Health Tips:  ਸਰਦੀਆਂ 'ਚ ਗੁੜ ਦੀ ਚਾਹ ਪੀਣ ਨਾਲ ਨਾ ਸਿਰਫ ਸਰੀਰ ਨੂੰ ਗਰਮੀ ਮਿਲਦੀ ਹੈ, ਸਗੋਂ ਇਹ ਤੁਹਾਡੀ ਚਮੜੀ ਲਈ ਵੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਗੁੜ ਵਿੱਚ ਆਇਰਨ, ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦੇ ਹਨ।


ਗੁੜ ਦੀ ਚਾਹ ਪੀਣ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਜੋ ਤੁਹਾਡੀ ਚਮੜੀ ਵਿੱਚ ਕੁਦਰਤੀ ਚਮਕ ਲਿਆਉਂਦਾ ਹੈ ਤੇ ਮੁਹਾਸੇ ਦੇ ਕਾਲੇ ਧੱਬਿਆਂ ਨੂੰ ਘਟਾ ਸਕਦਾ ਹੈ। ਹਾਲਾਂਕਿ, ਜੇ ਤੁਹਾਡੀ ਚਮੜੀ ਬਹੁਤ ਸੰਵੇਦਨਸ਼ੀਲ ਹੈ, ਤਾਂ ਗੁੜ ਦੀ ਚਾਹ ਪੀਣ ਤੋਂ ਪਹਿਲਾਂ ਟੈਸਟ ਕਰਵਾ ਲੈਣਾ ਚੰਗਾ ਹੋਵੇਗਾ, ਤਾਂ ਜੋ ਕਿਸੇ ਵੀ ਐਲਰਜੀ ਤੋਂ ਬਚਿਆ ਜਾ ਸਕੇ।



ਗੁੜ ਦੀ ਚਾਹ ਚਮੜੀ ਲਈ ਕਿਵੇਂ ਫਾਇਦੇਮੰਦ ?


ਗੁੜ ਵਿੱਚ ਮੌਜੂਦ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਚਮੜੀ ਦੇ ਦਾਗ-ਧੱਬਿਆਂ ਨੂੰ ਹਲਕਾ ਕਰਦੇ ਹਨ।


ਗੁੜ ਹਾਰਮੋਨਲ ਅਸੰਤੁਲਨ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ 'ਤੇ ਮੁਹਾਸੇ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਘੱਟ ਹੁੰਦੀ ਹੈ।


ਜੀ ਹਾਂ, ਇਹ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਸਾਫ਼ ਅਤੇ ਤਾਜ਼ੀ ਰਹਿੰਦੀ ਹੈ।


ਗੁੜ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਖੂਨ ਦੀਆਂ ਕੋਸ਼ਿਕਾਵਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਦਾ ਹੈ।


ਵਿਟਾਮਿਨ ਸੀ ਚਮੜੀ ਤੇ ਕੋਲੇਜਨ ਦੇ ਉਤਪਾਦਨ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ਸਿਹਤਮੰਦ ਤੇ ਚਮਕਦਾਰ ਦਿਖਾਈ ਦਿੰਦੀ ਹੈ।


ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਕੈਲਸ਼ੀਅਮ ਵੀ ਗੁੜ ਵਿੱਚ ਪਾਇਆ ਜਾਂਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੇ ਦੰਦ ਕਮਜ਼ੋਰ ਹਨ, ਉਹ ਵੀ ਇਸ ਚਾਹ ਨੂੰ ਪੀ ਸਕਦੇ ਹਨ। ਇਸ 'ਚ ਮੌਜੂਦ ਮੈਗਨੀਸ਼ੀਅਮ ਮਾਸਪੇਸ਼ੀਆਂ ਲਈ ਫਾਇਦੇਮੰਦ ਹੁੰਦਾ ਹੈ ਤੇ ਸਰੀਰ ਨੂੰ ਊਰਜਾਵਾਨ ਰੱਖਦਾ ਹੈ।



ਇਸ ਵਿੱਚ ਮੌਜੂਦ ਫਾਸਫੋਰਸ ਹੱਡੀਆਂ ਅਤੇ ਦੰਦਾਂ ਦੀ ਸਿਹਤ ਲਈ ਮਹੱਤਵਪੂਰਨ ਹੈ ਅਤੇ ਸਰੀਰ ਦੇ ਊਰਜਾ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।


ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਬਣਾਏ ਰੱਖਦਾ ਹੈ। ਜਦੋਂ ਕਿ ਸੋਡੀਅਮ ਸਰੀਰ ਵਿੱਚ ਤਰਲ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜ਼ਿੰਕ ਚਮੜੀ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ, ਜੋ ਕਿ ਮੁਹਾਂਸਿਆਂ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ।