ਨਵੀਂ ਦਿੱਲੀ: ਦੁਨੀਆ 'ਚ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਵਿਚਕਾਰ ਰੋਕਥਾਮ ਦੇ ਪਹਿਲੂਆਂ 'ਤੇ ਜ਼ੋਰ ਦਿੱਤਾ ਗਿਆ ਹੈ। ਸੰਕ੍ਰਮਣ ਦੇ ਜੋਖ਼ਮ ਨੂੰ ਵੇਖਦੇ ਹੋਏ ਸੈਨੀਟਾਈਜ਼ਰ ਜਾਂ ਸਾਬਣ ਦੇ ਲਾਭ ਗਿਣਾਏ ਜਾ ਰਹੇ ਹਨ। ਇਸ ਤੋਂ ਬਾਅਦ ਹੁਣ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਸੈਨੀਟਾਈਜ਼ਰ ਜਾਂ ਸਾਬਣ 'ਚ ਕੌਣ ਵਧੇਰੇ ਪ੍ਰਭਾਵਸ਼ਾਲੀ ਹੈ?
ਕੋਰੋਨਾ ਨੂੰ ਰੋਕਣ ਵਿੱਚ ਸਾਬਣ ਵਧੇਰੇ ਫਾਇਦੇਮੰਦ:
ਕੋਰੋਨਾਵਾਇਰਸ ਤੋਂ ਬਚਣ ਲਈ ਸਾਬਣ ਇੱਕ ਬਿਹਤਰ ਵਿਕਲਪ ਹੈ। ਇਹ ਦਾਅਵਾ ਯੂਨੀਵਰਸਿਟੀ ਸਾਊਥ ਵੇਲਜ਼ ਦੇ ਪ੍ਰੋਫੈਸਰ ਪਾਲ ਥੌਰਡਸਨ ਨੇ ਕੀਤਾ ਹੈ। ਉਸ ਨੇ ਸਾਬਣ ਨੂੰ ਕੋਰੋਨਾਵਾਇਰਸ ਦੇ ਵਿਰੁੱਧ ਵਧੇਰੇ ਪ੍ਰਭਾਵਸ਼ਾਲੀ ਦੱਸਿਆ ਹੈ।
ਉਹ ਕਹਿੰਦੇ ਹੈ ਕਿ ਸਾਬਣ ਅਸਾਨੀ ਨਾਲ ਵਾਇਰਸ ਵਿੱਚ ਮੌਜੂਦ ਲਿਪਿਡਾਂ ਨੂੰ ਮਾਰ ਦਿੰਦਾ ਹੈ। ਸਾਬਣ 'ਚ ਫੈਟੀ ਐਸਿਡ ਤੇ ਨਮਕ ਵਰਗੇ ਤੱਤ ਵੀ ਹੁੰਦੇ ਹਨ। ਵਿਸ਼ਾਣੂ ਨੂੰ ਇਕੱਠੇ ਰੱਖਣ ਵਾਲਾ ਚਿਪਕਵਾਂ ਪਦਾਰਥ 20 ਸਕਿੰਟਾਂ ਲਈ ਹੱਥ ਰਗੜਣ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। ਸਾਬਣ ਚਮੜੇ ਦੇ ਅੰਦਰ ਜਾ ਕੇ ਕੀਟਾਣੂਆਂ ਨੂੰ ਮਾਰਦਾ ਹੈ।
ਜੇਕਰ ਸਾਬਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਕੋਈ ਲਾਭ ਨਹੀਂ।- ਬੋਸਟਨ ਮੈਡੀਕਲ ਸੈਂਟਰ ਦੇ ਡਾਕਟਰ ਨਾਹਿਦ ਭਡੇਲਾ
ਸੈਨੀਟਾਈਜ਼ਰ ਬਾਰੇ ਜੌਨ ਹਾਪਕਿਨਜ਼ ਯੂਨੀਵਰਸਿਟੀ ਦੀ ਇੱਕ ਖੋਜ ਮੁਤਾਬਕ ਇਸ ਅਨੁਸਾਰ ਜੈੱਲ, ਤਰਲ ਜਾਂ ਕਰੀਮ ਦੇ ਰੂਪ 'ਚ ਸੈਨੀਟਾਈਜ਼ਰ ਕੋਰੋਨਾਵਾਇਰਸ ਨਾਲ ਲੜਨ ਵਿੱਚ ਸਾਬਣ ਜਿੰਨਾ ਲਾਭਕਾਰੀ ਨਹੀਂ।