Right time to drink coffee: ਹਰ ਕਿਸੇ ਦੀ ਸਵੇਰ ਵੱਖਰੇ ਤਰੀਕੇ ਨਾਲ ਹੁੰਦੀ ਹੈ। ਕੁਝ ਲੋਕ ਸੈਰ ਕਰਨ ਤੋਂ ਬਾਅਦ ਨਿੰਬੂ ਪਾਣੀ ਪੀਂਦੇ ਹਨ ਤਾਂ ਕੁਝ ਲੋਕਾਂ ਨੂੰ ਬੈੱਡ 'ਤੇ ਹੀ ਕੌਫੀ ਦੀ ਤਲਬ ਹੁੰਦੀ ਹੈ। ਹਾਲਾਂਕਿ, ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ, ਜਿਨ੍ਹਾਂ ਨੂੰ ਉੱਠਣ ਤੋਂ ਤੁਰੰਤ ਬਾਅਦ ਕੌਫੀ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਉੱਠਣ ਤੋਂ ਇੱਕ ਘੰਟੇ ਬਾਅਦ ਤੱਕ ਕੌਫੀ ਪੀਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ।


ਮਾਹਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਉੱਠਣ ਤੋਂ ਇੱਕ ਘੰਟੇ ਬਾਅਦ ਕੌਫੀ ਪੀਣੀ ਚਾਹੀਦੀ। ਇਸ ਦੇ ਕੁਝ ਕਾਰਨ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਉੱਠਦਿਆਂ ਹੀ ਕੌਫੀ ਪੀ ਲੈਣਗੇ, ਤਾਂ ਉਹ ਐਕਟਿਵ ਰਹਿਣਗੇ। ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਸਾਡਾ ਦਿਮਾਗ ਐਡਨਸਿਨ ਨਾਂ ਦਾ ਕੈਮਿਕਲ ਤਿਆਰ ਕਰਦਾ ਹੈ, ਜੋ ਸਾਨੂੰ ਸੌਣ ਲਈ ਮਜਬੂਰ ਕਰਦਾ ਹੈ।


ਇਹ ਵੀ ਪੜ੍ਹੋ: Periods: ਜੇਕਰ ਤੁਹਾਨੂੰ ਵੀ ਪੀਰੀਅਡਸ ਦੌਰਾਨ ਹੁੰਦੀ ਵੱਧ ਬਲੀਡਿੰਗ, ਤਾਂ ਹੋ ਜਾਓ ਸਾਵਧਾਨ, ਜਾਣੋ ਕੀ ਕਹਿੰਦੇ ਸਿਹਤ ਮਾਹਰ


ਕੀ ਕਰਦਾ ਹੈ ਕੈਫੀਨ?


ਜਦੋਂ ਅਸੀਂ ਲੰਬੇ ਸਮੇਂ ਤੱਕ ਜਾਗਦੇ ਰਹਿੰਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਐਡੇਨਸਿਨ ਬਣ ਜਾਂਦਾ ਹੈ। ਇਸ ਕਾਰਨ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। ਪਰ ਜਿਵੇਂ ਹੀ ਅਸੀਂ ਕੈਫੀਨ ਲੈਂਦੇ ਹਾਂ, ਇਹ ਐਡੇਨਸਿਨ ਰੀਸੈਪਟਰਸ ਬਲੋਕ ਕਰ ਦਿੰਦੀ ਹੈ। ਇਹ ਤੁਹਾਨੂੰ ਅਲਰਟ ਰੱਖਣ ਅਤੇ ਜਾਗਣ ਵਿੱਚ ਤੁਹਾਡੀ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਦੇ ਕੌਫੀ ਪੀਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਨੀਂਦ ਨਾ ਆਵੇ ਤਾਂ ਉਸ ਦਾ ਕਾਰਨ ਇਹ ਹੈ।


ਉੱਥੇ ਹੀ ਜਦੋਂ ਗੱਲ ਕੌਫੀ ਪੀਣ ਦੇ ਸਹੀ ਸਮੇਂ ਦੀ ਆਉਂਦੀ ਹੈ, ਤਾਂ ਤੁਹਾਨੂੰ ਸੌਂ ਕੇ ਉੱਠਣ ਤੋਂ ਬਾਅਦ ਘੱਟੋ ਘੱਟ ਇੱਕ ਘੰਟਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਕੌਫੀ ਪੀਣੀ ਚਾਹੀਦੀ ਹੈ। ਦਰਅਸਲ, ਉਦੋਂ ਮਨੁੱਖ ਨੂੰ ਜਗਾ ਕੇ ਰੱਖਣ ਵਾਲਾ ਕੋਰਟੀਸੋਲ ਦਾ ਪੱਧਰ ਦਾ ਉਦੋਂ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਕੌਫੀ ਦਾ ਸਹੀ ਮਾਇਨੇ ਵਿੱਚ ਫਾਇਦਾ ਚੁੱਕਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੌਂ ਕੇ ਉੱਠਣ ਤੋਂ ਬਾਅਦ ਇੱਕ ਘੰਟੇ ਦਾ ਫਰਕ ਪਾ ਕੇ ਕੌਫੀ ਪੀਣੀ ਚਾਹੀਦੀ ਹੈ।


ਇੱਕ ਘੰਟੇ ਦਾ ਕਿਉਂ ਕਰਨਾ ਚਾਹੀਦਾ ਇੰਤਜ਼ਾਰ?


ਜਦੋਂ ਅਸੀਂ ਉੱਠਦੇ ਹਾਂ ਤਾਂ ਸਾਡਾ ਕੋਰਟੀਸੋਲ ਪੱਧਰ ਆਪਣੇ ਟਾਪ 'ਤੇ ਹੁੰਦਾ ਹੈ। ਤਣਾਅ ਨਾਲ ਜੋੜ ਕੇ ਦੇਖਿਆ ਜਾਣ ਵਾਲਾ ਕੋਰਟੀਸੋਲ ਤੁਹਾਨੂੰ ਅਲਰਟ ਰਹਿਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਕਰਕੇ ਜਦੋਂ ਤੁਹਾਡਾ ਕੋਰਟੀਸੋਲ ਲੈਵਲ ਹਾਈ ਹੋਵੇ ਤਾਂ ਤੁਸੀਂ ਕੈਫੀਨ ਦੀ ਮਾਤਰਾ ਲੈਂਦੇ ਹੋ, ਤਾਂ ਇਹ ਇਸ ਦੇ ਖਿਲਾਫ ਵੀ ਕੰਮ ਕਰ ਸਕਦਾ ਹੈ। ਇਸ ਕਰਕੇ ਸਹੀ ਇਹ ਹੋਵੇਗਾ ਕਿ ਤੁਸੀਂ ਇੱਕ ਘੰਟਾ ਇੰਤਜ਼ਾਰ ਕਰੋ।


ਇਹ ਵੀ ਪੜ੍ਹੋ: Wheat And Flour : ਇੱਕ ਮਹੀਨੇ ਲਈ ਕਣਕ ਤੇ ਮੈਦੇ ਨਾਲ ਬਣੀਆਂ ਚੀਜ਼ਾਂ ਖਾਣਾ ਛੱਡ ਦਿਓ, ਸਰੀਰ 'ਚ ਨਜ਼ਰ ਆਉਣਗੇ ਕੁਝ ਅਜਿਹੇ ਬਦਲਾਅ


Disclaimer: ਇਸ ਆਰਟਿਕਲ ਵਿਚ ਦੱਸੇ ਗਏ ਤਰੀਕਿਆਂਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।