Shalgam Benefits: ਸਰਦੀਆਂ ਦੇ ਮੌਸਮ ਵਿੱਚ ਰੰਗ-ਬਰੰਗੀਆਂ ਸਬਜ਼ੀਆਂ ਬਾਜ਼ਾਰਾਂ ਦੇ ਵਿੱਚ ਆ ਜਾਂਦੀਆਂ ਹਨ। ਸਰਦੀਆਂ ਦੇ ਵਿੱਚ ਲੋਕਾਂ ਦਾ ਖਾਣ-ਪੀਣ ਵਾਲੀ ਖੁਰਾਕ ਵੱਧ ਜਾਂਦੀ ਹੈ। ਇਸ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ। ਇਹ ਸਬਜ਼ੀਆਂ ਸਰੀਰ ਨੂੰ ਤਾਕਤ ਅਤੇ ਗਰਮੀ ਪ੍ਰਦਾਨ ਕਰਦੀਆਂ ਹਨ। ਸਰਦੀਆਂ ਦੀ ਸਬਜ਼ੀਆਂ ਵਿੱਚੋਂ ਇੱਕ ਹੈ ਸ਼ਲਗਮ। ਜੀ ਹਾਂ ਚਿੱਟੇ ਅਤੇ ਜਾਮਨੀ ਰੰਗ ਦੀ ਇਹ ਖੂਬਸੂਰਤ ਸਬਜ਼ੀ ਅਕਸਰ ਬਾਜ਼ਾਰ 'ਚ ਦੇਖਣ ਨੂੰ ਮਿਲਦੀ ਹੈ। ਪਰ ਬਹੁਤ ਘੱਟ ਲੋਕ ਇਸ ਨੂੰ ਖਰੀਦਦੇ ਹਨ। ਸ਼ਲਗਮ (Shalgam ) ਵਿੱਚ ਉਹ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਜ਼ਰੂਰੀ ਹੁੰਦੇ ਹਨ। ਇਸ ਵਿਚ ਮੈਗਨੀਸ਼ੀਅਮ, ਫਾਸਫੋਰਸ, ਫੋਲੇਟ, ਕੈਲਸ਼ੀਅਮ, ਵਿਟਾਮਿਨ ਸੀ, ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇੰਨੇ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੇ ਨਾਲ, ਸਰਦੀਆਂ ਵਿੱਚ ਸ਼ਲਗਮ ਖਾਣ ਦੇ ਇਹ 5 ਗਜ਼ਬ ਦੇ ਫਾਇਦੇ, ਆਓ ਜਾਂਦੇ ਹਾਂ...



ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ
ਸਰਦੀਆਂ 'ਚ ਜੇਕਰ ਤੁਸੀਂ ਆਪਣੀ ਡਾਈਟ 'ਚ ਸ਼ਲਗਮ ਨੂੰ ਸ਼ਾਮਲ ਕਰਦੇ ਹੋ ਤਾਂ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ। ਇਸ ਵਿੱਚ ਉੱਚ ਫਾਈਬਰ ਅਤੇ ਘੱਟ ਕੈਲੋਰੀ ਹੁੰਦੀ ਹੈ। ਜੋ ਤੁਹਾਡੀ ਭਾਰ ਘਟਾਉਣ ਵਾਲੀ ਖੁਰਾਕ ਲਈ ਬਿਲਕੁਲ ਸਹੀ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਵੀ ਦੂਰ ਕਰਦੀ ਹੈ।


ਇਮਿਊਨਿਟੀ ਅਤੇ ਖੂਨ ਵਧਾਉਣ ਵਿੱਚ ਮਦਦਗਾਰ
ਸ਼ਲਗਮ ਵੀ ਆਇਰਨ ਦਾ ਭਰਪੂਰ ਸਰੋਤ ਹੈ। ਇਸ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਵੀ ਹੁੰਦੇ ਹਨ। ਜਿਸ ਨਾਲ ਇਮਿਊਨਿਟੀ ਠੀਕ ਰਹਿੰਦੀ ਹੈ। ਇਸ ਲਈ ਸਰਦੀਆਂ ਵਿੱਚ ਸ਼ਲਗਮ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।


ਗਲੂਕੋਜ਼ ਦਾ ਪੱਧਰ ਸਹੀ ਰੱਖਦਾ ਹੈ
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਰਿਪੋਰਟ ਦੇ ਅਨੁਸਾਰ, ਸਲਗਮ ਦੇ ਐਬਸਟਰੈਕਟ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਜੋ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ।


ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ
2013 ਵਿੱਚ ਬ੍ਰਿਟਿਸ਼ ਜਰਨਲ ਆਫ਼ ਕਲੀਨਿਕਲ ਫਾਰਮਾਕੋਲੋਜੀ ਵਿੱਚ ਇੱਕ ਅਧਿਐਨ ਦੇ ਅਨੁਸਾਰ, ਸਲਗਮ ਵਿੱਚ ਖੁਰਾਕ ਨਾਈਟ੍ਰੇਟ ਹੁੰਦਾ ਹੈ। ਜੋ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਪੋਟਾਸ਼ੀਅਮ ਦੀ ਭਰਪੂਰ ਮਾਤਰਾ ਸਰੀਰ ਵਿੱਚੋਂ ਸੋਡੀਅਮ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ। ਜਿਸ ਨਾਲ ਧਮਨੀਆਂ ਨੂੰ ਆਰਾਮ ਮਿਲਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਘੱਟ ਜਾਂਦੀ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਸਰਦੀਆਂ ਦੀ ਖੁਰਾਕ 'ਚ ਸਲਗਮ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।


ਅੰਤੜੀਆਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ
ਫਾਈਬਰ ਨਾਲ ਭਰਪੂਰ ਹੋਣ ਕਾਰਨ, ਸ਼ਲਗਮ ਪਾਚਨ ਲਈ ਚੰਗਾ ਹੁੰਦਾ ਹੈ। ਇਸ ਵਿੱਚ ਮੌਜੂਦ ਤੱਤ ਕੋਲਨ ਵਿੱਚ ਸੋਜ ਅਤੇ ਦਬਾਅ ਨੂੰ ਘੱਟ ਕਰਦਾ ਹੈ। ਇਸ ਲਈ ਸਰਦੀਆਂ ਵਿੱਚ ਸ਼ਲਗਮ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।


ਸ਼ਲਗਮ ਖਾਣ ਦੇ ਤਰੀਕੇ


ਤੁਸੀਂ ਸ਼ਲਗਮ ਨੂੰ ਅਚਾਰ ਜਾਂ ਸਬਜ਼ੀਆਂ ਦੇ ਰੂਪ ਵਿੱਚ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਆਲੂ ਦੀ ਬਜਾਏ ਉਬਲੇ ਹੋਏ ਸ਼ਲਗਮ ਦੀ ਵਰਤੋਂ ਕਰੋ ਜਾਂ ਸੂਪ ਬਣਾ ਕੇ ਪੀਓ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।