Benefits of sitting on floor: ਸ਼ਹਿਰੀ ਲੋਕ ਅਕਸਰ ਹੀ ਜ਼ਮੀਨ 'ਤੇ ਬੈਠਣਾ ਸਹੀ ਨਹੀਂ ਸਮਝਦੇ। ਉਹ ਕੁਰਸੀਆਂ ਜਾਂ ਸੋਫਿਆਂ ਉੱਪਰ ਹੀ ਬੈਠਦੇ ਹਨ। ਬੇਸ਼ੱਕ ਦਫਤਰਾਂ ਤੇ ਕੰਮ ਵਾਲੀਆਂ ਥਾਵਾਂ ਉੱਪਰ ਕੁਰਸੀਆਂ ਉਪਰ ਬੈਠਣਾ ਹੀ ਪੈਂਦਾ ਹੈ ਪਰ ਘਰ ਅੰਦਰ ਜ਼ਮੀਨ 'ਤੇ ਬੈਠਿਆ ਜਾ ਸਕਦਾ ਹੈ ਜਿਸ ਦੇ ਕਈ ਫਾਇਦੇ ਹਨ। ਇਸ ਨਾਲ ਜਿੱਥੇ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਠੀਕ ਹੁੰਦੀਆਂ ਹਨ, ਉੱਥੇ ਹੀ ਸਿਹਤ ਨੂੰ ਕਈ ਲਾਭ ਮਿਲਦੇ ਹਨ। ਆਓ ਜ਼ਮੀਨ 'ਤੇ ਬੈਠਣ ਦੇ ਪੰਜ ਅਹਿਮ ਫਾਇਦਿਆਂ ਬਾਰੇ ਜਾਣਦੇ ਹਾਂ।
1. ਨਕਾਰਾਤਮਕਤਾ ਦੂਰ ਹੋਵੇਗੀ
ਜ਼ਮੀਨ 'ਤੇ ਬੈਠਣ ਨਾਲ ਮਨ ਤੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਨਕਾਰਾਤਮਕਤਾ ਹੈ ਤਾਂ ਉਹ ਨਿਰਾਸ਼ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਨਕਾਰਾਤਮਕਤਾ ਨੂੰ ਘਟਾਉਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਨਿਯਮਿਤ ਤੌਰ 'ਤੇ ਘੱਟ ਤੋਂ ਘੱਟ 10 ਤੋਂ 15 ਮਿੰਟ ਜ਼ਮੀਨ 'ਤੇ ਬੈਠਣਾ ਚਾਹੀਦਾ ਹੈ।
2. ਸਰੀਰ ਦੀ ਲਚਕਤਾ
ਜ਼ਮੀਨ 'ਤੇ ਬੈਠਣ ਨਾਲ ਸਰੀਰ 'ਚ ਲਚਕਤਾ ਆਉਂਦੀ ਹੈ ਕਿਉਂਕਿ ਜ਼ਮੀਨ 'ਤੇ ਬੈਠਣ ਤੇ ਉੱਠਣ ਨਾਲ ਸਰੀਰ ਦੇ ਜੋੜਾਂ 'ਤੇ ਦਬਾਅ ਪੈਂਦਾ ਹੈ। ਇਹ ਮਾਸਪੇਸ਼ੀਆਂ ਨੂੰ ਸਰਗਰਮ ਕਰਦਾ ਹੈ। ਜ਼ਮੀਨ 'ਤੇ ਬੈਠਣਾ ਤੇ ਫਿਰ ਕਿਸੇ ਕੰਮ ਲਈ ਉੱਠਣਾ ਇਕ ਤਰ੍ਹਾਂ ਦੀ ਕਸਰਤ ਬਣ ਜਾਂਦੀ ਹੈ। ਨਿਯਮਿਤ ਰੂਪ ਵਿੱਚ ਅਜਿਹਾ ਕਰਨ ਨਾਲ ਸਰੀਰ ਵਿੱਚ ਲਚਕਤਾ ਬਣੀ ਰਹਿੰਦੀ ਹੈ।
3. ਦਿਮਾਗ ਨੂੰ ਸਿਹਤਮੰਦ ਰੱਖੋ
ਜ਼ਮੀਨ 'ਤੇ ਬੈਠਣਾ ਤੇ ਫਿਰ ਉੱਠਣਾ ਇੱਕ ਤਰ੍ਹਾਂ ਦੀ ਕਸਰਤ ਹੈ। ਅਜਿਹਾ ਕਰਨ ਨਾਲ ਪਦਮਾਸਨ ਤੇ ਸੁਖਾਸਨ ਵਰਗੇ ਫਾਇਦੇ ਹੁੰਦੇ ਹਨ। ਇਸ ਨੂੰ ਨਿਯਮਤ ਕਰਨ ਨਾਲ ਦਿਮਾਗ ਤੰਦਰੁਸਤ ਰਹਿੰਦਾ ਹੈ। ਜੇਕਰ ਤੁਹਾਨੂੰ ਕਿਸੇ ਕੰਮ ਜਾਂ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਤਾਂ ਜ਼ਮੀਨ 'ਤੇ ਬੈਠਣ ਦੀ ਆਦਤ ਜ਼ਰੂਰ ਬਣਾਓ। ਅਜਿਹਾ ਕਰਨ ਨਾਲ ਤੁਹਾਡੀ ਯਾਦ ਸ਼ਕਤੀ ਵੀ ਮਜ਼ਬੂਤਹੋਵੇਗੀ।
4. ਪੋਸਚਰ ਵਿੱਚ ਸੁਧਾਰ
ਨਿਯਮਤ ਤੌਰ 'ਤੇ ਜ਼ਮੀਨ 'ਤੇ ਬੈਠਣ ਨਾਲ ਸਰੀਰ ਦੇ ਪੋਸਚਰ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਹਰ ਰੋਜ਼ 15-20 ਮਿੰਟ ਜ਼ਮੀਨ 'ਤੇ ਬੈਠੋਗੇ ਤਾਂ ਮਾਸਪੇਸ਼ੀਆਂ ਤੇ ਜੋੜਾਂ 'ਤੇ ਜ਼ਿਆਦਾ ਦਬਾਅ ਪਵੇਗਾ। ਇਹ ਚੰਗਾ ਪੋਸਚਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਤੁਸੀਂ ਚਾਹੋ ਤਾਂ ਵੱਧ ਸਮਾਂ ਵੀ ਕਰ ਸਕਦੇ ਹੋ, ਪਰ ਨਿਯਮਤ ਕਰਨਾ ਜ਼ਰੂਰੀ ਹੈ।
5. ਪਾਚਨ ਸਿਸਟਮ ਵਿੱਚ ਸੁਧਾਰ
ਪਾਚਨ ਤੰਤਰ ਨੂੰ ਠੀਕ ਰੱਖਣ ਲਈ ਜ਼ਮੀਨ 'ਤੇ ਬੈਠਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਾਚਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਘੱਟ ਤੋਂ ਘੱਟ 10-15 ਮਿੰਟ ਜ਼ਮੀਨ 'ਤੇ ਬੈਠੋ। ਇਸ ਨਾਲ ਪੇਟ ਸਬੰਧੀ ਸਮੱਸਿਆਵਾਂ ਠੀਕ ਹੋ ਜਾਣਗੀਆਂ।