Eating fast food side effects: ਕਈ ਖੋਜਾਂ ਵਿੱਚ ਇਹ ਸਾਬਤ ਹੋਇਆ ਹੈ ਕਿ ਜਲਦੀ ਵਿੱਚ ਖਾਣਾ ਸਿਹਤ 'ਤੇ ਖਤਰਨਾਕ ਪ੍ਰਭਾਵ ਪਾਉਂਦਾ ਹੈ। ਜਲਦਬਾਜ਼ੀ 'ਚ ਖਾਣਾ ਖਾਣ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸੇ ਲਈ ਅਕਸਰ ਕਿਹਾ ਜਾਂਦਾ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਆਰਾਮ ਦੇ ਨਾਲ ਚਬਾ ਕੇ ਖਾਣਾ ਚਾਹੀਦਾ ਹੈ। ਆਓ ਇਸ ਆਰੀਟਕਲ ਦੇ ਰਾਹੀਂ ਜਾਣਦੇ ਹਾਂ ਕਿ ਜਲਦੀ ਦੇ ਵਿੱਚ ਕਿਉਂ ਨਹੀਂ ਖਾਣਾ ਚਾਹੀਦਾ? ਆਧੁਨਿਕ ਅਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਦੌਰਾਨ, ਲੋਕ ਅਕਸਰ ਜਲਦਬਾਜ਼ੀ ਵਿੱਚ ਭੋਜਨ ਖਾਂਦੇ ਹਨ (People often eat food in a hurry)। ਜਲਦੀ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਦਫ਼ਤਰ ਜਾਣ ਲਈ ਕਾਹਲੀ ਵਿੱਚ ਲੋਕ ਖਾਣਾ ਖਾਂਦੇ ਹਨ। ਬਹੁਤ ਸਾਰੇ ਪੜ੍ਹਣ ਵਾਲੇ ਬੱਚੇ ਵੀ ਅਜਿਹਾ ਹੀ ਕਰਦੇ ਹਨ। ਇਹ ਆਦਤ ਸਿਹਤ ਪੱਖ ਤੋਂ ਬਿਲਕੁਲ ਵੀ ਸਹੀ ਨਹੀਂ ਹੈ।



ਪਰ ਇਹ ਸਿਹਤ ਲਈ ਬਹੁਤ ਖਤਰਨਾਕ ਹੈ। ਦਰਅਸਲ, ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਕਿ ਬਿਨਾਂ ਚਬਾਏ ਜਲਦਬਾਜ਼ੀ ਵਿੱਚ ਖਾਣਾ ਖਾਣ ਨਾਲ ਪੇਟ ਵਿੱਚ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਭੋਜਨ ਨੂੰ ਪੱਚਣ 'ਚ ਦਿੱਕਤ ਆਉਂਦੀ ਹੈ ਜਿਸ ਕਾਰਨ ਕਈ ਬਿਮਾਰੀਆਂ ਹੋ ਜਾਂਦੀਆਂ ਹਨ।


ਮੋਟਾਪੇ ਦੀ ਸਮੱਸਿਆ


ਬਹੁਤ ਜਲਦੀ ਖਾਣ ਨਾਲ ਮੋਟਾਪਾ ਵਧਦਾ ਹੈ। ਜੇਕਰ ਤੁਸੀਂ ਖਾਣਾ ਘੱਟ ਚਬਾਉਂਦੇ ਹੋ ਤਾਂ ਤੁਹਾਡਾ ਪੇਟ ਠੀਕ ਤਰ੍ਹਾਂ ਨਹੀਂ ਭਰਦਾ। ਅਜਿਹੇ 'ਚ ਤੁਹਾਨੂੰ ਤੁਰੰਤ ਭੁੱਖ ਲੱਗਦੀ ਹੈ। ਜਿਸ ਕਾਰਨ ਭਾਰ ਵਧਣ ਲੱਗਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਖਾਣੇ ਦੀ ਇੱਕ ਬੁਰਕੀ ਨੂੰ ਘੱਟੋ-ਘੱਟ 15-32 ਵਾਰ ਚਬਾਉਣਾ ਚਾਹੀਦਾ ਹੈ।


ਸ਼ੂਗਰ ਦਾ ਖਤਰਾ


ਜੋ ਲੋਕ ਜਲਦੀ ਵਿਚ ਖਾਣਾ ਖਾਂਦੇ ਹਨ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਮੋਟਾਪੇ ਦੇ ਕਾਰਨ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜਿਸ ਕਾਰਨ ਟਾਈਪ-2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ।


ਭੋਜਨ ਗਲੇ ਵਿੱਚ ਫਸ ਸਕਦਾ ਹੈ


ਕਈ ਵਾਰ ਜਲਦੀ ਵਿਚ ਖਾਣਾ ਖਾਣ ਨਾਲ ਗਲੇ ਵਿਚ ਖਾਣਾ ਫਸ ਜਾਂਦਾ ਹੈ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ।


ਜਲਦੀ ਖਾਣ ਨਾਲ ਮੈਟਾਬੋਲਿਕ ਸਿੰਡਰੋਮ, ਦਿਲ ਦੇ ਰੋਗ, ਚੰਗੇ ਕੋਲੈਸਟ੍ਰੋਲ ਦੀ ਕਮੀ ਅਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।


ਹੋਰ ਪੜ੍ਹੋ : ਇਸ ਕਾਰਨ ਬੱਚੇ ਅਤੇ ਨੌਜਵਾਨ ਹੋ ਰਹੇ ਬੋਲੇਪਣ ਦਾ ਸ਼ਿਕਾਰ, ਸਮੇਂ ਸਿਰ ਹੋ ਜਾਓ ਸਾਵਧਾਨ!



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।