Benefits of Garlic: ਲਸਣ ਖਾਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲਸਣ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਤੇ ਕਈ ਖ਼ਤਰਨਾਕ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਲਸਣ 'ਚ ਐਂਟੀ-ਆਕਸੀਡੈਂਟ, ਐਂਟੀ-ਫੰਗਲ, ਐਂਟੀ-ਵਾਇਰਲ ਦੇ ਨਾਲ ਔਸ਼ਧੀ ਤੱਤ ਹੁੰਦੇ ਹਨ। ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਲਸਣ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ। ਜਾਣੋ ਲਸਣ ਦੇ ਫ਼ਾਇਦੇ।


ਲਸਣ ਦੇ ਫ਼ਾਇਦੇ


1. ਬਲੱਡ ਪ੍ਰੈਸ਼ਰ ਕੰਟਰੋਲ - ਰੋਜ਼ਾਨਾ ਲਸਣ ਖਾਣ ਨਾਲ ਸ਼ੂਗਰ ਦੇ ਰੋਗ ਵੀ ਦੂਰ ਹੁੰਦੇ ਹਨ ਤੇ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।


2. ਐਲਰਜੀ ਤੋਂ ਰਾਹਤ - ਲਸਣ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਐਲਰਜੀ ਨੂੰ ਦੂਰ ਕਰਦੇ ਹਨ। ਰੋਜ਼ਾਨਾ ਲਸਣ ਖਾਣ ਨਾਲ ਐਲਰਜੀ ਦੇ ਨਿਸ਼ਾਨ ਤੇ ਧੱਫੜ ਦੂਰ ਜੋ ਜਾਂਦੇ ਹਨ।


3. ਸ਼ੂਗਰ 'ਚ ਫ਼ਾਇਦਾ - ਲਸਣ ਸਰੀਰ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਇਨਸੁਲਿਨ ਦੀ ਮਾਤਰਾ ਵਧਾਉਂਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਲਸਣ ਖਾਣਾ ਚਾਹੀਦਾ ਹੈ।


4. ਦਿਲ ਦੇ ਰੋਗ - ਸਵੇਰੇ ਖਾਲੀ ਢਿੱਡ ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਤੇ ਦਿਲ ਸਿਹਤਮੰਦ ਰਹਿੰਦਾ ਹੈ।


5. ਸਾਹ ਦੇ ਰੋਗ - ਰੋਗੀ ਨੂੰ ਲਸਣ ਦੀ ਇਕ ਕਲੀ ਨੂੰ ਹਰ ਰੋਜ਼ ਲੂਣ ਦੇ ਨਾਲ ਗਰਮ ਕਰਕੇ ਖਾਣਾ ਚਾਹੀਦਾ ਹੈ। ਤਿੰਨ ਕਲੀਆਂ ਦੁੱਧ 'ਚ ਪਕਾ ਕੇ ਖਾਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।


6. ਢਿੱਡ ਦੇ ਰੋਗ - ਜੇਕਰ ਤੁਹਾਨੂੰ ਢਿੱਡ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ, ਲੂਣ, ਦੇਸੀ ਘਿਓ, ਭੁੰਨੀ ਹੋਈ ਹੀਂਗ ਤੇ ਅਦਰਕ ਦਾ ਰਸ ਖਾ ਸਕਦੇ ਹੋ। ਇਹ ਬਹੁਤ ਫ਼ਾਇਦੇਮੰਦ ਹੈ।


7. ਐਸੀਡਿਟੀ ਅਤੇ ਗੈਸ - ਜੇਕਰ ਤੁਹਾਨੂੰ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਪਹਿਲਾਂ ਲਸਣ ਦੀਆਂ 1-2 ਕਲੀਆਂ, ਥੋੜ੍ਹੇ ਜਿਹੇ ਘਿਓ 'ਚ ਕਾਲੀ ਮਿਰਚ ਤੇ ਲੂਣ ਮਿਲਾ ਕੇ ਖਾਓ।


8. ਦੰਦਾਂ ਦੇ ਰੋਗ - ਦੰਦਾਂ 'ਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਲਸਣ ਨੂੰ ਪੀਸ ਕੇ ਲਗਾਓ। ਦਰਦ 'ਚ ਕੁਝ ਰਾਹਤ ਮਿਲੇਗੀ।


Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।