Cucumber Health Benefits: ਭਾਰਤ ਵਿੱਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਠੰਡਾ ਰੱਖਣ ਲਈ ਸਹੀ ਖੁਰਾਕ ਦੀ ਚੋਣ ਕਰਨੀ ਜ਼ਰੂਰੀ ਹੈ। ਮੌਸਮ ਦੇ ਅਨੁਸਾਰ ਫਲ ਅਤੇ ਸਬਜ਼ੀਆਂ ਖਾ ਕੇ ਤੁਸੀਂ ਗਰਮੀਆਂ ਵਿੱਚ ਪੂਰਾ ਪੋਸ਼ਣ ਪ੍ਰਾਪਤ ਕਰ ਸਕਦੇ ਹੋ। ਗਰਮੀਆਂ 'ਚ ਜ਼ਿਆਦਾਤਰ ਲੋਕ ਉਹ ਭੋਜਨ ਖਾਣਾ ਪਸੰਦ ਕਰਦੇ ਹਨ ਜੋ ਖੁਦ ਨੂੰ ਠੰਡਾ ਰੱਖੇ। ਹਾਲਾਂਕਿ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਵਾਲੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੂਚੀ ਬਹੁਤ ਲੰਬੀ ਹੈ ਪਰ ਜੇਕਰ ਤੁਸੀਂ ਕੁਝ ਸਿਹਤਮੰਦ ਅਤੇ ਸਵਾਦਿਸ਼ਟ ਖਾਣਾ ਚਾਹੁੰਦੇ ਹੋ ਤਾਂ ਖੀਰੇ ਤੁਹਾਡੇ ਲਈ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ। ਖੀਰੇ ਦਾ ਕੁਦਰਤੀ ਸਵਾਦ ਹੁੰਦਾ ਹੈ। ਇਹ ਖਾਣ 'ਚ ਵੀ ਸਿਹਤਮੰਦ ਤੇ ਤੁਹਾਨੂੰ ਅੰਦਰੋਂ ਠੰਡਾ ਵੀ ਰੱਖ ਸਕਦਾ ਹੈ।
ਗਰਮੀਆਂ ਵਿੱਚ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਸਰੀਰ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ। ਤੁਹਾਨੂੰ ਅੰਦਰੋਂ ਠੰਡਾ, ਚਮੜੀ ਨੂੰ ਸਿਹਤਮੰਦ ਤੇ ਤਾਜ਼ਗੀ ਵੀ ਦਿੰਦਾ ਹੈ। ਖੀਰੇ ਨੂੰ ਠੰਡਾ, ਤੁਰੰਤ ਊਰਜਾ ਦੇਣ ਵਾਲਾ ਅਤੇ ਸ਼ਕਤੀ ਨਾਲ ਭਰਪੂਰ ਮੰਨਿਆ ਜਾਂਦਾ ਹੈ, ਜੋ ਸਿਹਤ ਨੂੰ ਕਈ ਫਾਇਦੇ ਦੇ ਸਕਦਾ ਹੈ। ਆਓ ਜਾਣਦੇ ਹਾਂ ਗਰਮੀਆਂ 'ਚ ਖੀਰਾ ਕਿਉਂ ਖਾਣਾ ਚਾਹੀਦਾ ਹੈ।
ਖੀਰਾ ਖਾਣ ਦੇ ਫਾਇਦੇ
- ਖੀਰੇ 'ਚ 95 ਫੀਸਦੀ ਤੱਕ ਪਾਣੀ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਤੁਹਾਨੂੰ ਹਾਈਡਰੇਟ ਰੱਖਣਗੇ ਅਤੇ ਤੇਜ਼ ਧੁੱਪ ਅਤੇ ਗਰਮੀ ਵਿੱਚ ਤੁਹਾਨੂੰ ਪੋਸ਼ਣ ਦੇਣਗੇ। ਖੀਰੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦਗਾਰ ਹੁੰਦੇ ਹਨ। ਇਸ 'ਚ ਮੌਜੂਦ ਪਾਣੀ ਸਰੀਰ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਅਤੇ ਸਰੀਰ 'ਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਕਰਦਾ ਹੈ।
- Cucurbitacin B ਇੱਕ ਕੁਦਰਤੀ ਪਦਾਰਥ ਹੈ, ਜੋ ਕਿ ਖੀਰੇ ਵਿੱਚ ਥੋੜ੍ਹੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਵੱਖ-ਵੱਖ ਮਨੁੱਖੀ ਕੈਂਸਰ ਸੈੱਲਾਂ ਨਾਲ ਲੜਨ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਖੀਰੇ ਦਾ ਛਿਲਕਾ ਵੀ ਡਾਈਟਰੀ ਫਾਈਬਰ ਦਾ ਚੰਗਾ ਸਰੋਤ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਪੇਟ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਕੋਲਨ ਕੈਂਸਰ ਨੂੰ ਕੁਝ ਹੱਦ ਤੱਕ ਰੋਕਦਾ ਹੈ।
- ਖੀਰਾ ਫਾਈਬਰ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਪਾਵਰਹਾਊਸ ਹੈ। ਇਹ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਖੀਰੇ ਵਿੱਚ ਪੋਟਾਸ਼ੀਅਮ ਅਤੇ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।
- ਖੀਰਾ ਨਾ ਸਿਰਫ ਸਿਹਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ, ਸਗੋਂ ਇਹ ਤੁਹਾਡੀ ਚਮੜੀ ਨੂੰ ਕਈ ਫਾਇਦੇ ਵੀ ਦੇ ਸਕਦਾ ਹੈ। ਇਹ ਸਕਿਨ ਟੋਨਰ ਦਾ ਕੰਮ ਕਰ ਸਕਦਾ ਹੈ। ਜੇਕਰ ਤੁਸੀਂ ਚਮੜੀ ਦੀ ਸੋਜ ਜਾਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਲਈ ਖੀਰੇ ਦੇ ਟੁਕੜਿਆਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸਦੇ ਬਹੁਤ ਸਾਰੇ ਫਾਇਦੇ ਦੇਖਣ ਨੂੰ ਮਿਲਣਗੇ। ਖੀਰਾ ਗਰਮੀਆਂ ਵਿੱਚ ਹੋਣ ਵਾਲੀ ਚਮੜੀ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਚਮੜੀ ਦੀ ਲਾਲੀ, ਸੋਜ, ਜਲਣ ਆਦਿ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਖੀਰੇ ਵਿੱਚ ਸਿਲਿਕਾ ਵੀ ਹੁੰਦਾ ਹੈ, ਜੋ ਵਾਲਾਂ ਅਤੇ ਨਹੁੰਆਂ ਲਈ ਵਧੀਆ ਸਾਬਤ ਹੋ ਸਕਦਾ ਹੈ।
- ਖੀਰੇ 'ਚ ਵਿਟਾਮਿਨ C ਅਤੇ ਕੈਫਿਕ ਐਸਿਡ ਮੌਜੂਦ ਹੁੰਦਾ ਹੈ, ਜੋ ਚਮੜੀ ਦੀ ਜਲਣ ਅਤੇ ਟੈਨਿੰਗ ਨੂੰ ਦੂਰ ਕਰਦਾ ਹੈ ਅਤੇ ਸੋਜ ਨੂੰ ਵੀ ਘੱਟ ਕਰਦਾ ਹੈ।