Man Dies from Bleeding Eyes Disease: ਇੱਕ 74 ਸਾਲਾ ਵਿਅਕਤੀ ਦੀ ਕੀੜੇ (Tick Bite) ਦੇ ਕੱਟਣ ਕਰਕੇ ਮੌਤ ਹੋ ਗਈ ਹੈ। ਉਸ ਨੂੰ ਬੁਖਾਰ ਵਰਗੇ ਲੱਛਣ ਸਨ। ਡਾਕਟਰਾਂ ਅਨੁਸਾਰ ਉਹ Bleeding Eyes ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਦਾ ਵਿਗਿਆਨਕ ਨਾਮ ਕ੍ਰੀਮੀਅਨ-ਕਾਂਗੋ ਹੈਮੋਰੈਜਿਕ ਫੀਵਰ (CCHF) ਹੈ। ਇਸ ਬਿਮਾਰੀ ਵਿੱਚ ਤੇਜ਼ ਬੁਖਾਰ, ਤੇਜ਼ ਸਿਰ ਦਰਦ, ਪੇਟ ਦਰਦ ਅਤੇ ਉਲਟੀਆਂ ਵਰਗੇ ਲੱਛਣ ਹੁੰਦੇ ਹਨ। ਕੋਰੋਨਾ ਤੋਂ ਬਾਅਦ ਇਹ ਇਕ ਖਤਰਨਾਕ ਵਾਇਰਸ ਹੈ, ਜਿਸ ਲਈ ਵਿਸ਼ਵ ਸਿਹਤ ਸੰਗਠਨ (WHO) ਨੇ ਅਲਰਟ ਜਾਰੀ ਕੀਤਾ ਹੈ। ਦਰਅਸਲ ਇਹ ਮਾਮਲਾ ਸਪੇਨ ਦਾ ਹੈ।
ਕੀ ਹੈ ਪੂਰਾ ਮਾਮਲਾ
ਮੀਡੀਆ ਰਿਪੋਰਟਾਂ ਦੇ ਅਨੁਸਾਰ, 74 ਸਾਲਾ ਵਿਅਕਤੀ ਨੂੰ 19 ਜੁਲਾਈ ਨੂੰ ਕ੍ਰੀਮੀਅਨ-ਕਾਂਗੋ ਹੈਮੋਰੈਜਿਕ ਫੀਵਰ ਤੋਂ ਪੀੜਤ ਰੇ ਜੁਆਨ ਕਾਰਲੋਸ ਯੂਨੀਵਰਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਨੇ ਪਿੱਠ ਅਤੇ ਜੋੜਾਂ ਵਿੱਚ ਦਰਦ, ਅੱਖਾਂ ਲਾਲ ਅਤੇ ਚਿਹਰੇ 'ਤੇ ਲਾਲ ਨਿਸ਼ਾਨ, ਮੂੰਹ ਵਿੱਚ ਲਾਲ ਧੱਬੇ ਅਤੇ ਪੀਲੀਆ ਦੀ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਸੀਸੀਐਚਐਫ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਦੁਰਲੱਭ ਵਾਇਰਸ ਹੈ। ਬਜ਼ੁਰਗ ਵਿਅਕਤੀ ਦੀ ਬੀਤੇ ਸ਼ਨੀਵਾਰ ਮੌਤ ਹੋ ਗਈ ਸੀ।
ਕਿਵੇਂ ਦੀ ਹੁੰਦੀ ਆਹ ਬਿਮਾਰੀ
ਇਹ ਬਿਮਾਰੀ ਕਿਸੇ ਕੀੜੇ ਦੇ ਕੱਟਣ ਨਾਲ ਹੁੰਦੀ ਹੈ। ਇਹ ਕੀੜਾ ਸਰੀਰ ਵਿੱਚ ਚਿਪਕ ਜਾਂਦਾ ਹੈ ਅਤੇ ਖੂਨ ਖਿੱਚ ਲੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੀੜਾ ਜ਼ਿਆਦਾਤਰ ਪਹਾੜੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਇਹ ਕੀੜਾ ਭੂਰਾ, ਕਾਲਾ ਜਾਂ ਲਾਲ ਰੰਗ ਦਾ ਹੁੰਦਾ ਹੈ। ਇਸ ਕਾਰਨ ਪੀੜਤ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਸਰੀਰ 'ਤੇ ਲਾਲ ਧੱਬੇ ਦਿਖਾਈ ਦਿੰਦੇ ਹਨ, ਜਿਸ ਕਾਰਨ ਡਾਕਟਰਾਂ ਨੇ ਇਸ ਨੂੰ ਬਲੀਡਿੰਗ ਆਈਜ਼ ਦਾ ਨਾਂ ਦਿੱਤਾ ਹੈ।
ਬਿਮਾਰੀ ਦੇ ਲੱਛਣ
ਬੁਖਾਰ ਅਤੇ ਸਰੀਰ 'ਚ ਗੰਢ ਬਣਨਾ
ਘਬਰਾਹਟ ਅਤੇ ਸਿਰ ਦਰਦ
ਪਿੱਠ ਅਤੇ ਜੋੜਾਂ ਵਿੱਚ ਦਰਦ
ਮੂੰਹ ਅਤੇ ਸਰੀਰ 'ਤੇ ਲਾਲ ਚਟਾਕ
ਅੱਖਾਂ ਲਾਲ ਹੋਣਾ
ਕਿਵੇਂ ਕਰਨਾ ਬਚਾਅ
ਪੂਰੀ ਬਾਹਾਂ ਵਾਲੀ ਕਮੀਜ਼ ਅਤੇ ਪੂਰੀ ਪੈਂਟ ਪਾਓ
ਰਾਤ ਨੂੰ ਜ਼ਮੀਨ 'ਤੇ ਸੌਣ ਤੋਂ ਬਚੋ
ਬੁਖਾਰ ਹੋਣ 'ਤੇ ਤੁਰੰਤ ਡਾਕਟਰਾਂ ਦੀ ਸਲਾਹ ਲਓ
ਸੰਘਣੇ ਜੰਗਲ ਵਿੱਚ ਸੈਰ ਕਰਦੇ ਸਮੇਂ ਸਾਵਧਾਨ ਰਹੋ