ਚੰਡੀਗੜ੍ਹ : ਦੁਨੀਆ ਵਿੱਚ ਸਭ ਤੋਂ ਵੱਡਾ ਧਨ ਚੰਗੀ ਸਿਹਤ ਨੂੰ ਮੰਨਿਆ ਜਾਂਦਾ ਹੈ। ਪੈਸਾ-ਦੌਲਤ ਜੇਕਰ ਖਤਮ ਹੋ ਜਾਵੇ, ਤਾਂ ਤੁਸੀਂ ਉਸ ਨੂੰ ਫਿਰ ਤੋਂ ਹਾਸਲ ਕਰ ਸਕਦੇ ਹੋ ਪਰ ਇੱਕ ਵਾਰ ਸਿਹਤ ਵਿਗੜ ਜਾਵੇ ਤਾਂ ਉਸ ਨੂੰ ਪੁਰਾਣੀ ਹਾਲਤ ਵਿੱਚ ਲਿਆਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਚੰਗੀ ਸਿਹਤ ਜੀਵਨ ਦੇ ਸਾਰੇ ਸੁੱਖਾਂ ਦਾ ਆਧਾਰ ਹੈ। ਰੁਪਏ-ਪੈਸਿਆਂ ਨਾਲ ਤੁਸੀਂ ਕੀਮਤੀ ਚੀਜਾਂ ਖਰੀਦ ਸਕਦੇ ਹੋ ਪਰ ਉਨ੍ਹਾਂ ਦਾ ਇਸਤੇਮਾਲ ਚੰਗੀ ਸਿਹਤ ਉੱਤੇ ਹੀ ਨਿਰਭਰ ਕਰਦਾ ਹੈ।
ਚੰਗੀ ਜੀਵਨਸ਼ੈਲੀ ਆਪਣਾ ਕੇ ਤੁਸੀਂ ਨਾ ਕੇਵਲ ਆਨੰਦਿਤ ਰਹਿ ਸਕਦੇ ਹੋ, ਸਗੋਂ ਪੂਰੀ ਜ਼ਿੰਦਗੀ ਜਵਾਨ ਵੀ ਰਹਿ ਸਕਦੇ ਹੋ। ਸੰਤੁਲਿਤ ਜੀਵਨਸ਼ੈਲੀ ਤੁਹਾਡੇ ਜੀਵਨ ਨੂੰ ਕਿੰਨਾ ਬਦਲ ਸਕਦੀ ਹੈ, ਇਹ ਦੱਸਣ ਲਈ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਉੱਤਰੀ ਪਾਕਿਸਤਾਨ ਦੇ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਹੁੰਜਾ ਸਮੁਦਾਏ ਬਾਰੇ। ਹੁੰਜਾ ਸਮੁਦਾਏ ਦੇ ਲੋਕ ਚੰਗੇ ਖਾਣੇ-ਪੀਣੇ ਅਤੇ ਸਰੀਰਕ ਮਿਹਨਤ ਦੀ ਬਦੌਲਤ 120 ਸਾਲ ਤੱਕ ਜਿਊਂਦੇ ਹਨ।
ਆਰਿਆਵਤ ਦੀ ਕੁੱਖ ਤੋਂ ਜੰਮੀ ਇਹ ਹੁੰਜਾ ਦੁਨੀਆ ਕਦੇ ਭਾਰਤ ਦਾ ਅਹਿਮ ਹਿੱਸਾ ਸੀ, ਜੋ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਗਿਲਗਿਟ-ਬਾਲਟਿਸਤਾਨ ਦੇ ਪਹਾੜਾਂ ਵਿਚ ਵਸਦੀ ਹੈ। ਹਿਮਾਲਿਆ ਦੀ ਪਰਵਤਮਾਲਾ ਉੱਤੇ ਸਥਿਤ ਹੁੰਜਾ ਦੁਨੀਆ ਦੀ ਛੱਤ ਕਹਾਉਂਦਾ ਹੈ। ਇਹ ਭਾਰਤ ਦੀ ਉੱਤਰੀ ਨੋਕ ਉੱਤੇ ਸਥਿਤ ਹੈ ਜਿੱਥੋਂ ਅੱਗੇ ਭਾਰਤ, ਪਾਕਿਸਤਾਨ, ਚੀਨ ਅਤੇ ਅਫਗਾਨਿਸਤਾਨ ਦੀਆਂ ਸੀਮਾਵਾਂ ਮਿਲਦੀਆਂ ਹਨ।
ਕੁਦਰਤ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਣ ਵਾਲੇ ਹੁੰਜਾ ਦੇ ਲੋਕਾਂ ਦੀ ਔਸਤ ਉਮਰ 110 ਤੋਂ 120 ਸਾਲ ਤੱਕ ਮੰਨੀ ਜਾਂਦੀ ਹੈ ।
ਸਾਲ 1984 ਵਿੱਚ ਮਬੁੰਦੁ ਨਾਮ ਦਾ ਇੱਕ ਸ਼ਖਸ ਜਦੋਂ ਲੰਦਨ ਏਅਰਪੋਰਟ ਉੱਤੇ ਸਿਕਿਓਰਿਟੀ ਚੈੱਕ ਕਰਵਾਉਣ ਪਹੁੰਚਿਆ, ਤਾਂ ਅਧਿਕਾਰੀ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦਾ ਜਨਮ ਸਾਲ 1932 ਵਿੱਚ ਹੋਇਆ ਸੀ। ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਉਮਰ ਦੇ ਬਾਰੇ ਖੋਜਬੀਨ ਕੀਤੀ ਅਤੇ ਠੀਕ ਜਾਣਕਾਰੀ ਮਿਲਣ ਦੇ ਬਾਅਦ ਹੀ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਹੀ ਹੁੰਜਾ ਦੇ ਲੋਕਾਂ ਦੇ ਬਾਰੇ ਜਾਣਕਾਰੀਆਂ ਦੂਰ-ਦੂਰ ਤੱਕ ਪਹੁੰਚੀਆਂ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੁੰਜਾ ਸਮੁਦਾਏ ਦੀਆਂ ਔਰਤਾਂ ਨੂੰ 65 ਸਾਲ ਤੱਕ ਮਾਸਿਕ ਧਰਮ ਹੁੰਦੇ ਹਨ। ਉਹ ਇਸ ਉਮਰ ਤੱਕ ਬੱਚਿਆਂ ਨੂੰ ਵੀ ਜਨਮ ਦਿੰਦੀਆਂ ਹਨ। ਇਹ ਲੋਕ ਇੰਨੇ ਖੂਬਸੂਰਤ ਹੁੰਦੇ ਹਨ ਕਿ ਤੁਸੀਂ ਜਦੋਂ ਇਨ੍ਹਾਂ ਲੋਕਾਂ ਨੂੰ ਵੇਖੋਗੇ ਤਾਂ ਅਜਿਹਾ ਲੱਗੇਗਾ, ਜਿਵੇਂ ਇਹ ਕਿਸੇ ਦੂਜੇ ਗ੍ਰਹਿ ਤੋਂ ਆਏ ਹੋਣ।
ਇਨ੍ਹਾਂ ਦੀ ਕੁਲ ਆਬਾਦੀ ਲੱਗਭੱਗ 87 ਹਜ਼ਾਰ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਬਿਨ੍ਹਾਂ ਕਿਸੀ ਗੰਭੀਰ ਰੋਗ ਦੇ ਆਪਣੇ ਜੀਵਨ ਜਿਊਂਦੇ ਹਨ। ਇੱਥੇ ਰਹਿਣ ਵਾਲੇ ਕੁੱਝ ਲੋਕ ਤਾਂ 160 ਸਾਲ ਤੱਕ ਵੀ ਜਿੰਦਾ ਰਹਿੰਦੇ ਹਨ। ਇਹ ਲੋਕ ਬਹੁਤ ਘੱਟ ਬੀਮਾਰ ਪੈਂਦੇ ਹਨ। ਉਨ੍ਹਾਂ ਨੇ ਟਿਊਮਰ ਵਰਗੇ ਰੋਗ ਦਾ ਨਾਮ ਤਾਂ ਅੱਜ ਤੱਕ ਸੁਣਿਆ ਹੀ ਨਹੀਂ ਹੈ।
ਇਨ੍ਹਾਂ ਲੋਕਾਂ ਦੀ ਸਿਹਤਮੰਦ ਜ਼ਿੰਦਗੀ ਦਾ ਰਾਜ ਛੁਪਿਆ ਹੈ, ਉਨ੍ਹਾਂ ਦੀ ਜੀਵਨਸ਼ੈਲੀ ਵਿੱਚ। ਇਸ ਸਮੁਦਾਏ ਦੇ ਲੋਕ ਰੋਜ 15-20 ਕਿਲੋਮੀਟਰ ਪੈਦਲ ਚਲਦੇ ਹਨ। ਇਨ੍ਹਾਂ ਦੇ ਖਾਣ-ਪੀਣ ਵਿੱਚ ਸਭ ਤੋਂ ਜ਼ਿਆਦਾ ਸੁੱਕੇ ਮੇਵੇ, ਸਥਾਨਕ ਫਲ, ਸਬਜ਼ੀਆਂ, ਬਾਜਰਾ, ਜੌਂ ਆਦਿ ਸ਼ਾਮਿਲ ਹੁੰਦਾ ਹੈ।
ਇਸ ਦੇ ਨਾਲ ਹੀ ਇਹ ਖੂਬ ਮਾਤਰਾ ਵਿੱਚ ਖ਼ੁਰਮਾਨੀ (Apricot) ਖਾਂਦੇ ਹਨ। ਖ਼ੁਰਮਾਨੀ ਵਿੱਚ ਕਾਫੀ ਮਾਤਰਾ ਵਿੱਚ ਵਿਟਾਮਿਨ ਬੀ-17 ਪਾਇਆ ਜਾਂਦਾ ਹੈ। ਇਹ ਵਿਟਾਮਿਨ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਇਨ੍ਹਾਂ ਨੂੰ ਬਚਾਉਂਦਾ ਹੈ।
ਹੁੰਜਾ ਸਮੁਦਾਏ ਦੇ ਲੋਕਾਂ ਤੋਂ ਅਸੀਂ ਸਿੱਖ ਸਕਦੇ ਹਾਂ ਚੰਗੇ ਖਾਣ-ਪੀਣ ਅਤੇ ਸਰੀਰਕ ਮਿਹਨਤ ਨਾਲ ਅਸੀਂ ਇੱਕ ਬਿਹਤਰ ਅਤੇ ਸਿਹਤਮੰਦ ਜ਼ਿੰਦਗੀ ਪਾ ਸਕਦੇ ਹਾਂ।