kadaknath Blood: ਜੋ ਲੋਕ ਨਾਨ-ਵੈਜ (Nov Veg) ਖਾਂਦੇ ਹਨ, ਉਹ ਕੜਕਨਾਥ ਚਿਕਨ ਨੂੰ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ਮੁਰਗਿਆਂ ਦੀ ਗਿਣਤੀ ਘੱਟ ਹੋਣ ਕਾਰਨ ਇਨ੍ਹਾਂ ਦੀ ਕੀਮਤ ਹੋਰ ਮੁਰਗਿਆਂ ਨਾਲੋਂ ਕਈ ਗੁਣਾ ਵੱਧ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੜਕਨਾਥ ਮੁਰਗੇ ਦਾ ਖ਼ੂਨ ਅਤੇ ਮਾਸ ਸਭ ਕਾਲਾ ਕਿਉਂ ਹੁੰਦਾ ਹੈ? ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
ਕੜਕਨਾਥ ਚਿਕਨ (kadaknath chicken)
ਨਾਨ-ਵੈਜ ਦੇ ਸ਼ੌਕੀਨ ਲੋਕ ਕੜਕਨਾਥ ਚਿਕਨ (kadaknath chicken) ਨੂੰ ਸਭ ਤੋਂ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਹਾਲਾਂਕਿ, ਕੜਕਨਾਥ ਚਿਕਨ ਕਾਫ਼ੀ ਮਹਿੰਗਾ ਹੈ, ਇਸ ਲਈ ਇਹ ਹਰ ਜਗ੍ਹਾ ਉਪਲਬਧ ਨਹੀਂ ਹੈ ਪਰ ਕੜਕਨਾਥ ਚਿਕਨ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਦਾ ਭੰਡਾਰ ਹੁੰਦਾ ਹੈ। ਜਾਣਕਾਰੀ ਅਨੁਸਾਰ ਕੜਕਨਾਥ ਪਹਿਲਾਂ ਮੱਧ ਪ੍ਰਦੇਸ਼ ਵਿੱਚ ਮਿਲਣ ਵਾਲੇ ਮੁਰਗੇ ਦੀ ਇੱਕ ਵਿਸ਼ੇਸ਼ ਨਸਲ ਸੀ, ਪਰ ਹੁਣ ਇਸ ਨੂੰ ਹਰ ਪਾਸੇ ਪਾਲਿਆ ਜਾ ਰਿਹਾ ਹੈ, ਇਹ ਮੁਰਗੇ ਦੀ ਇੱਕ ਦੁਰਲੱਭ ਨਸਲ ਹੈ। ਕੜਕਨਾਥ ਦਾ ਰੰਗ ਕਾਲਾ ਹੀ ਨਹੀਂ, ਸਗੋਂ ਇਸ ਦਾ ਖੂਨ ਵੀ ਕਾਲਾ ਹੈ।
ਕੀ ਕਾਰਨ ਹੈ
ਤੁਹਾਨੂੰ ਦੱਸ ਦਈਏ ਕਿ ਕੜਕਨਾਥ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਚਿਕਨ ਹੋਰ ਚਿਕਨ ਪ੍ਰਜਾਤੀਆਂ ਦੇ ਮੁਕਾਬਲੇ ਜ਼ਿਆਦਾ ਸਵਾਦਿਸ਼ਟ, ਪੌਸ਼ਟਿਕ, ਸਿਹਤਮੰਦ ਤੇ ਕਈ ਗੁਣਾਂ ਨਾਲ ਭਰਪੂਰ ਹੈ। ਖੇਤੀ ਵਿਗਿਆਨੀਆਂ ਅਨੁਸਾਰ ਕੜਕਨਾਥ ਵਿੱਚ 25 ਫ਼ੀਸਦੀ ਪ੍ਰੋਟੀਨ ਹੁੰਦਾ ਹੈ, ਜਦੋਂ ਕਿ ਬਾਕੀ ਮੁਰਗੀਆਂ ਵਿੱਚ ਸਿਰਫ਼ 18-20 ਫ਼ੀਸਦੀ ਪ੍ਰੋਟੀਨ ਪਾਇਆ ਜਾਂਦਾ ਹੈ। ਕੜਕਨਾਥ 'ਚ ਚਰਬੀ ਅਤੇ ਕੋਲੈਸਟ੍ਰਾਲ ਦੀ ਮਾਤਰਾ ਵੀ ਘੱਟ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੜਕਨਾਥ ਨਸਲ ਦੀਆਂ ਮੁਰਗੀਆਂ ਆਪਣੇ ਆਂਡੇ 'ਤੇ ਨਹੀਂ ਬੈਠਦੀਆਂ। ਕੜਕਨਾਥ ਦੇ ਅੰਡੇ ਪਾਲਣ ਦਾ ਤਰੀਕਾ ਮੁਰਗੀਆਂ ਦੀਆਂ ਹੋਰ ਕਿਸਮਾਂ ਨਾਲੋਂ ਬਿਲਕੁਲ ਵੱਖਰਾ ਹੈ। ਇਸ ਦੇ ਆਂਡੇ ਇੱਕ ਇਨਕਿਊਬੇਟਰ ਵਿੱਚ ਰੱਖੇ ਜਾਂਦੇ ਹਨ ਤੇ ਲਗਾਤਾਰ ਤਾਪਮਾਨ ਬਰਕਰਾਰ ਰੱਖਿਆ ਜਾਂਦਾ ਹੈ। ਇਹ ਸਿਲਸਿਲਾ 21 ਦਿਨਾਂ ਤੱਕ ਜਾਰੀ ਰਹਿੰਦਾ ਹੈ ਫਿਰ ਆਂਡੇ ਵਿੱਚੋਂ ਮੁਰਗਾ ਬਾਹਰ ਆਉਂਦਾ ਹੈ। ਕੜਕਨਾਥ ਦਾ ਆਂਡਾ ਵੀ ਬਾਜ਼ਾਰ ਵਿੱਚ ਸਭ ਤੋਂ ਮਹਿੰਗਾ ਵਿਕਦਾ ਹੈ। ਹਰੇਕ ਆਂਡੇ ਦੀ ਕੀਮਤ 40 ਤੋਂ 50 ਰੁਪਏ ਤੱਕ ਹੈ। ਇਸ ਤੋਂ ਇਲਾਵਾ ਕੜਕਨਾਥ ਚਿਕਨ 'ਚ ਆਇਰਨ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਠੰਡੇ ਮੌਸਮ 'ਚ ਇਸ ਨੂੰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦਾ ਉਤਪਾਦਨ ਬਾਜ਼ਾਰ ਵਿੱਚ ਮੰਗ ਦੇ ਮੁਕਾਬਲੇ ਬਹੁਤ ਘੱਟ ਹੈ, ਇਸ ਲਈ ਇਸ ਦੇ ਮੀਟ ਦੀ ਕੀਮਤ 1,000 ਰੁਪਏ ਪ੍ਰਤੀ ਕਿਲੋ ਤੱਕ ਹੈ।
ਤੁਹਾਨੂੰ ਦੱਸ ਦੇਈਏ ਕਿ ਕੜਕਨਾਥ ਮੁਰਗੇ ਦਾ ਰੰਗ, ਖੂਨ ਤੇ ਮਾਸ ਪਿਗਮੈਂਟਸ ਕਾਰਨ ਕਾਲਾ ਹੁੰਦਾ ਹੈ। ਇਸ ਦੀਆਂ ਹੱਡੀਆਂ ਤੇ ਮਾਸ ਦਾ ਰੰਗ ਵੀ ਕਾਲਾ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮਨੁੱਖੀ ਵਾਲਾਂ 'ਚ ਮੌਜੂਦ ਪਿਗਮੈਂਟ ਕੜਕਨਾਥ ਚਿਕਨ 'ਚ ਵੀ ਪਾਇਆ ਜਾਂਦਾ ਹੈ।