How much alcohol safe drink daily: ਅਕਸਰ ਕਿਹਾ ਜਾਂਦਾ ਹੈ ਕਿ ਘੱਟ ਮਾਤਰਾ ਵਿੱਚ ਸ਼ਰਾਬ ਸਿਹਤ ਲਈ ਚੰਗੀ ਸਾਬਤ ਹੋ ਸਕਦੀ ਹੈ। ਇਸ ਲਈ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਕੀ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀਣਾ ਅਸਲ ਵਿੱਚ ਹਾਨੀਕਾਰਕ ਹੈ ਜਾਂ ਫਿਰ ਲਾਭਦਾਇਕ? ਜੇਕਰ ਤੁਸੀਂ ਰੋਜ਼ਾਨਾ ਇੱਕ ਵੱਡਾ ਪੈਗ ਜਾਂ ਫਿਰ ਦੋ ਛੋਟੇ ਪੈਗ ਸ਼ਰਾਬ ਪੀਂਦੇ ਹੋ, ਤਾਂ ਇਸ ਦਾ ਤੁਹਾਡੇ ਸਰੀਰ ਤੇ ਜਿਗਰ 'ਤੇ ਕੀ ਪ੍ਰਭਾਵ ਪੈਂਦਾ ਹੈ? ਆਏ ਜਾਣਦੇ ਹਾਂ।
ਜਿਗਰ 'ਤੇ ਸ਼ਰਾਬ ਦਾ ਪ੍ਰਭਾਵ
ਜਿਗਰ ਸਾਡੇ ਸਰੀਰ ਵਿੱਚ ਦਾਖਲ ਹੋਣ ਵਾਲੇ ਤਰਲ ਦੀ ਪ੍ਰੋਸੈਸਿੰਗ ਕਰਦਾ ਹੈ। ਜਦੋਂ ਸ਼ਰਾਬ ਸਰੀਰ ਵਿੱਚ ਪਹੁੰਚ ਜਾਂਦੀ ਹੈ, ਤਾਂ ਜਿਗਰ ਇਸ ਦੀ ਪ੍ਰੋਸੈਸਿੰਗ ਸ਼ੁਰੂ ਕਰ ਦਿੰਦਾ ਹੈ ਪਰ ਜਿਗਰ ਇੱਕ ਸਮੇਂ ਵਿੱਚ ਬਹੁਤ ਜ਼ਿਆਦਾ ਅਲਕੋਹਲ ਦੀ ਪ੍ਰੋਸੈਸਿੰਗ ਨਹੀਂ ਕਰ ਸਕਦਾ ਕਿਉਂਕਿ ਇਸ ਦਾ ਆਕਾਰ ਛੋਟਾ ਹੁੰਦਾ ਹੈ।
ਦਰਅਸਲ ਜਦੋਂ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ, ਤਾਂ ਜਿਗਰ ਇਸ ਨੂੰ ਪ੍ਰੋਸੈਸਿੰਗ ਲਈ ਸਟੋਰ ਨਹੀਂ ਕਰ ਸਕਦਾ। ਇਹ ਅਲਕੋਹਲ ਪੇਟ ਤੇ ਛੋਟੀ ਆਂਦਰ ਰਾਹੀਂ ਖੂਨ ਦੇ ਪ੍ਰਵਾਹ ਵਿੱਚ ਮਿਲ ਜਾਂਦੀ ਹੈ। ਇਹ ਖੂਨ ਸਰੀਰ ਦੇ ਦੂਜੇ ਹਿੱਸਿਆਂ ਤੱਕ ਪਹੁੰਚਣ ਤੋਂ ਪਹਿਲਾਂ ਫਿਲਟਰ ਹੋਣ ਲਈ ਜਿਗਰ ਤੱਕ ਪਹੁੰਚਦਾ ਹੈ।
ਖੂਨ ਵਿੱਚ ਘੁਲਣ ਵਾਲੀ ਇਹ ਸ਼ਰਾਬ ਇੱਕ ਐਨਜ਼ਾਈਮ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨੂੰ ਐਸਿਡਾਲਡੀਹਾਈਡ ਕਿਹਾ ਜਾਂਦਾ ਹੈ। ਇਹ ਐਨਜ਼ਾਈਮ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਲੰਬੇ ਸਮੇਂ ਤੱਕ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕਾਂ ਦਾ ਲੀਵਰ ਹੌਲੀ-ਹੌਲੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਲੀਵਰ 60-70% ਤੱਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਵਿਅਕਤੀ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ ਤੇ ਉਹ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਕੀ ਇੱਕ ਦਿਨ 'ਚ 1 ਪੈੱਗ (60 ਮਿਲੀ) ਸੁਰੱਖਿਅਤ?
ਜੇਕਰ ਤੁਸੀਂ ਬਹੁਤ ਘੱਟ ਮਾਤਰਾ ਵਿੱਚ ਅਲਕੋਹਲ ਪੀਂਦੇ ਹੋ, ਤਾਂ ਤੁਹਾਡੇ ਲੀਵਰ 'ਤੇ ਇਸ ਦੇ ਪ੍ਰਭਾਵ ਲੰਬੇ ਸਮੇਂ ਵਿੱਚ ਦਿਖਾਈ ਦੇਣਗੇ। ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋ, ਤਾਂ ਪ੍ਰਭਾਵ ਜਲਦੀ ਦਿਖਾਈ ਦੇਣਗੇ। ਜੇਕਰ ਤੁਸੀਂ ਕਦੇ-ਕਦਾਈਂ ਸਾਲ ਵਿੱਚ 5-6 ਵਾਰ ਸਿਰਫ 1-2 ਛੋਟੇ ਪੈੱਗ ਪੀਂਦੇ ਹੋ, ਤਾਂ ਇਸ ਦਾ ਅਸਰ ਸਰੀਰ 'ਤੇ ਦਿਖਾਈ ਨਹੀਂ ਦਿੰਦਾ।