10 Banned Foods In India: ਭੋਜਨ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ। ਭਾਰਤ ਖਾਣ-ਪਾਨ ਦੇ ਮਾਮਲੇ ਵਿਚ ਬਹੁਤ ਅਮੀਰ ਹੈ। ਇੱਥੇ ਦਾਲਾਂ, ਸਾਗ, ਹਰੀਆਂ ਸਬਜ਼ੀਆਂ, ਚੌਲ ਅਤੇ ਫਲਾਂ ਦੀਆਂ ਕਈ ਕਿਸਮਾਂ ਉਗਾਈਆਂ ਜਾਂਦੀਆਂ ਹਨ। ਬਹੁਤ ਸਾਰੇ ਭੋਜਨ ਅਤੇ ਉਤਪਾਦ ਦੂਜੇ ਦੇਸ਼ਾਂ ਤੋਂ ਵੀ ਆਯਾਤ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਿਹਤ ਪੱਖੋਂ ਕੁਝ ਖ਼ਤਰਨਾਕ ਚੀਜ਼ਾਂ ਵੀ ਵਿਕਣ ਲੱਗਦੀਆਂ ਹਨ, ਜਿਨ੍ਹਾਂ 'ਤੇ FSSAI ਦੁਆਰਾ ਪਾਬੰਦੀ ਲਗਾ ਦਿੱਤੀ ਜਾਂਦੀ ਹੈ।


ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਬਾਜ਼ਾਰ ਵਿੱਚ ਉਪਲਬਧ ਭੋਜਨ ਉਤਪਾਦਾਂ ਦੀ ਨਿਗਰਾਨੀ ਕਰਦੀ ਹੈ। ਜੇਕਰ ਕਿਸੇ ਉਤਪਾਦ ਵਿੱਚ ਕੁਝ ਹਾਨੀਕਾਰਕ ਪਾਇਆ ਜਾਂਦਾ ਹੈ ਤਾਂ ਉਸ ਉਤੇ ਪਾਬੰਦੀ ਲਗਾਈ ਜਾਂਦੀ ਹੈ। 10 ਅਜਿਹੇ ਭੋਜਨ ਹਨ ਜਿਨ੍ਹਾਂ 'ਤੇ ਭਾਰਤੀ ਫੂਡ ਰੈਗੂਲੇਟਰੀ ਅਥਾਰਟੀ ਦੁਆਰਾ ਕਿਸੇ ਨਾ ਕਿਸੇ ਸਮੇਂ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਇਨ੍ਹਾਂ 'ਚੋਂ ਕੁਝ ਉਤਪਾਦ ਆਪਣੇ ਕੰਟੈਂਟ 'ਚ ਬਦਲਾਅ ਕਰਨ ਤੋਂ ਬਾਅਦ ਦੁਬਾਰਾ ਵਿਕਣੇ ਸ਼ੁਰੂ ਹੋ ਗਏ ਹਨ।


ਚੀਨੀ ਦੁੱਧ ਅਤੇ ਦੁੱਧ ਉਤਪਾਦ
TOI ਦੀ ਰਿਪੋਰਟ ਦੇ ਅਨੁਸਾਰ ਚੀਨੀ ਦੁੱਧ ਅਤੇ ਇਸ ਦੇ ਉਤਪਾਦਾਂ ਉਤੇ 2008 ਤੋਂ ਭਾਰਤ ਵਿੱਚ ਪਾਬੰਦੀ ਹੈ। ਐਫਐਸਐਸਏਆਈ ਨੂੰ ਉਨ੍ਹਾਂ ਦੇ ਅੰਦਰ ਮੇਲਾਮਾਈਨ ਨਾਮਕ ਜ਼ਹਿਰੀਲਾ ਰਸਾਇਣ ਮਿਲਿਆ ਸੀ। ਇਸ ਨੂੰ ਪ੍ਰੋਟੀਨ ਦਾ ਪੱਧਰ ਵਧਾਉਣ ਲਈ ਜੋੜਿਆ ਜਾਂਦਾ ਹੈ। ਇਸ ਨੂੰ ਭਾਰਤ ਵਿੱਚ ਆਯਾਤ ਅਤੇ ਵੇਚਿਆ ਨਹੀਂ ਜਾ ਸਕਦਾ।


ਫਲਾਂ ਦਾ ਆਰਟੀਫੀਸ਼ੀਅਲ ਰਾਇਪਨਿੰਗ ਏਜੰਟ
ਫਲਾਂ ਦੀ ਸਪਲਾਈ ਵਧਾਉਣ ਲਈ ਉਨ੍ਹਾਂ ਨੂੰ ਨਕਲੀ ਢੰਗ ਨਾਲ ਪਕਾਇਆ ਜਾਂਦਾ ਹੈ। ਕੈਲਸ਼ੀਅਮ ਕਾਰਬਾਈਡ ਅਤੇ ਐਥੀਲੀਨ ਗੈਸ ਕੈਂਸਰ ਦਾ ਕਾਰਨ ਸਾਬਤ ਹੋਈ ਹੈ। ਇਨ੍ਹਾਂ ਨੂੰ ਖਾਣ ਵਾਲਿਆਂ ਦਾ ਸਰੀਰ ਬਹੁਤ ਜਲਦੀ ਬਿਮਾਰੀਆਂ ਦੀ ਜਕੜ ਵਿਚ ਆ ਸਕਦਾ ਹੈ। ਇਸ ਲਈ ਇਨ੍ਹਾਂ ਤੋਂ ਪੱਕੇ ਹੋਏ ਫਲਾਂ ਦੀ ਵਰਤੋਂ ਅਤੇ ਵਿਕਰੀ 'ਤੇ ਪਾਬੰਦੀ ਹੈ।



ਚੀਨੀ ਲਸਣ


ਚੀਨ ਤੋਂ ਲਸਣ ਵੀ ਮੰਗਵਾਇਆ ਜਾਂਦਾ ਸੀ। ਇਸ ਵਿੱਚ ਉੱਚ ਪੱਧਰੀ ਕੀਟਨਾਸ਼ਕ ਪਾਇਆ ਗਿਆ। ਇਸ ਕਾਰਨ 2019 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕੀਟਨਾਸ਼ਕ ਖਤਰਨਾਕ ਰਸਾਇਣ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।


ਐਨਰਜੀ ਡਰਿੰਕਸ


ਭਾਰਤ ਵਿੱਚ ਕਈ ਐਨਰਜੀ ਡਰਿੰਕਸ ਵਿਕਦੇ ਹਨ। ਇਨ੍ਹਾਂ 'ਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਤੁਰਤ ਐਨਰਜੀ ਪ੍ਰਦਾਨ ਕਰਦੀ ਹੈ। FSSAI ਨੇ ਇਨ੍ਹਾਂ ਵਿਚੋਂ ਪ੍ਰਸਿੱਧ ਇਕ ਡਰਿੰਕਸ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪਰ ਸਮੱਗਰੀ ਨੂੰ ਬਦਲਣ ਤੋਂ ਬਾਅਦ ਵਿਕਰੀ ਦੁਬਾਰਾ ਸ਼ੁਰੂ ਹੋ ਗਈ, ਹਾਲਾਂਕਿ, ਇਨ੍ਹਾਂ ਦੀ ਵਰਤੋਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਕੈਂਸਰ ਅਤੇ ਸ਼ੂਗਰ ਦਾ ਕਾਰਨ ਬਣ ਸਕਦੀ ਹੈ।


Sassafras ਤੇਲ
ਕੁਝ ਤੇਲ ਸਰੀਰ ਲਈ ਹਾਨੀਕਾਰਕ ਹੁੰਦੇ ਹਨ, ਉਨ੍ਹਾਂ ਵਿੱਚੋਂ ਇੱਕ ਹੈ Sassafras ਤੇਲ। FSSAI ਦੁਆਰਾ 2003 ਵਿੱਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਇਸ ਵਿੱਚ ਉੱਚ ਇਰੂਸਿਕ ਐਸਿਡ ਸੀ। ਜੋ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।


ਇਹ 5 ਫੂਡਸ ਵੀ ਭਾਰਤ ਵਿਚ ਬੈਨ ਹਨ
ਜੈਨੇਟਿਕ ਤੌਰ 'ਤੇ ਸੋਧਿਆ ਭੋਜਨ
ਪੋਟਾਸ਼ੀਅਮ bromate
ਫੋਈ ਗ੍ਰਾਸ
ਬ੍ਰੋਮੀਨੇਟਡ ਵੈਜੀਟੇਬਲ ਆਇਲ
ਰੈਬਿਟ ਮੀਟ


Disclaimer: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਜਾਣਕਾਰੀ ਲਈ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਵੋ।