ਭਾਈ ਦੂਜ ਭਰਾ ਅਤੇ ਭੈਣ ਦੇ ਪਿਆਰ ਨੂੰ ਸਮਰਪਿਤ ਤਿਉਹਾਰ 16 ਨਵੰਬਰ ਯਾਨੀ ਕਿ ਸੋਮਵਾਰ ਨੂੰ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ ਦੇ ਟਿੱਕਾ ਲਗਾ ਕੇ ਉਸ ਦੀ ਲੰਬੀ ਉਮਰ, ਦੋਵਾਂ ਵਿਚਕਾਰ ਅਟੁੱਟ ਪਿਆਰ ਅਤੇ ਭਰਾ ਦੀ ਹਰ ਖੇਤਰ 'ਚ ਸਫਲਤਾ ਦੀ ਕਾਮਨਾ ਕਰਦੀ ਹੈ।
ਬਦਲੇ 'ਚ ਭੈਣਾਂ ਨੂੰ ਭਰਾਵਾਂ ਤੋਂ ਬਹੁਤ ਸਾਰਾ ਪਿਆਰ ਮਿਲਦਾ ਹੈ। ਜੇ ਇਹ ਟਿੱਕਾ ਸ਼ੁਭ ਸਮੇਂ ਵਿੱਚ ਲਗਾਇਆ ਜਾਂਦਾ ਹੈ, ਤਾਂ ਬਹੁਤ ਹੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਵਾਰ ਭਾਈ ਦੂਜ ਦਾ ਸ਼ੁੱਭ ਸਮਾਂ ਦੁਪਹਿਰ 12.56 ਤੋਂ 03.06 ਵਜੇ ਤੱਕ ਹੈ। ਭਾਵ ਲਗਭਗ 2 ਘੰਟਿਆਂ ਦੇ ਇਸ ਸ਼ੁਭ ਸਮੇਂ 'ਚ ਟਿੱਕਾ ਲਗਾਉਣਾ ਕਾਫੀ ਸ਼ੁਭ ਹੋਵੇਗਾ।
ਭਾਈ ਦੂਜ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?
ਇਹ ਕਿਹਾ ਜਾਂਦਾ ਹੈ ਕਿ ਯਮ ਅਤੇ ਯਮੁਨਾ ਦੇ ਵਿਚਕਾਰ ਇੱਕ ਭਰਾ-ਭੈਣ ਦਾ ਰਿਸ਼ਤਾ ਸੀ। ਭੈਣ ਯਮੁਨਾ ਨੇ ਕਈ ਵਾਰ ਆਪਣੇ ਭਰਾ ਨੂੰ ਉਸ ਦੇ ਘਰ ਆਉਣ ਲਈ ਬੇਨਤੀ ਕੀਤੀ, ਪਰ ਕਈ ਸਾਲਾਂ ਤੋਂ ਯਮ ਆਪਣੀ ਭੈਣ ਯਮੁਨਾ ਨੂੰ ਨਹੀਂ ਮਿਲ ਸਕੇ। ਪਰ ਅੰਤ ਵਿੱਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ 'ਤੇ ਯਮਰਾਜ ਆਪਣੀ ਭੈਣ ਯਮੁਨਾ ਨੂੰ ਮਿਲਣ ਪਹੁੰਚੇ। ਜਿਸ ਕਾਰਨ ਯਮੁਨਾ ਬਹੁਤ ਖੁਸ਼ ਸੀ ਅਤੇ ਆਪਣੇ ਭਰਾ ਦਾ ਬਹੁਤ-ਬਹੁਤ ਸਵਾਗਤ ਕੀਤਾ।
ਬਿਹਾਰ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ, ਕੱਲ੍ਹ ਸਵੇਰੇ ਚੁੱਕਣਗੇ ਸਹੁੰ
ਉਨ੍ਹਾਂ ਨੂੰ ਖੁਆਇਆ ਅਤੇ ਸੇਵਾ ਕੀਤੀ। ਯਮ ਇਸ ਤੋਂ ਬਹੁਤ ਖੁਸ਼ ਹੋਇਆ ਅਤੇ ਯਮੁਨਾ ਨੂੰ ਵਰਦਾਨ ਮੰਗਣ ਲਈ ਕਿਹਾ। ਫਿਰ ਭੈਣ ਯਮੁਨਾ ਨੇ ਆਪਣੇ ਭਰਾ ਨੂੰ ਕਿਹਾ ਕਿ ਤੁਸੀਂ ਹਰ ਸਾਲ ਇਸੇ ਤਰੀਕ ਘਰ ਆਉਣਾ। ਅਤੇ ਇਸ ਦਿਨ ਸਾਰੀਆਂ ਭੈਣਾਂ ਜੋ ਮੇਰੇ ਵਾਂਗ ਆਪਣੇ ਭਰਾਵਾਂ ਦਾ ਆਦਰ-ਸਨਮਾਨ ਕਰਦੀਆਂ ਹਨ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਟਿੱਕਾ ਲਗਾਉਂਦੀਆਂ ਹਨ, ਉਨ੍ਹਾਂ ਨੂੰ ਕਦੇ ਵੀ ਯਮ ਅਰਥਾਤ ਤੁਹਾਡਾ ਡਰ ਨਾ ਰਹੇ।
ਗੁਰੂ ਨਗਰੀ 'ਚ ਦਿਨੇ ਹੀ ਪੈ ਗਈ ਰਾਤ, ਅਸਾਮਾਨ 'ਚ ਛਾਏ ਕਾਲੇ ਬੱਦਲ
ਉਸ ਵੇਲੇ ਯਮ ਨੇ ਤਥਾਸਤੁ ਕਹਿ ਕੇ ਇਸ ਵਰਦਾਨ ਨੂੰ ਸਾਰਥਕ ਬਣਾਇਆ। ਅਤੇ ਇਸੇ ਕਰਕੇ ਇਹ ਪਰੰਪਰਾ ਅੱਜ ਵੀ ਜਾਰੀ ਹੈ। ਅੱਜ ਵੀ ਭੈਣਾਂ ਆਪਣੇ ਭਰਾਵਾਂ ਨੂੰ ਇਸ ਦਿਨ ਟਿੱਕਾ ਲਗਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਸੁੱਕਾ ਗੋਲਾ ਅਤੇ ਕੱਪੜੇ ਦਿੰਦੀਆਂ ਹਨ। ਇਸ ਲਈ ਭਰਾ ਬਦਲੇ 'ਚ ਤੋਹਫੇ ਦੇ ਕੇ ਵੀ ਆਪਣਾ ਪਿਆਰ ਪ੍ਰਗਟ ਕਰਦਾ ਹੈ। ਇਸ ਦਿਨ ਵਿਸ਼ੇਸ਼ ਤੌਰ 'ਤੇ ਯਮਰਾਜ ਅਤੇ ਯਮੁਨਾ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Bhai Dooj ਦੇ ਦਿਨ ਇਸ ਸ਼ੁਭ ਮਹੂਰਤ 'ਚ ਲਗਾਓ ਭਰਾ ਦੇ ਟਿੱਕਾ, ਇੰਝ ਸ਼ੁਰੂ ਹੋਈ ਸੀ ਪਰੰਪਰਾ
ਏਬੀਪੀ ਸਾਂਝਾ
Updated at:
15 Nov 2020 06:47 PM (IST)
ਭਾਈ ਦੂਜ ਭਰਾ ਅਤੇ ਭੈਣ ਦੇ ਪਿਆਰ ਨੂੰ ਸਮਰਪਿਤ ਤਿਉਹਾਰ 16 ਨਵੰਬਰ ਯਾਨੀ ਕਿ ਸੋਮਵਾਰ ਨੂੰ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ ਦੇ ਟਿੱਕਾ ਲਗਾ ਕੇ ਉਸ ਦੀ ਲੰਬੀ ਉਮਰ, ਦੋਵਾਂ ਵਿਚਕਾਰ ਅਟੁੱਟ ਪਿਆਰ ਅਤੇ ਭਰਾ ਦੀ ਹਰ ਖੇਤਰ 'ਚ ਸਫਲਤਾ ਦੀ ਕਾਮਨਾ ਕਰਦੀ ਹੈ।
- - - - - - - - - Advertisement - - - - - - - - -