High Cholesterol Symptoms: ਕੋਲੈਸਟ੍ਰੋਲ ਲਾਈਫ਼ਸਟਾਈਲ ਨਾਲ ਸਬੰਧਤ ਬਿਮਾਰੀਆਂ 'ਚ ਬਹੁਤ ਖ਼ਤਰਨਾਕ ਹੁੰਦਾ ਹੈ। ਕੋਲੈਸਟ੍ਰੋਲ ਵਧਣ ਨਾਲ ਰੁਟੀਨ 'ਚ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਪਰ ਇਹ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਕੋਲੈਸਟ੍ਰੋਲ ਨੂੰ ਅਨਵਿਜ਼ੀਬਲ ਕਿੱਲਰ ਮੰਨਿਆ ਜਾਂਦਾ ਹੈ। ਟੈਸਟ ਕਰਵਾਏ ਬਗੈਰ ਤੁਸੀਂ ਇਨ੍ਹਾਂ ਲੱਛਣਾਂ ਤੋਂ ਜਾਣ ਸਕਦੇ ਹੋ ਕਿ ਤੁਹਾਡੇ ਸਰੀਰ 'ਚ ਕੋਲੈਸਟ੍ਰੋਲ ਵੱਧ ਰਿਹਾ ਹੈ ਜਾਂ ਨਹੀਂ।
ਕਿਉਂ ਖ਼ਤਰਨਾਕ ਕੋਲੇਸਟ੍ਰੋਲ ਦਾ ਵਧਣਾ?
ਦਰਅਸਲ, ਸਰੀਰ 'ਚ ਕੋਲੈਸਟ੍ਰੋਲ ਵਧਣ ਨਾਲ ਕੋਈ ਸਿੱਧਾ ਅਸਰ ਨਹੀਂ ਹੁੰਦਾ, ਪਰ ਕਈ ਵਾਰ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸੇ ਲਈ ਇਸ ਨੂੰ ਸਾਈਲੈਂਟ ਕਿੱਲਰ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਸਰੀਰ 'ਚ ਕੋਲੈਸਟ੍ਰੋਲ ਵੱਧ ਰਿਹਾ ਹੈ ਤਾਂ ਇਨ੍ਹਾਂ ਏਰੀਆ 'ਚ ਕ੍ਰੈਪਿੰਗ ਇਕ ਸਾਈਨ ਹੋ ਸਕਦਾ ਹੈ।
ਇਸ ਬਿਮਾਰੀ ਨੂੰ PAD (Peripheral Artery Diseas) ਕਿਹਾ ਜਾਂਦਾ ਹੈ, ਜੋ ਸਰੀਰ 'ਚ ਕੋਲੈਸਟ੍ਰੋਲ ਦੇ ਵਧਣ ਕਾਰਨ ਹੁੰਦਾ ਹੈ। ਕ੍ਰੈਪਿੰਗ ਅਸਲ 'ਚ ਅਕੜਨ ਵਰਗੀ ਹੈ ਜੋ ਸਰੀਰ ਦੇ ਕਈ ਹਿੱਸਿਆਂ 'ਚ ਹੋ ਸਕਦੀ ਹੈ। ਜੇਕਰ ਤੁਹਾਡੇ ਵੀ ਸਰੀਰ 'ਚ ਕ੍ਰੈਪਿੰਗ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
PAD (Peripheral Artery Diseas) ਕੀ ਹੈ?
ਇਸ ਬਿਮਾਰੀ 'ਚ ਸਰੀਰ ਦੇ ਹੋਰ ਹਿੱਸਿਆਂ ਵਾਂਗ ਦਿਮਾਗ, ਧਮਨੀਆਂ 'ਚ ਕੋਲੈਸਟ੍ਰੋਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਧਮਨੀਆਂ 'ਚ ਖੂਨ ਦਾ ਪ੍ਰਵਾਹ ਘੱਟ ਹੋਣ ਲੱਗਦਾ ਹੈ ਤੇ ਇਸ ਨਾਲ ਪੈਰਾਂ ਅਤੇ ਹੱਥਾਂ 'ਚ ਕ੍ਰੈਪਿੰਗ ਹੋਣ ਲੱਗਦੀ ਹੈ।
ਸਰੀਰ 'ਚ ਕੋਲੇਸਟ੍ਰੋਲ ਵਧਣ ਦੇ ਲੱਛਣ
ਕੈਲੀਫੋਰਨੀਆ ਯੂਨੀਵਰਸਿਟੀ ਸੈਨ ਫਰਾਂਸਿਸਕੋ ਦੇ ਸਰਜਰੀ ਵਿਭਾਗ ਦੇ ਅਨੁਸਾਰ ਪੈਰਾਂ, ਪੰਜਿਆਂ, ਕਾਫ ਮਸਲਸ ਤੇ ਹਿੱਪ ਏਰੀਆ 'ਚ ਕ੍ਰੈਪਿੰਗ ਮਤਲਬ ਜਕੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਆਰਾਮ ਕਰਨ ਤੋਂ ਬਾਅਦ ਇਨ੍ਹਾਂ ਹਿੱਸਿਆਂ 'ਚ ਹੋਣ ਵਾਲੀ ਕ੍ਰੈਪਿੰਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਪੈਰਾਂ 'ਚ ਸੋਜ ਜਾਂ ਸੱਟ ਦਾ ਜਲਦੀ ਠੀਕ ਨਾ ਹੋਣਾ ਵੀ ਸਰੀਰ 'ਚ ਵਧੇ ਹੋਏ ਕੋਲੈਸਟ੍ਰੋਲ ਦੇ ਹੋਰ ਲੱਛਣ ਹੋ ਸਕਦੇ ਹਨ। ਕਈ ਵਾਰ ਸਕਿੱਨ ਦਾ ਕਲਰ ਯੈਲੋਇਸ਼ ਹੋਣ ਲੱਗਦਾ ਹੈ ਜਾਂ ਦੋਵੇਂ ਲੱਤਾਂ 'ਚ ਵੱਖ-ਵੱਖ ਤਾਪਮਾਨ ਦਾ ਮਹਿਸੂਸ ਹੋਣਾ ਵੀ ਇੱਕ ਲੱਛਣ ਹੋ ਸਕਦਾ ਹੈ।
ਕੋਲੈਸਟ੍ਰੋਲ ਵਧਣ ਦਾ ਕਾਰਨ
1. ਰੋਜ਼ਾਨਾ ਕਸਰਤ ਨਾ ਕਰਨ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ।
2. ਜ਼ਿਆਦਾ ਫੈਟੀ ਅਤੇ ਆਇਲੀ ਖਾਣਾ ਖਾਣ ਨਾਲ ਵਾਧਾ ਹੋ ਸਕਦਾ ਹੈ।
3. ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਵੀ ਕੋਲੈਸਟ੍ਰੋਲ ਵੱਧ ਸਕਦਾ ਹੈ
4. ਸਿਗਰਟਨੋਸ਼ੀ ਤੇ ਸ਼ਰਾਬ ਪੀਣ ਨਾਲ ਵੀ ਕੋਲੈਸਟ੍ਰੋਲ ਵੱਧ ਸਕਦਾ ਹੈ
5. ਜੈਨੇਟਿਕ ਕਾਰਕ ਵੀ ਕੋਲੈਸਟ੍ਰੋਲ ਹਾਈ ਰਹਿ ਸਕਦਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਚਾਹ ਨਾਲ ਆਲੂ ਭੁਜੀਆ ਖਾਣ ਦੇ ਹੋ ਸ਼ੌਕੀਨ! ਜਾਣੋ ਸਿਹਤ ਲਈ ਕੀ ਫਾਇਦੇ ਤੇ ਕੀ ਨੁਕਸਾਨ
Disclaimer: ਏਬੀਪੀ ਲਾਈਵ ਇਸ ਲੇਖ ਵਿੱਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।