Foods To Improve Egg And Sperm Quality: ਅੱਜ-ਕੱਲ੍ਹ ਔਰਤਾਂ ਵਿੱਚ ਗਰਭ ਧਾਰਨ ਦੀ ਵੱਡੀ ਸਮੱਸਿਆ ਆ ਰਹੀ ਹੈ। ਇਸ ਦਿੱਕਤ ਲਈ ਔਰਤਾਂ ਦੇ ਨਾਲ ਹੀ ਮਰਦ ਅੰਦਰ ਸਮੱਸਿਆ ਕਰਕੇ ਵੀ ਹੋ ਰਹੀ ਹੈ। ਇਸ ਲਈ ਜੋੜਿਆਂ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ। ਉਹ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਗਰਭ ਅਵਸਥਾ ਨਹੀਂ ਹੁੰਦੀ। ਮਾਹਿਰਾਂ ਮੁਤਾਬਕ ਇਸ ਦਾ ਇੱਕ ਵੱਡਾ ਕਾਰਨ ਅੰਡੇ ਤੇ ਸ਼ੁਕਰਾਣੂ ਦੀ ਮਾੜੀ ਗੁਣਵੱਤਾ ਹੈ।


ਸਿਹਤ ਮਾਹਿਰਾਂ ਅਨੁਸਾਰ, "ਜ਼ਿਆਦਾਤਰ ਮਾਮਲਿਆਂ ਵਿੱਚ ਮਾਤਾ-ਪਿਤਾ ਨਾ ਬਣਨ ਦੀ ਸਮੱਸਿਆ ਅੰਡੇ ਤੇ ਸ਼ੁਕਰਾਣੂ ਦੀ ਖਰਾਬ ਗੁਣਵੱਤਾ ਦੇ ਕਾਰਨ ਹੁੰਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੁਝ ਸਿਹਤਮੰਦ ਭੋਜਨਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਤੁਸੀਂ ਇਸ ਵਿੱਚ ਸੁਧਾਰ ਕਰ ਸਕਦੇ ਹੋ। ਸ਼ੁਕਰਾਣੂ ਤੇ ਅੰਡੇ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਫੋਲੇਟ, ਜ਼ਿੰਕ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਭੋਜਨ ਖਾਣ ਦੀ ਲੋੜ ਹੈ। 


ਇਹ ਫ੍ਰੀ-ਰੈਡੀਕਲਸ ਨੂੰ ਬੇਅਸਰ ਕਰਕੇ ਮਰਦਾਂ ਤੇ ਔਰਤਾਂ ਦੋਵਾਂ ਵਿੱਚ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਸਿਹਤ ਮਾਹਿਰਾਂ ਮੁਤਾਬਕ 7 ਅਜਿਹੇ ਭੋਜਨ ਹਨ ਜੋ ਕੁਦਰਤੀ ਤੌਰ 'ਤੇ ਅੰਡੇ ਤੇ ਸ਼ੁਕਰਾਣੂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ਨਾਲ।


1. ਆਂਵਲਾ
ਇਹ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਅੰਡਿਆਂ ਤੇ ਸ਼ੁਕਰਾਣੂਆਂ ਨੂੰ ਆਕਸੀਡੇਟਿਵ ਤਣਾਅ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਇਸ ਦੇ ਵੱਧ ਤੋਂ ਵੱਧ ਲਾਭ ਲੈਣ ਲਈ ਤੁਸੀਂ ਆਂਵਲਾ ਤੇ ਚੁਕੰਦਰ ਦਾ ਰਸ ਪੀ ਸਕਦੇ ਹੋ।


2. ਅਸ਼ਵਗੰਧਾ
ਇਹ ਇੱਕ ਅਨੁਕੂਲ ਜੜੀ ਬੂਟੀ ਹੈ। ਇਹ ਤਣਾਅ ਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਹ ਵੀ ਸ਼ੁਕਰਾਣੂ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ। ਤੁਸੀਂ ਇਸ ਦਾ ਸੇਵਨ ਰਾਤ ਦੇ ਖਾਣੇ ਤੋਂ ਬਾਅਦ ਕਰ ਸਕਦੇ ਹੋ।


3. ਕੇਸਰ
ਇਹ ਸ਼ਕਰਾਣੂ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਸ਼ੁਕਰਾਣੂਆਂ ਨੂੰ ਸੁਧਾਰਨ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਰੋਜ਼ਾਨਾ ਸ਼ਾਮ ਨੂੰ ਕੇਸਰ ਤੇ ਮੁਨੱਕਿਆਂ ਦੀ ਚਾਹ ਦਾ ਸੇਵਨ ਕਰ ਸਕਦੇ ਹੋ।


4. ਅਨਾਰ
ਇਸ ਫਲ ਦਾ ਸੇਵਨ ਕਰਨਾ ਬਿਹਤਰ ਹੈ। ਇਹ ਆਕਸੀਜਨ ਭਰਪੂਰ ਖੂਨ ਤੇ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਣਨ ਅੰਗਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਹ ਆਂਡੇ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਸ਼ਾਮ ਨੂੰ ਇੱਕ ਮੁੱਠੀ ਭਰ ਅਨਾਰ ਦੇ ਬੀਜ ਜਾਂ ਇੱਕ ਫਲ ਲੈ ਸਕਦੇ ਹੋ।