Soaked almonds: ਬਹੁਤ ਸਾਰੇ ਲੋਕ ਬਦਾਮ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਭਿਉਣਾ ਪਸੰਦ ਕਰਦੇ ਹਨ। ਇਸ ਬਾਰੇ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਬਦਾਮ ਭਿਉਂ ਕੇ ਖਾਣੇ ਚਾਹੀਦੇ ਹਨ। ਇਸ ਨਾਲ ਬਦਾਮ ਦੀ ਤਾਸੀਰ ਠੰਢੀ ਹੋ ਜਾਂਦੀ ਹੈ। ਕੁਝ ਮਾਹਿਰ ਬਦਾਮ ਛਿਲ ਕੇ ਖਾਣ ਦੀ ਸਲਾਹ ਦਿੰਦੇ ਹਨ ਪਰ ਕੁਝ ਦਾ ਕਹਿਣਾ ਹੈ ਕਿ ਛਿਲਕਾ ਨਹੀਂ ਉਤਾਰਣਾ ਚਾਹੀਦਾ ਕਿਉਂਕਿ ਛਿਲਕੇ ਵਿੱਚ ਵੀ ਪੌਸਟਿਕ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਬਦਾਮ ਭਿਉਂ ਕੇ ਕਿਉਂ ਖਾਣੇ ਚਾਹੀਦੇ ਹਨ।



ਪਾਚਨ ਸ਼ਕਤੀ ਵਿੱਚ ਸੁਧਾਰ ਕਰਦਾ


ਸਿਹਤ ਮਾਹਿਰਾਂ ਦੇ ਕਹਿਣਾ ਹੈ ਕਿ ਭਿੱਜੇ ਹੋਏ ਬਦਾਮ ਪਾਚਨ ਦੇ ਸਬੰਧ ਵਿੱਚ ਕੱਚੇ ਤੇ ਭੁੰਨ੍ਹੇ ਹੋਏ ਪਦਾਰਥਾਂ ਨਾਲੋਂ ਬਿਹਤਰ ਹੁੰਦੇ ਹਨ। ਜਿਹੜੀ ਵੀ ਚੀਜ਼ ਅਸੀਂ ਭਿਉਂਦੇ ਹਾਂ, ਭਾਵੇਂ ਉਹ ਬਦਾਮ ਹੋਵੇ ਜਾਂ ਕੁਝ ਹੋਰ, ਚਬਾਉਣਾ ਸੌਖਾ ਹੁੰਦਾ ਹੈ ਤੇ ਪਾਚਨ ਪ੍ਰਣਾਲੀ ਲਈ ਚੰਗਾ ਹੁੰਦਾ ਹੈ। ਬਦਾਮ ਐਂਟੀਆਕਸੀਡੈਂਟਸ ਦਾ ਇੱਕ ਉੱਤਮ ਸਰੋਤ ਹਨ ਤੇ ਜਦੋਂ ਅਸੀਂ ਉਨ੍ਹਾਂ ਨੂੰ ਭਿਉਂਦੇ ਹਾਂ, ਤਾਂ ਲਾਭ ਕਈ ਗੁਣਾ ਵੱਧ ਜਾਂਦੇ ਹਨ।



ਬਦਾਮ ਤੋਂ ਵਧੇਰੇ ਪੋਸ਼ਣ ਮਿਲਦਾ


ਜਦੋਂ ਅਸੀਂ ਬਦਾਮ ਨੂੰ ਭਿਓਂਦੇ ਹਾਂ, ਇਸ ਦੀ ਪੋਸ਼ਣ ਦੀ ਉਪਲਬਧਤਾ ਬਿਹਤਰ ਹੁੰਦੀ ਹੈ ਤੇ ਜਦੋਂ ਅਸੀਂ ਉਨ੍ਹਾਂ ਨੂੰ ਖਾਂਦੇ ਹਾਂ ਤਾਂ ਐਂਟੀਆਕਸੀਡੈਂਟਸ ਤੇ ਫਾਈਬਰ ਦੇ ਲਾਭ ਵਧਦੇ ਹਨ। ਭਿਉਂਣ ਦੀ ਪ੍ਰਕਿਰਿਆ ਅਸ਼ੁੱਧੀਆਂ ਨੂੰ ਵੀ ਘਟਾਉਂਦੀ ਹੈ ਤੇ ਕੁਝ ਪੌਸ਼ਟਿਕ ਤੱਤਾਂ ਨੁਕਸਾਨ ਨੂੰ ਰੋਕ ਸਕਦੀ ਹੈ।


ਬੁਢਾਪੇ ਵਿੱਚ ਬਿਹਤਰ ਹੁੰਦਾ


ਇਸ ਤੋਂ ਇਲਾਵਾ ਭਿੱਜੇ ਹੋਏ ਬਦਾਮ ਖਾਣਾ ਖਾਸ ਕਰਕੇ ਬੁਢਾਪੇ ਵਿੱਚ ਬਿਹਤਰ ਹੁੰਦਾ ਹੈ ਕਿਉਂਕਿ ਉਸ ਸਮੇਂ ਪਾਚਨ ਸਬੰਧੀ ਸਮੱਸਿਆਵਾਂ ਤੇ ਦੰਦਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਭਿੱਜਣ ਦੀ ਪ੍ਰਕਿਰਿਆ ਇਸ ਨੂੰ ਨਰਮ ਤੇ ਪਚਣ ਵਿੱਚ ਅਸਾਨ ਬਣਾਉਣ ਵਿੱਚ ਸਹਾਇਤਾ ਕਰਦੀ ਹੈ।


ਬਦਾਮ ਵਿੱਚ ਪੌਸ਼ਟਿਕ ਤੱਤ 
ਬਦਾਮ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਤਾਂਬਾ, ਫਾਸਫੋਰਸ ਦਾ ਵੱਡਾ ਸ੍ਰੋਤ ਹੁੰਦੇ ਹਨ। ਬਹੁਤ ਸਾਰੀਆਂ ਖੋਜਾਂ ਵਿੱਚ ਇਨ੍ਹਾਂ ਦਾ ਨਿਯਮਤ ਸੇਵਨ ਬਹੁਤ ਸਾਰੇ ਲਾਭਾਂ ਨੂੰ ਸਾਬਤ ਕਰਦਾ ਹੈ। ਬਦਾਮ ਭਾਰ ਘਟਾਉਣ, ਹੱਡੀਆਂ ਮਜ਼ਬਤ, ਮੂਡ ਵਿੱਚ ਸੁਧਾਰ, ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ, ਕੈਂਸਰ ਤੋਂ ਸ਼ੂਗਰ ਦੇ ਰੋਗਾਂ ਤੱਕ ਲਾਭਦਾਇਕ ਮੰਨਿਆ ਗਿਆ ਹੈ।