ਪੈਂਟ ਦੀ ਜੇਬ੍ਹ ਵਿੱਚ ਮੋਬਾਇਲ ਰੱਖਣ ਦੀ ਆਦਤ ਹਰ ਕਿਸੇ ਦੀ ਹੁੰਦੀ ਹੈ ਹਾਲਾਂਕਿ ਬਹੁਤ ਘੱਟ ਲੋਕ ਇਸ ਤੋਂ ਜਾਣੂ ਹੁੰਦੇ ਹਨ ਕਿ ਇਸ ਨਾਲ ਤੁਹਾਡੀ ਸਿਹਤ ਨੂੰ ਕਿੱਡਾ ਨੁਕਸਾਨ ਹੋ ਸਕਦਾ ਹੈ। ਦਰਅਸਲ, ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਹਰ ਵੇਲੇ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿੰਦੇ ਹਾਂ। ਆਓ ਜਾਣਦੇ ਹਾਂ ਇਸ ਨਾਲ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਸਕਦਾ ਹੈ।


ਜੇਬ੍ਹ ਵਿੱਚ ਮੋਬਾਇਲ ਫੋਨ ਰੱਖਣ ਦੇ ਨੁਕਸਾਨ ?


ਮੋਬਾਇਲ ਫੋਨ ਵਾਇਰਲੈਸ ਨੈਟਵਰਕ ਨਾਲ ਜੁੜਿਆ ਹੁੰਦਾ ਹੈ ਤੇ ਜਦੋਂ ਤੁਸੀਂ ਇਸ ਨੂੰ ਪੈਂਟ ਦੀ ਜੇਬ੍ਹ ਵਿੱਚ ਰੱਖਕੇ ਘੁੰਮਦੇ ਹੋ ਤਾਂ ਇਸ ਤੋਂ ਨਿਕਲਣ ਵਾਲੇ ਰੇਡੀਏਸ਼ਨ 10 ਗੁਣਾ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ। ਇਸ ਰੇਡੀਏਸ਼ਨ ਦੇ ਕਾਰਨ ਤੁਹਾਨੂੰ ਕੈਂਸਰ ਵਰਗੀ ਬਿਮਾਰੀ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ।.


ਉੱਥੇ ਹੀ ਜੇਬ੍ਹ ਵਿੱਚ ਰੱਖੇ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਨਾਲ ਤੁਹਾਨੂੰ ਚਮੜੀ ਨਾਲ ਜੁੜੀਆਂ ਬਿਮਾਰੀਆਂ  ਹੋ ਸਕਦੀਆਂ ਹਨ। ਇਸ ਨਾਲ ਤੁਹਾਨੂੰ ਚਮੜੀ ਐਲਰਜੀ ਵੀ ਹੋ ਸਕਦੀ ਹੈ।


ਇਸ ਤੋਂ ਇਲਾਵਾ ਮੋਬਾਇਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਨਾਲ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ। ਇਸ ਕਾਰਨ ਤੁਹਾਨੂੰ ਓਸਟੀਓਪੋਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।


ਕਈ ਖੋਜਾਂ ਅਤੇ ਅਧਿਐਨਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਤੁਹਾਡੀ ਜਣਨ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਸ਼ੁਕਰਾਣੂਆਂ ਦੀ ਗੁਣਵੱਤਾ ਵਿਗੜ ਜਾਂਦੀ ਹੈ ਅਤੇ ਨਪੁੰਸਕਤਾ ਆ ਸਕਦੀ ਹੈ।


ਪੈਂਟ ਦੀ ਪਿਛਲੀ ਜੇਬ੍ਹ ਵਿੱਚ ਵੀ ਮੋਬਾਇਲ ਰੱਖਣਾ ਖ਼ਤਰਨਾਕ


ਮੋਬਾਇਲ ਫੋਨ ਨੂੰ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਰੱਖਣਾ ਵੀ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜਦੋਂ ਤੁਸੀਂ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਮੋਬਾਇਲ਼ ਫੋਨ ਰੱਖਦੇ ਹੋ ਤਾਂ ਉਸ ਨਾਲ ਤੁਹਾਡੇ ਸਰੀਰ ਦੇ ਪਿਛਲੇ ਹਿੱਸੇ ਉੱਤੇ ਅਸਰ ਪੈਂਦਾ ਹੈ।


ਰੇਡੀਏਸ਼ਨ ਦੇ ਨਾਲ ਤੁਹਾਡੇ ਸਰੀਰ ਦਾ DNA ਵੀ ਬਦਲ ਸਕਦਾ ਹੈ ਤੇ ਸਰੀਰਿਕ ਬਣਾਵਟ ਵੀ ਬਦਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਮੋਬਾਇਲ ਫੋਨ ਨੂੰ ਆਪਣੇ  ਹੱਥ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਬ੍ਹ ਦੀ ਥਾਂ ਉੱਤੇ ਤੁਸੀਂ ਫੋਨ ਨੂੰ ਬੈਗ ਵਿੱਚ ਵੀ ਰੱਖ ਸਕਦੇ ਹੋ।