Blood Sugar Measure Alert: ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਦੀ ਸ਼ੈਲੀ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਘੇਰੀ ਰੱਖਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਸ਼ੂਗਰ। ਸ਼ੂਗਰ ਅੱਜ ਤੇਜ਼ੀ ਨਾਲ ਵੱਧ ਰਹੀ ਬਿਮਾਰੀ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਬਲੱਡ ਸ਼ੂਗਰ ਲੈਵਲ ਚੈੱਕ ਕਰਨ ਲਈ ਸਮਾਰਟਵਾਚ ਜਾਂ ਸਮਾਰਟ ਰਿੰਗ ਦਾ ਸਹਾਰਾ ਲੈ ਰਹੇ (People are resorting to smart watch or smart ring to check blood sugar level) ਹਨ। ਇਨ੍ਹਾਂ ਯੰਤਰਾਂ ਨਾਲ ਸ਼ੂਗਰ ਲੈਵਲ ਦੀ ਜਾਂਚ ਅਤੇ ਨਿਗਰਾਨੀ ਵੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਆਪਣੀ ਆਦਤ ਨੂੰ ਤੁਰੰਤ ਬਦਲੋ, ਕਿਉਂਕਿ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਇਸ ਸੰਬੰਧੀ ਸਖਤ ਚੇਤਾਵਨੀ ਜਾਰੀ ਕੀਤੀ ਹੈ।
FDA ਵੱਲੋਂ ਚੇਤਾਵਨੀ
FDA ਦਾ ਕਹਿਣਾ ਹੈ ਕਿ ਅਜਿਹੀ ਤਕਨੀਕ ਨਾਲ ਸ਼ੂਗਰ ਨੂੰ ਸਮਝਣ 'ਚ ਗਲਤੀਆਂ ਹੋ ਸਕਦੀਆਂ ਹਨ, ਜਿਸ ਨਾਲ ਕਈ ਖ਼ਤਰੇ ਪੈਦਾ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ FDA ਦੀ ਇਹ ਚਿਤਾਵਨੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਐਪਲ ਅਤੇ ਗੂਗਲ ਦੋਵੇਂ ਹੀ ਡਾਇਬਟੀਜ਼ ਦੇ ਮਰੀਜ਼ਾਂ ਲਈ ਅਜਿਹੇ ਡਿਵਾਈਸ ਬਣਾ ਰਹੇ ਹਨ, ਜਿਸ 'ਚ ਉਂਗਲ ਨੂੰ ਬਿਨਾਂ ਚੁਭਾਏ ਸ਼ੂਗਰ ਲੈਵਲ ਦਾ ਪਤਾ ਲਗਾਇਆ ਜਾ ਸਕਦਾ ਹੈ।
ਹੋਰ ਪੜ੍ਹੋ : ਜੋੜਾਂ ਦੇ ਦਰਦ ਲਈ ਮੇਥੀ ਦੇ ਬੀਜ ਸਭ ਤੋਂ ਬੈਸਟ, ਇੰਝ ਕਰੋ ਵਰਤੋਂ
ਸ਼ੂਗਰ ਦੀ ਜਾਂਚ ਕਰਨ ਲਈ ਸਮਾਰਟਵਾਚ-ਸਮਾਰਟ ਰਿੰਗ ਦੀ ਵਰਤੋਂ ਨਾ ਕਰੋ
ਐਫਡੀਏ ਦੁਆਰਾ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਮਾਰਟਵਾਚ ਜਾਂ ਸਮਾਰਟ ਰਿੰਗ ਨਾਲ ਵੀ ਆਪਣੇ ਸ਼ੂਗਰ ਲੈਵਲ ਦੀ ਜਾਂਚ ਕਰ ਰਹੇ ਹੋ, ਤਾਂ ਗਲਤ ਮਾਪ ਤੁਹਾਡੀ ਸਮੱਸਿਆ ਨੂੰ ਵਧਾ ਸਕਦਾ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਤੁਸੀਂ ਗਲਤ ਇਨਸੁਲਿਨ ਦੀ ਖੁਰਾਕ ਜਾਂ ਦਵਾਈਆਂ ਲੈ ਸਕਦੇ ਹੋ। ਇਸ ਦੀ ਵੱਧ ਜਾਂ ਘੱਟ ਮਾਤਰਾ ਤੁਹਾਨੂੰ ਕੋਮਾ ਅਤੇ ਮਾਨਸਿਕ ਉਲਝਣ ਦੀ ਸਥਿਤੀ ਵਿੱਚ ਭੇਜ ਸਕਦੀ ਹੈ। ਇਹ ਘਾਤਕ ਵੀ ਹੋ ਸਕਦਾ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਯੰਤਰ ਸਿਰਫ਼ ਵੱਖ-ਵੱਖ ਗਲੂਕੋਜ਼ ਮਾਨੀਟਰਿੰਗ ਟੂਲਸ ਤੋਂ ਡਾਟਾ ਦਿਖਾਉਂਦੇ ਹਨ। ਜੋ ਸ਼ਾਇਦ ਸਹੀ ਨਾ ਹੋਵੇ।
ਸ਼ੂਗਰ ਦੇ ਮਰੀਜ਼ਾਂ ਨੂੰ ਚੇਤਾਵਨੀ
FDA ਨੇ ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਨੂੰ ਸਾਵਧਾਨ ਕਰਨ ਲਈ ਚੇਤਾਵਨੀ ਜਾਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹੇ ਯੰਤਰ ਗਲਤ ਰੀਡਿੰਗ ਦੇ ਸਕਦੇ ਹਨ। ਐਪਲ ਅਤੇ ਗੂਗਲ ਦੇ ਦਾਅਵਿਆਂ ਬਾਰੇ ਡਾਕਟਰ ਵੀ ਮੋਹਨ ਨੇ ਸਿਗਨਸ ਦੀ ਗਲੂਕੋਵਾਚ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ Non-aggressive ਗਲੂਕੋਜ਼ ਮਾਨੀਟਰ ਕਈ ਪੱਧਰਾਂ 'ਤੇ ਅਸਫਲ ਰਹੇ ਹਨ। ਸ਼ੂਗਰ ਦੇ ਮਰੀਜ਼ਾਂ ਲਈ, ਬਲੱਡ ਸ਼ੂਗਰ ਦੀ ਜਾਂਚ ਵਿਚ ਸ਼ੁੱਧਤਾ ਦੀ ਲੋੜ ਹੁੰਦੀ ਹੈ। ਅਜਿਹਾ ਨਾ ਕਰਨ ਨਾਲ ਉਨ੍ਹਾਂ ਲਈ ਖ਼ਤਰਾ ਵੱਧ ਸਕਦਾ ਹੈ। ਗਲਤ ਰੀਡਿੰਗ ਅਤੇ ਗਲਤ ਦਵਾਈ ਲੈਣ ਨਾਲ ਹਾਈਪੋਗਲਾਈਸੀਮੀਆ ਹੋ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।