Health benefits of Green Tea: ਗ੍ਰੀਨ ਟੀ ਦੇ ਸਿਹਤ ਲਈ ਕੀ ਫਾਇਦੇ ਹਨ, ਇਸ ਬਾਰੇ ਤੁਹਾਨੂੰ ਸ਼ਾਇਦ ਹੀ ਅੰਦਾਜ਼ਾ ਹੋਵੇ। ਗ੍ਰੀਨ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।



  1. ਭਾਰ ਘਟਾਉਣ ਲਈ ਗ੍ਰੀਨ ਟੀ ਦੇ ਫਾਇਦੇ: ਗ੍ਰੀਨ-ਟੀ ਭਾਰ ਘਟਾਉਣ 'ਚ ਲਾਭਕਾਰੀ ਹੋ ਸਕਦੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਮੈਟਾਬੋਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ 'ਚ ਮਦਦ ਕਰ ਸਕਦੇ ਹਨ।

  2. ਦਿਮਾਗ ਲਈ ਗ੍ਰੀਨ ਟੀ ਪੀਣ ਦੇ ਫਾਇਦੇ:ਇਸ ਵਿਸ਼ੇ 'ਤੇ ਕੀਤੀ ਗਈ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰੀਨ ਟੀ ਚਿੰਤਾ ਘਟਾਉਣ ਦੇ ਨਾਲ ਦਿਮਾਗ ਦੇ ਕੰਮ 'ਚ ਸੁਧਾਰ ਲਿਆ ਸਕਦੀ ਹੈ। ਇਸ ਤੋਂ ਇਲਾਵਾ ਇਹ ਵੱਧ ਰਹੀ ਇਕਾਗਰਤਾ 'ਚ ਸਕਾਰਾਤਮਕ ਪ੍ਰਭਾਵ ਵੀ ਦਿਖਾ ਸਕਦੀ ਹੈ।

  3. ਡਾਇਬਟੀਜ਼ 'ਚ ਗ੍ਰੀਨ ਟੀ ਦੇ ਲਾਭ:


ਗ੍ਰੀਨ ਟੀ ਪੀਣ ਦੇ ਲਾਭਾਂ 'ਚ ਸ਼ੂਗਰ ਦੀ ਰੋਕਥਾਮ ਵੀ ਸ਼ਾਮਲ ਹੈ।



  1. ਕੋਲੈਸਟ੍ਰੋਲ ਲਈ ਗ੍ਰੀਨ-ਟੀ ਦੇ ਲਾਭ: ਹਾਰਵਰਡ ਮੈਡੀਕਲ ਸਕੂਲ ਦੀ ਇੱਕ ਰਿਪੋਰਟ ਅਨੁਸਾਰ ਗ੍ਰੀਨ-ਟੀ ਨੁਕਸਾਨਦੇਹ ਕੋਲੇਸਟ੍ਰੋਲ(ਜਿਸ ਨਾਲ ਦਿਲ ਦੀ ਬਿਮਾਰੀ ਦੇ ਜੋਖਮ ਵਿੱਚ ਵਾਧਾ ਹੁੰਦਾ ਹੈ) ਦੇ ਪੱਧਰ ਨੂੰ ਘੱਟ ਕਰ ਸਕਦੀ ਹੈ। Coffee Health Benefits: ਕੀ ਤੁਸੀਂ ਜਾਣਦੇ ਹੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ?

  2. ਇਮਿਊਨਿਟੀ ਨੂੰ ਬਿਹਤਰ ਬਣਾਉਣ ਲਈ ਗ੍ਰੀਨ ਟੀ ਦੇ ਫਾਇਦੇ: ਗ੍ਰੀਨ ਟੀ ਦਾ ਸੇਵਨ ਇਮਿਊਨਿਟੀ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦਾ ਹੈ।

  3. ਹੱਡੀਆਂ ਲਈ ਗ੍ਰੀਨ ਟੀ ਪੀਣ ਦੇ ਫਾਇਦੇ: ਗ੍ਰੀਨ ਟੀ ਦਾ ਸੇਵਨ ਹੱਡੀਆਂ ਲਈ ਵੀ ਲਾਭਕਾਰੀ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਹੱਡੀਆਂ ਦੇ ਖਣਿਜਾਂ ਦੀ ਘਣਤਾ ਨੂੰ ਸੁਧਾਰ ਕੇ ਫਰੈਕਚਰ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।

  4. ਤਣਾਅ 'ਚ ਗ੍ਰੀਨ ਟੀ ਪੀਣ ਦੇ ਫਾਇਦੇ: ਇਸ ਦੇ ਰੋਗਾਣੂ-ਮੁਕਤ ਗੁਣ ਤਣਾਅ ਦੀਆਂ ਸਥਿਤੀਆਂ ਵਿੱਚ ਲਾਭਕਾਰੀ ਸਿੱਧ ਹੋ ਸਕਦੇ ਹਨ। ਦੂਜੇ ਪਾਸੇ ਗ੍ਰੀਨ ਟੀ 'ਚ ਮੌਜੂਦ ਕੈਫੀਨ ਤਣਾਅ ਦੇ ਇਲਾਜ 'ਚ ਵੀ ਇਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ।

  5. ਸਕਿਨ ਲਈ ਗ੍ਰੀਨ ਟੀ ਦੇ ਫਾਇਦੇ: ਸਿਹਤ ਦੇ ਨਾਲ-ਨਾਲ ਗ੍ਰੀਨ ਟੀ ਸਕਿਨ ਲਈ ਵੀ ਫਾਇਦੇਮੰਦ ਹੈ। ਜਾਨਵਰਾਂ ਦੇ ਅਧਿਐਨਾਂ ਤੋਂ ਇਹ ਪਤਾ ਚਲਿਆ ਹੈ ਕਿ ਗ੍ਰੀਨ ਟੀ ਦੇ ਅਰਕ ਦੇ ਸੇਵਨ ਦੀ ਵਰਤੋਂ ਨੁਕਸਾਨਦੇਹ ਅਲਟਰਾਵਾਇਲਟ ਕਿਰਨਾਂ ਦੇ ਕਾਰਨ ਸਕਿਨ ਟਿਊਮਰ ਦੇ ਜੋਖਮ ਨੂੰ ਘਟਾ ਸਕਦੀ ਹੈ।

  6. ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਪ੍ਰਭਾਵਸ਼ਾਲੀ: ਗ੍ਰੀਨ ਟੀ ਵਿੱਚ ਪੌਲੀਫੇਨੋਲ ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਰੀਰ ਵਿੱਚ ਵਧ ਰਹੇ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਵਿੱਚ ਵੀ ਮਦਦ ਕਰਦੇ ਹਨ। ਇਸ ਲਈ ਅੱਜ ਦੇ ਸਮੇਂ ਵਿੱਚ ਜਦੋਂ ਫਾਸਟ ਫੂਡ ਅਤੇ ਕੀਟਨਾਸ਼ਕਾਂ ਵਾਲੇ ਭੋਜਨ ਦੀ ਖਪਤ ਬਹੁਤ ਵੱਧ ਗਈ ਹੈ ਤਾਂ ਸਾਨੂੰ ਸਾਰਿਆਂ ਨੂੰ ਵੀ ਹਰੀ ਚਾਹ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Rishabh Pant Health Update: ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਦੇ ਹਸਪਤਾਲ 'ਚ ਕੀਤਾ ਸ਼ਿਫਟ, ਜਾਣੋ ਕਾਰਨ



  1. ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰਦੀ: ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਐਂਜੀਓਟੈਨਸਿਨ-ਕਨਵਰਟਿੰਗ ਐਂਜ਼ਾਈਮ (ਏਸੀਈ) ਦੀ ਲੋੜ ਹੁੰਦੀ ਹੈ ਅਤੇ ਗ੍ਰੀਨ-ਟੀ ਕੁਦਰਤੀ ਏਸੀਈ ਦੇ ਤੌਰ 'ਤੇ ਕੰਮ ਕਰਦੀ ਹੈ। ਇਸ ਲਈ ਇਸ ਦਾ ਸੇਵਨ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ।