ਠੰਡੇ ਮੌਸਮ 'ਚ ਸਾਡੇ ਸਰੀਰ ਦੇ ਅੰਗ ਗਰਮ ਹੋ ਰਹੇ ਹਨ, ਜਿਸਦਾ ਮਤਲਬ ਹੈ ਕਿ ਸਾਡੀ ਸਿਹਤ ਠੀਕ ਹੈ। ਇਸ ਦਾ ਸਪਸ਼ਟ ਮਤਲਬ ਹੈ ਕਿ ਸਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।ਪਰ ਜੇਕਰ ਹੱਥ-ਪੈਰ ਬਹੁਤ ਜ਼ਿਆਦਾ ਠੰਡੇ ਰਹਿਣ, ਯਾਨੀ ਬਰਫ਼ ਵਾਂਗ ਠੰਡੇ, ਤਾਂ ਇਹ ਸਰੀਰ ਵਿੱਚ ਕਿਸੇ ਖਾਸ ਕਮੀ ਦਾ ਸੰਕੇਤ ਹੋ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਗੱਲ ਕਰੀਏ ਕਿ ਕੁਝ ਲੋਕਾਂ ਦੇ ਪੈਰ ਬਹੁਤ ਠੰਡੇ ਕਿਉਂ ਰਹਿੰਦੇ ਹਨ।
ਕੀ ਇਸ ਸਰਦੀ ਦੇ ਮੌਸਮ ਵਿੱਚ ਤੁਹਾਡੇ ਪੈਰ ਅਤੇ ਹੱਥ ਹਮੇਸ਼ਾ ਠੰਡੇ ਰਹਿੰਦੇ ਹਨ? ਇਸ ਲਈ ਬਿਲਕੁਲ ਵੀ ਚਿੰਤਾ ਨਾ ਕਰੋ ਕਿਉਂਕਿ ਤੁਸੀਂ ਇਕੱਲੇ ਨਹੀਂ ਹੋ। ਸਰਦੀਆਂ ਦੇ ਮਹੀਨਿਆਂ ਦੌਰਾਨ ਜ਼ਿਆਦਾਤਰ ਲੋਕਾਂ ਦੇ ਹੱਥ-ਪੈਰ ਠੰਢੇ ਹੋ ਜਾਂਦੇ ਹਨ। ਜੇ ਇਸ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਖਤਰਨਾਕ ਸਮੱਸਿਆ ਬਣ ਸਕਦੀ ਹੈ।
ਸਰਦੀਆਂ ਵਿੱਚ ਹੱਥਾਂ-ਪੈਰਾਂ ਦਾ ਠੰਡਾ ਰਹਿਣਾ ਬਹੁਤ ਆਮ ਗੱਲ ਹੈ। ਇਸ ਦੇ ਲਈ ਤੁਸੀਂ ਮੋਟੀ ਜੁਰਾਬਾਂ ਪਹਿਨੋ। ਪੈਰਾਂ ਨੂੰ ਸੇਕੋ । ਪਰ ਕੁਝ ਲੋਕਾਂ ਲਈ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਪੈਰ ਠੰਢੇ ਰਹਿੰਦੇ ਹਨ ਭਾਵੇਂ ਮੌਸਮ ਕੋਈ ਵੀ ਹੋਵੇ। ਇਸ ਲਈ ਇਹ ਗੰਭੀਰ ਸਮੱਸਿਆ ਦਾ ਰੂਪ ਲੈ ਸਕਦਾ ਹੈ।
ਜੇ ਤੁਸੀਂ ਜਿੰਨੇ ਮਰਜ਼ੀ ਉਪਾਅ ਕਰ ਲਓ ਤੁਹਾਡੇ ਪੈਰ ਠੰਢੇ ਰਹਿੰਦੇ ਹਨ, ਤਾਂ ਤੁਹਾਨੂੰ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਣਾ ਚਾਹੀਦਾ ਹੈ। ਦਰਅਸਲ, ਜੋ ਲੋਕ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਹ ਸ਼ੂਗਰ ਜਾਂ ਅਨੀਮੀਆ ਤੋਂ ਪੀੜਤ ਹਨ। ਅਜਿਹੇ ਲੋਕਾਂ ਦੇ ਹੱਥਾਂ-ਪੈਰਾਂ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ। ਜਿਸ ਕਾਰਨ ਖੂਨ ਦਾ ਵਹਾਅ ਘੱਟ ਜਾਂਦਾ ਹੈ। ਅਜਿਹੇ 'ਚ ਪੈਰ ਠੰਡੇ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸਰਦੀਆਂ ਵਿੱਚ ਬਹੁਤ ਠੰਡੇ ਕਿਉਂ ਹੁੰਦੇ ਨੇ ਪੈਰ ?
ਜਿਨ੍ਹਾਂ ਲੋਕਾਂ ਦੇ ਹੱਥ-ਪੈਰ ਹਮੇਸ਼ਾ ਠੰਡੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਖੂਨ ਸੰਚਾਰ ਦਾ ਸੁੰਗੜਨਾ ਹੈ ਜਿਸ ਕਾਰਨ ਖੂਨ ਦਾ ਵਹਾਅ ਘੱਟ ਜਾਂਦਾ ਹੈ। ਜਿਸ ਕਾਰਨ ਸਰੀਰ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਕਾਰਨ ਪੈਰ ਅਤੇ ਹੱਥ ਹਮੇਸ਼ਾ ਠੰਡੇ ਰਹਿੰਦੇ ਹਨ।
ਠੰਡੇ ਪੈਰਾਂ ਦੇ ਕਾਰਨ ਕੀ ਹਨ?
ਖੂਨ ਸੰਚਾਰ ਸਮੱਸਿਆ
ਪੈਰ ਠੰਢੇ ਹੋਣ ਦਾ ਸਭ ਤੋਂ ਵੱਡਾ ਕਾਰਨ ਖ਼ਰਾਬ ਖ਼ੂਨ ਦਾ ਸੰਚਾਰ ਹੈ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਇਕ ਜਗ੍ਹਾ 'ਤੇ ਬੈਠਦੇ ਹੋ, ਤਾਂ ਖੂਨ ਦਾ ਸੰਚਾਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡੇ ਪੈਰ ਠੰਡੇ ਹੋਣ ਲੱਗਦੇ ਹਨ।
ਅਨੀਮੀਆ
ਜਦੋਂ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ, ਤਾਂ ਪੈਰ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਅਨੀਮੀਆ ਦੇ ਮਰੀਜ਼ ਨੂੰ ਸਰੀਰ 'ਚ ਖੂਨ ਦੀ ਕਮੀ ਹੋਣ ਲੱਗਦੀ ਹੈ ਜਿਸ ਕਾਰਨ ਪੈਰ ਠੰਡੇ ਹੋਣ ਲੱਗਦੇ ਹਨ। ਇਸ ਦੇ ਨਾਲ ਹੀ ਬੀ12, ਫੋਲੇਟ ਤੇ ਆਇਰਨ ਦੀ ਕਮੀ ਕਾਰਨ ਪੈਰ ਠੰਡੇ ਰਹਿੰਦੇ ਹਨ। ਕਿਡਨੀ ਦੀ ਪੁਰਾਣੀ ਬੀਮਾਰੀ ਕਾਰਨ ਪੈਰ ਵੀ ਠੰਡੇ ਰਹਿੰਦੇ ਹਨ।
ਸ਼ੂਗਰ
ਜੇ ਤੁਹਾਡੇ ਪੈਰ ਠੰਡੇ ਰਹਿੰਦੇ ਹਨ ਤਾਂ ਇੱਕ ਵਾਰ ਆਪਣੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਕਰਵਾਓ। ਸ਼ੂਗਰ ਦੇ ਮਰੀਜ਼ ਦਾ ਸ਼ੂਗਰ ਲੈਵਲ ਵੱਧਦਾ ਜਾਂਦਾ ਹੈ, ਜਿਸ ਕਾਰਨ ਉਸ ਨੂੰ ਪੈਰ ਠੰਡੇ ਹੋਣ ਦੀ ਸਮੱਸਿਆ ਹੁੰਦੀ ਹੈ।
ਨਸਾਂ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪੈਰ ਠੰਡੇ ਹੋਣ ਦੀ ਸਮੱਸਿਆ ਹੈ। ਉਨ੍ਹਾਂ ਨੂੰ ਨਸਾਂ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਤਣਾਅ, ਘਟਨਾ ਜਾਂ ਦੁਰਘਟਨਾ ਕਾਰਨ ਨਸਾਂ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।