Banana with Milk Side Effects: ਗਰਮੀ ਦੇ ਵਿੱਚ ਖੁਦ ਨੂੰ ਸਿਹਤਮੰਦ ਰੱਖਣ ਲਈ ਲੋਕ ਆਪਣੀ ਡਾਈਟ ਦੇ ਵਿੱਚ ਜੂਸ ਅਤੇ ਫਲ ਸ਼ਾਮਿਲ ਕਰ ਲੈਂਦੇ ਹਨ। ਇਸ ਮੌਸਮ ਦੇ ਵਿੱਚ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਕੇਲਾ ਅਤੇ ਦੁੱਧ ਬਹੁਤ ਸਿਹਤਮੰਦ ਭੋਜਨ ਹਨ। ਦੋਹਾਂ 'ਚ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਕੇਲਾ ਅਤੇ ਦੁੱਧ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਇਸ ਨੂੰ ਖਾਣ ਦੇ ਹੋਰ ਵੀ ਕਈ ਫਾਇਦੇ ਹਨ। ਹਾਲਾਂਕਿ, ਸਿਹਤਮੰਦ ਰਹਿਣ ਤੋਂ ਇਲਾਵਾ, ਕੇਲਾ-ਦੁੱਧ ਦਾ ਮਿਸ਼ਰਣ ਕੁੱਝ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਆਯੁਰਵੇਦ 'ਚ ਕਿਹਾ ਗਿਆ ਹੈ ਕਿ ਕੁੱਝ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਫੂਡ ਕੰਬੀਨੇਸ਼ਨ (food combinations) ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਗੰਭੀਰ ਨੁਕਸਾਨ ਹੋ ਸਕਦਾ ਹੈ। ਅਜਿਹੇ ਲੋਕਾਂ ਲਈ ਕੇਲਾ ਅਤੇ ਦੁੱਧ ਦਾ ਮਿਸ਼ਰਨ (Banana and Milk) ਜ਼ਹਿਰ ਤੋਂ ਘੱਟ ਨਹੀਂ ਹੈ। ਇਸ ਲਈ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਥੇ ਜਾਣੋ ਕਿਹੜੇ ਲੋਕਾਂ ਨੂੰ ਕੇਲਾ-ਦੁੱਧ ਦਾ ਸੇਵਨ ਇਕੱਠਾ ਨਹੀਂ ਕਰਨਾ ਚਾਹੀਦਾ ਹੈ...



ਦਮਾ (Asthma)
ਦੁੱਧ ਅਤੇ ਕੇਲੇ ਦਾ ਮਿਸ਼ਰਣ ਵੀ ਦਮੇ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਕਫ ਅਤੇ ਖਾਂਸੀ ਦੀ ਸਮੱਸਿਆ ਵੱਧ ਸਕਦੀ ਹੈ। ਇਸ ਨਾਲ ਅਸਥਮਾ ਹੋ ਸਕਦਾ ਹੈ। ਜਿਸ ਕਾਰਨ ਸਮੱਸਿਆ ਵੱਧ ਸਕਦੀ ਹੈ।


ਖਰਾਬ ਪਾਚਨ (bad digestion)
ਅਜਿਹੇ ਲੋਕ ਜਿਨ੍ਹਾਂ ਦਾ ਪਾਚਨ ਤੰਤਰ ਵਾਰ-ਵਾਰ ਖਰਾਬ ਹੁੰਦਾ ਰਹਿੰਦਾ ਹੈ। ਇਸ ਨਾਲ ਜੁੜੀਆਂ ਸਮੱਸਿਆਵਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਕਦੇ ਵੀ ਕੇਲੇ ਅਤੇ ਦੁੱਧ ਦਾ ਇਕੱਠਾ ਸੇਵਨ ਨਾ ਕਰਨ। ਨਹੀਂ ਤਾਂ, ਪਾਚਨ ਪ੍ਰਣਾਲੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।  ਪਾਚਨ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।


ਹੋਰ ਪੜ੍ਹੋ : ਗਰਮੀਆਂ ਵਿੱਚ ਜੁਰਾਬਾਂ ਪਾਉਣਾ ਪੈ ਸਕਦਾ ਭਾਰੀ, ਸਰੀਰ ਲਈ ਖੜ੍ਹੀਆਂ ਹੋ ਸਕਦੀਆਂ ਕਈ ਦਿੱਕਤਾਂ


ਐਲਰਜੀ (allergy)
ਜੇਕਰ ਕਿਸੇ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਉਸ ਨੂੰ ਕੇਲਾ ਅਤੇ ਦੁੱਧ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਮਿਸ਼ਰਣ ਐਲਰਜੀ ਨੂੰ ਬਹੁਤ ਵਧਾ ਸਕਦਾ ਹੈ। ਜਿਸ ਕਾਰਨ ਧੱਫੜ, ਖੁਜਲੀ ਅਤੇ ਚਮੜੀ ਨਾਲ ਜੁੜੀਆਂ ਕਈ ਐਲਰਜੀ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਅਜਿਹੇ ਲੋਕਾਂ ਨੂੰ ਕੇਲੇ ਅਤੇ ਦੁੱਧ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਸਾਈਨਸ (sinuses)
ਸਾਈਨਸ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਇਸ ਵਿੱਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹੇ 'ਚ ਜੇਕਰ ਦੁੱਧ ਅਤੇ ਕੇਲੇ ਦਾ ਸੇਵਨ ਕੀਤਾ ਜਾਵੇ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ। ਇਸ ਲਈ ਸਾਈਨਸ ਤੋਂ ਪੀੜਤ ਲੋਕਾਂ ਨੂੰ ਇਸ ਫੂਡ ਕੰਬੀਨੇਸ਼ਨ ਤੋਂ ਦੂਰ ਰਹਿਣਾ ਚਾਹੀਦਾ ਹੈ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।