Health Care News : ਜੇ ਘਰ 'ਚ ਕੁਝ ਖਾਣਾ ਬਚ ਜਾਂਦਾ ਹੈ ਤਾਂ ਆਮ ਤੌਰ 'ਤੇ ਲੋਕ ਉਸ ਨੂੰ ਪਲਾਸਟਿਕ ਦੇ ਡੱਬਿਆਂ ਜਾਂ ਕੰਟੇਨਰਾਂ 'ਚ ਭਰ ਕੇ ਫਰਿੱਜ 'ਚ ਰੱਖ ਦਿੰਦੇ ਹਨ। ਇਹ ਲਗਭਗ ਸਾਰੇ ਘਰਾਂ ਵਿੱਚ ਕੀਤਾ ਜਾਂਦਾ ਹੈ। ਹਾਲਾਂਕਿ, ਇਸ ਖਤਰਨਾਕ ਤੇ ਹੈਰਾਨ ਕਰ ਦੇਣ ਵਾਲੇ ਪ੍ਰਭਾਵ ਹੋ ਸਕਦੇ ਹਨ। ਅਸਲ ਵਿੱਚ ਪਲਾਸਟਿਕ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਭੋਜਨ ਸਟੋਰੇਜ ਦੇ ਕੰਟੇਨਰਾਂ ਲਈ ਵਰਤੇ ਜਾਣ ਵਾਲੇ ਜ਼ਿਆਦਾਤਰ ਬਰਤਨ ਪਲਾਸਟਿਕ ਦੇ ਬਣੇ ਹੁੰਦੇ ਹਨ। ਪਲਾਸਟਿਕ ਦੇ ਭਾਂਡੇ ਭਾਵੇਂ ਤੁਹਾਨੂੰ ਸੁਵਿਧਾਜਨਕ ਲੱਗੇ ਪਰ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਈ ਚੀਜ਼ਾਂ ਇਸ ਨਾਲ ਜੁੜੀਆਂ ਹੋਈਆਂ ਹਨ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਬਚੇ ਹੋਏ ਭੋਜਨ ਨੂੰ ਪਲਾਸਟਿਕ ਦੇ ਭਾਂਡਿਆਂ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਇਸ ਵਿੱਚ ਭੋਜਨ ਰੱਖ ਕੇ ਗਰਮ ਕਰਨਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਾਹਿਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਬਚਿਆ ਹੋਇਆ ਭੋਜਨ ਪਲਾਸਟਿਕ ਦੇ ਡੱਬਿਆਂ ਵਿੱਚ ਰੱਖਣ ਦਾ ਰਿਵਾਜ ਬਹੁਤ ਜ਼ਿਆਦਾ ਹੈ। ਨਾਲ ਹੀ, ਲੋਕਾਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਨਹੀਂ ਹੈ।
ਪਲਾਸਟਿਕ ਕੰਟੇਨਰ ਦੇ ਕੀ ਹਨ ਨੁਕਸਾਨ?
ਮਾਹਿਰਾਂ ਨੇ ਦੱਸਿਆ ਕਿ ਪਲਾਸਿਕ ਦੇ ਬਰਤਨ ਨਾਲ ਸਰੀਰ ਨੂੰ ਨੁਕਸਨ ਪਹੁੰਚਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ। ਜਦ ਕਿ ਪਲਾਸਟਿਕ ਦੇ ਕੰਟੇਨਰਾਂ ਵਿਚ ਖਾਣਾ ਗਰਮ ਕੀਤਾ ਜਾਂਦਾ ਹੈ ਜਾਂ ਫਿਰ ਉਸ ਵਿਚ ਕੋਈ ਖ਼ਾਸ ਤਰ੍ਹਾਂ ਦਾ ਖਾਣਾ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਇਕ ਤਰ੍ਹਾਂ ਦਾ ਕੈਮੀਕਲ ਰਿਲੀਜ਼ ਹੁੰਦਾ ਹੈ। ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਲਾਸਟਿਕ ਦੀ ਵਜ੍ਹਾ ਨਾਲ ਹੋਣ ਵਾਲੀਆਂ ਹੋਰ ਬੀਮਾਰੀਆਂ ਜਿਵੇਂ ਕੈਂਸਰ ਦੇ ਬਾਰੇ ਵਿਚ ਤਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ।
ਪਲਾਸਟਿਕ ਕੰਟੇਨਰ ਦਾ ਇਸਤੇਮਾਲ ਕਿੱਥੇ ਕਰੀਏ?
ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਅਸੀਂ ਪਲਾਸਟਿਕ ਦੇ ਕੰਟੇਨਰ ਇਸਤੇਮਾਲ ਕਰਨਾ ਹੈ ਤਾਂ ਉਹਨਾਂ ਦਾ ਯੂਜ਼ ਕਿੰਨਾ ਚੀਜ਼ਾਂ ਲਈ ਕੀਤਾ ਜਾਵੇ? ਮਾਹਿਰਾਂ ਦਾ ਸੁਝਾਅ ਹੈ ਕਿ ਜੇ ਕੋਈ ਪਲਾਸਟਿਕ ਕੰਟਨੇਰ ਇਸਤੇਮਾਲ ਕਰਨਾ ਹੈ ਤਾਂ ਉਸ ਨੂੰ ਖਾਸ ਤਰ੍ਹਾਂ ਦੇ ਪਲਾਸਟਿਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਿਵੇਂ ਜਿਵੇਂ ਕਿ ਪੋਲੀਥੀਨ ਟੈਰੀਫਥਲੇਟ (ਪੀਈਟੀ) ਦੇ ਬਣੇ ਕੰਟੇਨਰ। PET ਦੇ ਬਣੇ ਕੰਟੇਨਰ ਆਮ ਪਲਾਸਟਿਕ ਤੋਂ ਵੱਖਰੇ ਹੁੰਦੇ ਹਨ। ਇਨ੍ਹਾਂ ਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੁੰਦਾ।