹੜ੍ਹ ਦੇ ਪਾਣੀ ਨੂੰ ਜ਼ਮੀਨ ਵਿੱਚ ਵਾਪਿਸ ਭੇਜ ਕੇ ਜ਼ਮੀਨ ਦਾ ਜਲ ਪੱਧਰ ਵਧਾਉਣਾ ਹੈ। ਜ਼ਮੀਨ ਦੇ ਹੇਠਾਂ ਟੋਭੇ 80-90 ਫੁੱਟ ਤੱਕ ਬਣਾਏ ਜਾਣਗੇ ਤਾਂ ਜੋ ਪਾਣੀ ਜ਼ਮੀਨ ਵਿੱਚ ਆਸਾਨੀ ਨਾਲ ਜਾ ਸਕੇ ।
ਦੱਸ ਦਈਏ ਕਿ ਭਾਰਤ ਦੇ ਚੇਨਾਈ ਸ਼ਹਿਰ ਵਿੱਚ 57 ਤੋਂ ਜ਼ਿਆਦਾ ਸਪੰਜ ਪਾਰਕਾਂ 'ਤੇ ਕੰਮ ਚਲ ਰਿਹਾ ਹੈ। ਇਹਨਾਂ ਪਾਰਕਾਂ ਦੇ ਰਾਹੀ ਜ਼ਮੀਨੀ ਜਲ ਪੱਧਰ ਅਤੇ ਹੱੜ ਦੇ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ।