Almonds benefits: ਸਿਹਤ ਲਈ ਚੰਗੇ ਭੋਜਨਾਂ ਦੀ ਸੂਚੀ ਵਿਚ ਸੁੱਕੇ ਮੇਵੇ ਸਭ ਤੋਂ ਅਸਰਦਾਰ ਮੰਨੇ ਜਾਂਦੇ ਹਨ। ਇਨ੍ਹਾਂ ਵਿਚੋਂ ਬਦਾਮਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਲੋਕ ਅਕਸਰ ਸਰਦੀਆਂ ਵਿੱਚ ਬਦਾਮ ਖਾਣ ਦੀ ਸਲਾਹ ਦਿੰਦੇ ਹਨ ਪਰ ਗਰਮੀਆਂ ਵਿੱਚ ਲੋਕ ਬਦਾਮ ਖਾਣ ਤੋਂ ਪਰਹੇਜ਼ ਕਰਦੇ ਹਨ। ਇਹ ਵਿਚਾਰ ਹੈ ਕਿ ਬਦਾਮਾਂ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਹ ਸਰੀਰ ਵਿਚ ਗਰਮੀ ਪੈਦਾ ਕਰਦੇ ਹਨ। ਪਰ ਕੀ ਇਹ ਸੱਚ ਹੈ?


ਬਦਾਮਾਂ ਦੇ ਫਾਇਦੇ
ਬਦਾਮਾਂ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਵਿਚ ਪ੍ਰੋਟੀਨ, ਫਾਈਬਰ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਬਦਾਮਾਂ ‘ਚ ਕਈ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ। ਬਦਾਮਾਂ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਦਾਮ ਨੂੰ ਦਿਲ ਦੀ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾ ਸਕਦਾ ਹੈ। ਇਹ ਹੱਡੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।


ਗਰਮੀਆਂ ਵਿਚ ਬਦਾਮ ਸਹੀ ਜਾਂ ਗਲਤ
ਹੁਣ ਗੱਲ ਗਰਮੀਆਂ ਵਿਚ ਬਦਾਮ ਖਾਣ ਦੀ ਕਰੀਏ ਤਾਂ ਡਾਈਟੀਸ਼ੀਅਨ ਕਾਮਿਨੀ ਸਿਨਹਾ ਨੇ ਦੱਸਦੇ ਹਨ ਕਿ ਗਰਮੀਆਂ ਦੇ ਮੌਸਮ ‘ਚ ਵੀ ਬਦਾਮ ਖਾਏ ਜਾ ਸਕਦੇ ਹਨ। ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਕਿ ਕੁਦਰਤੀ ਤੌਰ ‘ਤੇ ਬਾਦਾਮ ਗਰਮ ਹੁੰਦੇ ਹੈ, ਜਿਸ ਕਾਰਨ ਇਸ ਨੂੰ ਜ਼ਿਆਦਾ ਮਾਤਰਾ ਵਿਚ ਨਹੀਂ ਖਾਣਾ ਚਾਹੀਦਾ। ਕੁਝ ਵੀ ਜ਼ਿਆਦਾ ਖਾਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਲੋਕਾਂ ਨੂੰ ਹਰ ਚੀਜ਼ ਨੂੰ ਲਿਮਿਟ ‘ਚ ਖਾਣਾ ਚਾਹੀਦਾ ਹੈ, ਚਾਹੇ ਉਹ ਸੁੱਕੇ ਮੇਵੇ ਹੀ ਕਿਉਂ ਨਾ ਹੋਣ।


ਗਰਮੀਆਂ ਵਿਚ ਬਦਾਮ ਖਾਣ ਦੇ ਤਰੀਕੇ
ਬਦਾਮ ਨੂੰ ਦੁੱਧ ‘ਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।
ਗਰਮੀਆਂ ‘ਚ ਤੁਸੀਂ ਬਦਾਮ ਦਾ ਸ਼ੇਕ ਬਣਾ ਕੇ ਪੀ ਸਕਦੇ ਹੋ।
ਬਦਾਮਾਂ ਤੇ ਖਸਖਬ, ਸੌਂਫ, ਮਗਜ਼, ਮਿਸ਼ਰੀ ਆਦਿ ਤੋਂ ਬਣਨ ਵਾਲੀ ਸ਼ਰਦਾਈ ਸਿਹਤ ਲਈ ਬਹੁਤ ਚੰਗੀ ਹੈ ਤੇ ਗਰਮੀਆਂ ਵਿਚ ਠੰਡੀ ਵੀ ਹੁੰਦੀ ਹੈ।
ਜੇਕਰ ਬਦਾਮ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਗਰਮੀ ਤੋਂ ਰਾਹਤ ਮਿਲਦੀ ਹੈ।


ਸ਼ੂਗਰ ਮਰੀਜ਼ਾਂ ਲਈ ਬਦਾਮ
ਸ਼ੂਗਰ ਮਰੀਜ਼ਾਂ ਦੇ ਬਾਦਾਮ ਖਾਣ ਜਾਂ ਨਾ ਖਾਣ ਬਾਰੇ ਵੀ ਲੋਕ ਅਕਸਰ ਦੁਚਿੱਤੀ ਵਿਚ ਰਹਿੰਦੇ ਹਨ। ਡਾਈਟੀਸ਼ੀਅਨ ਨੇ ਦੱਸਿਆ ਕਿ ਬਦਾਮ ‘ਚ ਮੈਗਨੀਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਮੈਗਨੀਸ਼ੀਅਮ ਇੱਕ ਅਜਿਹਾ ਖਣਿਜ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲਦਾ। ਉੱਚ ਮੈਗਨੀਸ਼ੀਅਮ ਦਾ ਸੇਵਨ ਮੈਟਾਬੋਲਿਕ ਸਿੰਡਰੋਮ ਅਤੇ ਟਾਈਪ 2 ਡਾਇਬਟੀਜ਼ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ। 


ਅਜਿਹੀ ਸਥਿਤੀ ਵਿੱਚ ਸ਼ੂਗਰ ਦੇ ਮਰੀਜ਼ ਵੀ ਬਦਾਮ ਦਾ ਸੇਵਨ ਕਰ ਸਕਦੇ ਹਨ। ਹਾਲਾਂਕਿ, ਸ਼ੂਗਰ ਦੇ ਮਰੀਜ਼ਾਂ ਨੂੰ ਵੀ ਸੀਮਾ ਵਿੱਚ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਬਦਾਮ ਖਾਣ ਤੋਂ ਬਾਅਦ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।