Sugarcane Juice: ਘਰ ਦੀ ਮੁਰਗੀ ਦਾਲ ਬਰਾਬਰ ਸਮਝੀ ਜਾਂਦੀ ਹੈ। ਇਸ ਦੀ ਮਿਸਾਲ ਉਦੋਂ ਵੀ ਵੇਖਣ ਨੂੰ ਮਿਲਦੀ ਹੈ ਜਦੋਂ ਅਸੀਂ ਗੰਨੇ ਦਾ ਰਸ ਛੱਡ ਮਹਿੰਗੇ ਡੱਬਾਬੰਦ ਜੂਸ ਪੀਂਦੇ ਹਾਂ। ਇਹ ਸ਼ਾਇਦ ਇਸ ਲਈ ਹੁੰਦਾ ਹੈ ਕਿਉਂਕਿ ਬਹੁਤੇ ਲੋਕ ਗੰਨੇ ਦੇ ਰਸ ਦੇ ਫਾਇਦੇ ਨਹੀਂ ਜਾਣਗੇ। ਦੱਸ ਦਈਏ ਕਿ ਗੰਨੇ ਦੇ ਰਸ ਜਾਣ ਕੇ ਤੁਸੀਂ ਮਹਿੰਗੇ ਜੂਸ ਨੂੰ ਵੀ ਭੁੱਲ ਜਾਓਗੇ। ਗੰਨੇ ਦਾ ਰਸ ਪੀਣ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਸ ਤੋਂ ਹੋਰ ਕੀ ਫਾਇਦੇ ਹੋ ਸਕਦੇ ਹਨ।


ਦਰਅਸਲ ਅਕਸਰ ਸੜਕ ਕਿਨਾਰੇ ਗੰਨੇ ਦੇ ਰਸ ਦੀਆਂ ਰੇਹੜੀਆਂ ਵੇਖੀਆਂ ਜਾ ਸਕਦੀਆਂ। ਲੋਕਾਂ ਨੂੰ ਗੰਨੇ ਦੇ ਰਸ ਦੇ ਫਾਇਦੇ ਪਤਾ ਨਾ ਹੋਣ ਕਾਰਨ ਉਹ ਮਹਿੰਗੇ ਜੂਸ ਪੀਂਦੇ ਹਨ। ਹਾਲਾਂਕਿ 100 ਗ੍ਰਾਮ ਗੰਨੇ ਦੇ ਰਸ ਵਿੱਚ ਲਗਪਗ 269 ਕੈਲੋਰੀਆਂ ਹੁੰਦੀਆਂ ਹਨ, ਫਿਰ ਵੀ ਇਹ ਇੱਕ ਸਿਹਤਮੰਦ ਡ੍ਰੰਕ ਹੈ, ਕਿਉਂਕਿ ਇਹ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਤੇ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ।


ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਗੰਨੇ ਦਾ ਰਸ ਕੈਂਸਰ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਹ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਤੇ ਮੈਂਗਨੀਜ਼ ਦਾ ਭਰਪੂਰ ਸ੍ਰੋਤ ਹੈ। ਇਹ ਪੌਸ਼ਟਿਕ ਤੱਤ ਸਰੀਰ ਨੂੰ ਕੈਂਸਰ ਸੈੱਲਾਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਹ ਉਦੋਂ ਵੀ ਲਾਭਦਾਇਕ ਹੁੰਦਾ ਹੈ ਜਦੋਂ ਕੋਈ ਵਿਅਕਤੀ ਪ੍ਰੋਸਟੇਟ ਤੇ ਛਾਤੀ ਦੇ ਕੈਂਸਰ ਤੋਂ ਗੁਜ਼ਰ ਰਿਹਾ ਹੁੰਦਾ ਹੈ।


ਗੰਨੇ ਦਾ ਰਸ ਪੀਣ ਦੇ 5 ਹੈਰਾਨੀਜਨਕ ਫਾਇਦੇ


1. ਗੰਨੇ ਦੇ ਰਸ 'ਚ ਫਾਈਬਰ ਤੱਤ ਹੁੰਦਾ ਹੈ, ਜੋ ਸਰੀਰ ਦੇ ਵਧਦੇ ਭਾਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਸਾਡੇ ਸਰੀਰ ਦੇ ਖਰਾਬ ਕੋਲੈਸਟ੍ਰੋਲ ਨੂੰ ਵੀ ਘਟਾਉਂਦਾ ਹੈ।


2. ਗੰਨੇ ਦੇ ਰਸ ਦੀ ਮਦਦ ਨਾਲ ਦੰਦਾਂ ਦਾ ਇਨੈਮਲ ਤੇ ਦੰਦ ਮਜ਼ਬੂਤ ਹੁੰਦੇ ਹਨ। ਇਸ ਨਾਲ ਦੰਦਾਂ ਦੇ ਸੜਨ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।


3. ਗੰਨੇ ਦੇ ਰਸ ਦਾ ਇੱਕ ਗਿਲਾਸ ਗਰਮੀ ਵਿੱਚ ਊਰਜਾ ਦੇਣ ਦਾ ਕੰਮ ਕਰਦਾ ਹੈ। ਗੰਨਾ ਨਾ ਸਿਰਫ਼ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਸਗੋਂ ਤੁਹਾਨੂੰ ਡੀਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ।


4. ਪੇਟ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕ ਗੰਨੇ ਦੇ ਰਸ ਦਾ ਸੇਵਨ ਕਰ ਸਕਦੇ ਹਨ, ਕਿਉਂਕਿ ਇਹ ਪਾਚਨ ਰਸਾਂ ਦੇ ਰਸਾਅ ਦੀ ਪ੍ਰਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।


5. ਜੇਕਰ ਔਰਤਾਂ ਗੰਨੇ ਦਾ ਰਸ ਨਿਯਮਿਤ ਰੂਪ ਨਾਲ ਪੀਂਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਫਾਇਦੇ ਮਿਲ ਸਕਦੇ ਹਨ। ਯੂਰਿਨ ਇਨਫੈਕਸ਼ਨ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।


ਇਨ੍ਹਾਂ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ
ਗੰਨੇ ਦਾ ਰਸ ਪੌਸ਼ਟਿਕ ਤੱਤਾਂ ਦੀ ਪ੍ਰਾਪਤੀ ਦਾ ਸਭ ਤੋਂ ਸਿਹਤਮੰਦ ਤੇ ਕੁਦਰਤੀ ਤਰੀਕਾ ਹੈ। ਇਸ ਨੂੰ ਪੀਲੀਆ ਤੇ ਲੀਵਰ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਵਿੱਚ ਕਾਰਗਰ ਮੰਨਿਆ ਜਾਂਦਾ ਹੈ। ਸਰੀਰ ਵਿੱਚ ਊਰਜਾ ਬਣਾਈ ਰੱਖਣ ਲਈ ਤੁਹਾਨੂੰ ਗੰਨੇ ਦਾ ਰਸ ਜ਼ਰੂਰ ਪੀਣਾ ਚਾਹੀਦਾ ਹੈ।


ਗੰਨੇ ਦਾ ਰਸ ਪੀਣ ਦਾ ਸਹੀ ਸਮਾਂ
ਜੇਕਰ ਤੁਸੀਂ ਦੁਪਹਿਰ ਤੋਂ ਪਹਿਲਾਂ ਗੰਨੇ ਦਾ ਰਸ ਪੀਓਗੇ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਤੁਸੀਂ ਹਫ਼ਤੇ ਵਿੱਚ ਘੱਟੋ-ਘੱਟ ਹਰ ਰੋਜ਼ ਇੱਕ ਗਲਾਸ ਜੂਸ ਪੀ ਸਕਦੇ ਹੋ।