Secret of staying young forever-ਉਮਰ ਵਧਣਾ ਇਕ ਕੁਦਰਤੀ ਪ੍ਰਕਿਰਿਆ ਹੈ, ਪਰ ਤੁਸੀਂ ਕੁਝ ਅਜਿਹੇ ਲੋਕਾਂ ਨੂੰ ਜ਼ਰੂਰ ਦੇਖਿਆ ਹੋਵੇਗਾ, ਜਿਨ੍ਹਾਂ ਦੀ ਉਮਰ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਅਕਸਰ ਅਜਿਹੇ ਲੋਕ ਆਪਣੀ ਅਸਲ ਉਮਰ ਤੋਂ ਛੋਟੇ ਨਜ਼ਰ ਆਉਂਦੇ ਹਨ। ਲੱਗਦਾ ਹੈ ਕਿ 50 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੇ ਚਿਹਰੇ ਤੋਂ ਜਵਾਨੀ ਦੀ ਚਮਕ ਗਾਇਬ ਨਹੀਂ ਹੋਈ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ। 


ਇਸ ਲਈ ਵਿਟਾਮਿਨ ਡੀ ਸਭ ਤੋਂ ਵੱਧ ਜ਼ਿੰਮੇਵਾਰ ਹੈ
ਨਿਊਟ੍ਰੀਐਂਟਸ ਜਰਨਲ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵਿਟਾਮਿਨ ਡੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਖੋਜ ਦੇ ਅਨੁਸਾਰ ਵਿਟਾਮਿਨ ਡੀ ਉਮਰ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੁੜੇ ਕਈ ਮਹੱਤਵਪੂਰਣ ਕਾਰਕਾਂ ਨੂੰ ਪ੍ਰਭਾਵਤ ਕਰਦਾ ਹੈ। ਖੋਜ ਦੇ ਅਨੁਸਾਰ ਉਮਰ ਦੇ ਨਾਲ ਸਾਰੀ ਸਰੀਰਕ ਪ੍ਰਕਿਰਿਆ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।


ਇਸ ਦੇ ਬਹੁਤ ਸਾਰੇ ਲੱਛਣ ਹਨ ਜਿਵੇਂ ਕਿ ਪੁਰਾਣੀ ਸੋਜਸ਼ ਯਾਨੀ ਸੈੱਲਾਂ ਵਿਚ ਇੰਫਲਾਮੇਸ਼ਨ, ਇੰਟਰ-ਸੈਲੂਲਰ ਕਮਿਉਨਿਕੇਸ਼ਨ, ਸਟੈਮ ਸੈੱਲਾਂ ਦੀ ਥਕਾਵਟ, ਸੈੱਲਾਂ ਦੀ ਸੰਵੇਦਨਸ਼ੀਲਤਾ, ਮਾਈਟੋਕੌਂਡਰੀਆ ਦਾ ਕਮਜ਼ੋਰ ਹੋਣਾ, ਪੋਸ਼ਕ ਤੱਤਾਂ ਨੂੰ ਸਹੀ ਢੰਗ ਨਾਲ ਜਜ਼ਬ ਕਰਨ ਵਿੱਚ ਅਸਮਰੱਥਾ, ਪ੍ਰੋਟੀਓਸਟੈਸਿਸ ਦਾ ਨੁਕਸਾਨ, ਜੀਨਸ ਦੇ ਟੈਲੋਮੇਰਸ ਦਾ ਛੋਟਾ ਹੋਣਾ ਅਤੇ ਕਈ ਕਿਸਮਾਂ ਦੇ ਜੈਨੇਟਿਕ ਬਦਲਾਅ ਹਨ। ਇਸ ਦੀ ਪ੍ਰਕਿਰਿਆ ਨੂੰ ਸਮਝਣਾ ਬਹੁਤ ਗੁੰਝਲਦਾਰ ਹੈ ਪਰ ਵਿਟਾਮਿਨ ਡੀ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।



ਡੀਐਨਏ ਨੂੰ ਖਰਾਬ ਹੋਣ ਤੋਂ ਰੋਕਦਾ ਹੈ
ਵਿਟਾਮਿਨ ਡੀ ਇੱਕ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹੈ ਜੋ ਅਸੀਂ ਮੁੱਖ ਤੌਰ ਉਤੇ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਕਰਦੇ ਹਾਂ। ਸਰੀਰ ਦੇ ਅੰਦਰ ਪ੍ਰਕਿਰਿਆ ਦੇ ਦੌਰਾਨ ਇਹ ਕੈਲਸੀਟ੍ਰੀਓਲ ਵਿਚ ਬਦਲ ਜਾਂਦਾ ਹੈ, ਜਿਸ ਤੋਂ ਬਾਅਦ ਇਹ ਕਿਰਿਆਸ਼ੀਲ ਹੋ ਜਾਂਦਾ ਹੈ। ਕੈਲਸੀਟ੍ਰੀਓਲ ਸਰੀਰ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਜਜ਼ਬ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇਕਰ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਸਰੀਰ ਨੂੰ ਕੈਲਸ਼ੀਅਮ ਅਤੇ ਫਾਸਫੋਰਸ ਨਹੀਂ ਮਿਲੇਗਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਖਾ ਲਓ।


ਖੋਜ ਦੇ ਅਨੁਸਾਰ, ਕੈਲਸੀਟ੍ਰੀਓਲ ਸਰੀਰ ਦੀਆਂ ਕਈ ਸਰੀਰਕ ਪ੍ਰਕਿਰਿਆਵਾਂ ਵਿਚ ਹਿੱਸਾ ਲੈਂਦਾ ਹੈ। ਵਿਟਾਮਿਨ ਡੀ ਜੀਨਾਂ ਵਿਚ ਡੀਐਨਏ ਦੀ ਸਥਿਰਤਾ ਅਤੇ ਮੌਜੂਦਗੀ ਨੂੰ ਬਰਕਰਾਰ ਰੱਖਦਾ ਹੈ। ਇਸ ਤੋਂ ਪਹਿਲਾਂ ਦੀ ਖੋਜ ਵਿਚ ਇਹ ਵੀ ਪਾਇਆ ਗਿਆ ਹੈ ਕਿ ਜਦੋਂ ਡੀਐਨਏ ਵਿੱਚ ਟੈਲੋਮੇਰਜ਼ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਮਰ ਵਧਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਅਧਿਐਨ ਦੇ ਅਨੁਸਾਰ ਵਿਟਾਮਿਨ ਡੀ ਸਪਲੀਮੈਂਟ ਡੀਐਨਏ ਨੂੰ ਖਰਾਬ ਹੋਣ ਤੋਂ ਰੋਕਦਾ ਹੈ ਅਤੇ ਇਸ ਵਿੱਚ ਆਕਸੀਡੇਟਿਵ ਤਣਾਅ ਪੈਦਾ ਨਹੀਂ ਹੋਣ ਦਿੰਦਾ ਹੈ।


ਵਿਟਾਮਿਨ ਡੀ ਲਈ ਕੀ ਖਾਣਾ ਹੈ: ਹਾਲਾਂਕਿ ਵਿਟਾਮਿਨ ਡੀ ਮੁੱਖ ਤੌਰ ਉਤੇ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਹੁੰਦਾ ਹੈ, ਫਿਰ ਵੀ ਸਾਡੇ ਲਈ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਜ਼ਰੂਰੀ ਹੈ। ਵਿਟਾਮਿਨ ਡੀ ਲਈ ਤੁਸੀਂ ਤੇਲਯੁਕਤ ਮੱਛੀ ਜਿਵੇਂ ਕਿ ਸਾਲਮਨ, ਸਾਰਡੀਨ, ਹੈਰਿੰਗ, ਮਾਰਕਲ ਆਦਿ, ਮਟਨ, ਅੰਡੇ ਦੀ ਜ਼ਰਦੀ, ਫੋਰਟੀਫਾਈਡ ਅਨਾਜ, ਗਾਂ ਦਾ ਦੁੱਧ, ਮਸ਼ਰੂਮ ਆਦਿ ਦਾ ਸੇਵਨ ਕਰ ਸਕਦੇ ਹੋ।


Disclaimer- ਉਪਰ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹੈ, ਇਸ ਤੋਂ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰ ਦੀ ਸਹਾਲ ਜ਼ਰੂਰ ਲਵੋ)