Mobile addiction and suicide thoughts: ਛੋਟੀ ਜਿਹੀ ਚੀਜ਼ ਮੋਬਾਈਲ ਜੋ ਕਿ ਅੱਜ ਦੇ ਇੰਟਰਨੈੱਟ ਵਾਲੇ ਯੁੱਗ ਦੇ ਵਿੱਚ ਹਰ ਕਿਸੇ ਦੇ ਹੱਥ ਦੇ ਵਿੱਚ ਬਹੁਤ ਹੀ ਆਮ ਨਜ਼ਰ ਆ ਜਾਂਦੀ ਹੈ। ਵੱਡੇ ਹੋਣ ਚਾਹੇ ਨੌਕਰੀ ਪੇਸ਼ ਵਾਲੇ ਇੱਥੇ ਤੱਕ ਕੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੀ ਦੇਖਣ ਨੂੰ ਮਿਲਦਾ ਹੈ। ਜੇਕਰ ਕਿਹਾ ਜਾਵੇ ਅੱਜ ਦੇ ਸਮੇਂ ਸਾਰੀ ਦੁਨੀਆ ਮੋਬਾਈਲ ਦੀ ਆਦੀ ਹੋਈ ਪਈ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਬੱਚੇ ਵੀ ਘੰਟਿਆਂ ਬੱਧੀ ਮੋਬਾਈਲ ਦੀ ਵਰਤੋਂ ਕਰ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਕਈ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੋਬਾਈਲ ਨਾ ਮਿਲਣ 'ਤੇ ਉਹ ਬੇਚੈਨ ਅਤੇ ਚਿੜਚਿੜੇ ਹੋ ਜਾਂਦੇ ਹਨ। ਪਿੱਛੇ ਜਿਹੇ ਕਈ ਖਬਰਾਂ ਆਈਆਂ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਕਈ ਬੱਚਿਆਂ ਨੇ ਹਿੰਸਕ ਵਿਵਹਾਰ ਕੀਤਾ ਕਿਉਂਕਿ ਉਨ੍ਹਾਂ ਦੇ ਹੱਥ ਤੋਂ ਮੋਬਾਈਲ ਖੋਲ ਲਿਆ ਗਿਆ ਸੀ। ਇਸ ਦੇ ਨਾਲ ਹੀ ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤੱਕ ਮੋਬਾਈਲ ਦੀ ਵਰਤੋਂ ਕਰਨ ਨਾਲ ਬੱਚਿਆਂ ਦੀ ਮਾਨਸਿਕ ਸਥਿਤੀ 'ਤੇ ਡੂੰਘਾ ਅਸਰ ਪੈਂਦਾ ਹੈ।
ਬੱਚੀ ਨੇ ਕੀਤੀ ਖੁਦਕੁਸ਼ੀ (girl committed suicide)
ਦੱਸ ਦੇਈਏ ਕਿ ਗੁਜਰਾਤ ਦੇ ਸੂਰਤ ਦੀ ਰਹਿਣ ਵਾਲੀ 20 ਸਾਲਾ ਲੜਕੀ ਨੇ ਮੋਬਾਈਲ ਦੀ ਲਤ ਕਾਰਨ ਖੁਦਕੁਸ਼ੀ ਕਰ ਲਈ। ਉਹ ਆਪਣੇ ਮੋਬਾਈਲ ਫੋਨ ਦੀ ਇੰਨਾ ਆਦੀ ਹੋ ਗਿਆ ਸੀ ਕਿ ਉਸ ਦੇ ਮਾਪੇ ਉਸ ਦੀ ਲਤ ਨੂੰ ਲੈ ਕੇ ਚਿੰਤਤ ਸਨ। ਉਸ ਨੂੰ ਮਨੋਵਿਗਿਆਨੀ ਡਾਕਟਰ ਨੂੰ ਵੀ ਦਿਖਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ 'ਚ ਉਸ ਦੇ ਮਾਤਾ-ਪਿਤਾ ਨੇ ਕੁਝ ਸਮੇਂ ਲਈ ਉਸ ਨੂੰ ਮੋਬਾਇਲ ਫੋਨ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਲੜਕੀ ਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮੋਬਾਈਲ ਦੀ ਲਤ ਦੇ ਮਾੜੇ ਪ੍ਰਭਾਵ (Adverse effects of mobile addiction)
ਕੁਝ ਸਮਾਂ ਪਹਿਲਾਂ ਇਸ ਸਬੰਧੀ ਇੱਕ ਸਟੱਡੀ ਸਾਹਮਣੇ ਆਈ ਸੀ। ਇਸ 'ਚ ਦੱਸਿਆ ਗਿਆ ਸੀ ਕਿ ਸਮਾਰਟਫੋਨ ਦੀ ਲਤ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਬਣਾ ਸਕਦੀ ਹੈ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਜੋ ਲੋਕ ਦਿਨ ਵਿੱਚ ਚਾਰ ਘੰਟੇ ਤੋਂ ਵੱਧ ਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਉਹ ਇਸ ਦੇ ਆਦੀ ਹੋ ਸਕਦੇ ਹਨ।
ਹੋਰ ਪੜ੍ਹੋ : ਕੀ ਸਰ੍ਹੋਂ ਦਾ ਤੇਲ ਸਿਹਤ ਲਈ ਹਾਨੀਕਾਰਕ? ਜਾਣੋ USA, ਕੈਨੇਡਾ ਅਤੇ ਯੂਰਪ ਦੇ ਦੇਸ਼ਾਂ ਨੇ ਕਿਉਂ ਕੀਤਾ ਬੈਨ?
ਇਹ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ (It affects the health of children)
ਅਧਿਐਨ ਦੇ ਅਨੁਸਾਰ, ਪਿਛਲੇ ਕੁੱਝ ਸਾਲਾਂ ਵਿੱਚ ਮੋਬਾਈਲ ਫੋਨਾਂ ਦਾ ਕ੍ਰੇਜ਼ ਕਾਫੀ ਵਧਿਆ ਹੈ, ਖਾਸ ਕਰਕੇ ਨਾਬਾਲਗਾਂ ਅਤੇ ਕਿਸ਼ੋਰਾਂ ਵਿੱਚ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
- ਇਨਸੌਮਨੀਆ ਅਤੇ ਨੀਂਦ ਨਾਲ ਸਬੰਧਤ ਸਮੱਸਿਆਵਾਂ
- ਅੱਖਾਂ ਨਾਲ ਸਬੰਧਤ ਸਮੱਸਿਆਵਾਂ
- ਮਸੂਕਲੋਸਕੇਲਟਲ ਡਿਸਆਰਡਰ
ਅਧਿਐਨ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ (Shocking revelations in the study)
ਕੁੱਝ ਸਮਾਂ ਪਹਿਲਾਂ ਕੋਰੀਆ ਦੀ ਹਾਨਯਾਂਗ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਟੀਮ ਨੇ ਬੱਚਿਆਂ ਵਿੱਚ ਮੋਬਾਈਲ ਦੀ ਲਤ ਬਾਰੇ ਇੱਕ ਅਧਿਐਨ ਕੀਤਾ ਸੀ। ਇਸ ਅਧਿਐਨ ਵਿੱਚ 50,000 ਤੋਂ ਵੱਧ ਨਾਬਾਲਗ ਬੱਚਿਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਧਿਐਨ ਦੇ ਮੁਤਾਬਕ ਜੋ ਨਾਬਾਲਗ ਬੱਚੇ ਰੋਜ਼ਾਨਾ 4 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਤਣਾਅ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।
ਆਤਮ-ਹੱਤਿਆ ਦੇ ਵਿਚਾਰ ਆਉਣ ਲੱਗਦੇ (Suicidal thoughts start coming)
ਅਜਿਹੇ 'ਚ ਉਨ੍ਹਾਂ ਦੇ ਮਨ 'ਚ ਆਤਮ-ਹੱਤਿਆ ਦੇ ਵਿਚਾਰ ਆਉਣ ਲੱਗਦੇ ਹਨ। ਇਹ ਅਧਿਐਨ ਓਪਨ-ਐਕਸੈਸ ਜਰਨਲ PLOS One ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਨਾਬਾਲਗ ਰੋਜ਼ਾਨਾ 1 ਤੋਂ 2 ਘੰਟੇ ਤੱਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਉਹਨਾਂ ਦੀ ਤੁਲਨਾ ਵਿੱਚ ਘੱਟ ਸਮੱਸਿਆਵਾਂ ਹੁੰਦੀਆਂ ਹਨ ਜੋ ਇਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ।