Kidney Stones Treatment: ਪੱਥਰੀ ਹੋਣਾ ਇੱਕ ਆਮ ਸਮੱਸਿਆ ਹੈ, ਜਿਸ ਨੂੰ ਸਹੀ ਇਲਾਜ ਨਾਲ ਜਲਦੀ ਠੀਕ ਕੀਤਾ ਜਾ ਸਕਦਾ ਹੈ। ਜਦੋਂ ਸਰੀਰ 'ਚ ਖਣਿਜ ਤੇ ਲੂਣ ਪੱਥਰ ਦਾ ਰੂਪ ਧਾਰ ਲੈਂਦੇ ਹਨ ਤਾਂ ਅਸੀਂ ਉਸ ਨੂੰ ਪੱਥਰੀ ਕਹਿੰਦੇ ਹਾਂ। ਪੱਥਰੀ ਜ਼ਿਆਦਾਤਰ ਮੂੰਗੀ ਦੇ ਦਾਣੇ ਦੇ ਆਕਾਰ ਜਿੰਨੀ ਹੁੰਦੀ ਹੈ, ਪਰ ਕਈ ਵਾਰ ਪੱਥਰੀ ਮਟਰ ਤੋਂ ਵੀ ਵੱਡੀ ਹੋ ਸਕਦੀ ਹੈ। ਸਰੀਰ 'ਚ ਪਾਣੀ ਦੀ ਕਮੀ ਪੱਥਰੀ ਦਾ ਮੁੱਖ ਕਾਰਨ ਹੈ।
ਰਿਸਰਚ ਮੁਤਾਬਕ ਯੂਰਿਕ ਐਸਿਡ ਨੂੰ ਮੈਂਟੇਨ ਰੱਖਣ ਲਈ ਕਾਫ਼ੀ ਪਾਣੀ ਪੀਣਾ ਚਾਹੀਦਾ ਹੈ। ਪਾਣੀ ਨਾ ਪੀਣਾ ਅਕਸਰ ਗੁਰਦੇ ਦੀ ਪੱਥਰੀ ਬਣਨ ਦਾ ਮੁੱਖ ਕਾਰਨ ਹੁੰਦਾ ਹੈ। ਵਿਟਾਮਿਨ-ਡੀ ਜਾਂ ਕੈਲਸ਼ੀਅਮ ਲੰਬੇ ਸਮੇਂ ਤਕ ਲਈ ਜਾਵੇ ਤਾਂ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਪੱਥਰੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਮੋਟਾਪਾ ਵਧਣਾ, ਫ਼ਿਜੀਕਲ ਐਕਟਿਵਿਟੀ ਦਾ ਘੱਟ ਹੋਣਾ, ਹਾਈ ਬਲੱਡ ਪ੍ਰੈਸ਼ਰ ਤੇ ਸਰੀਰ 'ਚ ਕੈਲਸ਼ੀਅਮ ਦਾ ਘਟਣਾ ਵੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਖਾਣੇ 'ਚ ਬਹੁਤ ਜ਼ਿਆਦਾ ਲੂਣ ਜਾਂ ਪ੍ਰੋਟੀਨ ਵਾਲੀ ਖੁਰਾਕ ਜਿਵੇਂ ਮਟਨ, ਚਿਕਨ, ਪਨੀਰ, ਮੱਛੀ, ਆਂਡਾ, ਦੁੱਧ ਆਦਿ ਖਾਣਾ।
ਪੱਥਰੀ ਦੇ ਘਰੇਲੂ ਇਲਾਜ
ਸੇਬ ਦਾ ਸਿਰਕਾ ਪੱਥਰੀ 'ਚ ਕਾਰਗਰ
ਸੇਬ ਦੇ ਸਿਰਕੇ 'ਚ ਸਿਟ੍ਰਿਕ ਐਸਿਡ ਚੰਗੀ ਮਾਤਰਾ 'ਚ ਹੁੰਦਾ ਹੈ, ਜੋ ਕਿਡਨੀ ਦੀ ਪੱਥਰੀ ਨੂੰ ਛੋਟੇ ਟੁਕੜਿਆਂ 'ਚ ਕੱਟਣ ਦਾ ਕੰਮ ਕਰਦਾ ਹੈ। ਕੋਸੇ ਪਾਣੀ ਦੇ ਨਾਲ 2 ਚਮਚ ਸਿਰਕੇ ਦਾ ਸੇਵਨ ਕਰਨ ਨਾਲ ਪੱਥਰੀ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲਦੀ ਹੈ।
ਜੈਤੂਨ ਤੇ ਨਿੰਬੂ
ਨਿੰਬੂ ਦਾ ਰਸ ਪੱਥਰੀ ਨੂੰ ਤੋੜਨ 'ਚ ਮਦਦ ਕਰਦਾ ਹੈ ਅਤੇ ਜੈਤੂਨ ਦਾ ਤੇਲ ਪੱਥਰੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇੱਕ ਗਲਾਸ ਪਾਣੀ 'ਚ ਇੱਕ ਨਿੰਬੂ ਅਤੇ ਜੈਤੂਨ ਦਾ ਤੇਲ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀਣ ਨਾਲ ਪੱਥਰੀ ਜਲਦੀ ਹੀ ਦੂਰ ਹੋ ਜਾਂਦੀ ਹੈ।
ਅਨਾਰ ਦਾ ਜੂਸ
ਪੱਥਰੀ ਦੀ ਸਮੱਸਿਆ 'ਚ ਅਨਾਰ ਬਹੁਤ ਵਧੀਆ ਕੰਮ ਕਰਦਾ ਹੈ। ਇਸ ਦਾ ਜੂਸ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਗੁਰਦੇ ਦੀ ਪੱਥਰੀ 'ਚ ਵੀ ਬਹੁਤ ਆਰਾਮ ਮਿਲਦਾ ਹੈ।
ਨਿੰਮ
ਨਿੰਮ ਦੀਆਂ ਪੱਤੀਆਂ ਨੂੰ ਸਾੜ ਕੇ ਭਸਮ ਬਣਾ ਲਓ ਤੇ ਰੋਜ਼ਾਨਾ ਸਵੇਰੇ-ਸ਼ਾਮ ਪਾਣੀ ਨਾਲ ਇਕ-ਇਕ ਚਮਚ ਲਓ।