Talk limit on mobile phone: ਮੋਬਾਈਲ ਫੋਨ ਹੁਣ ਸਾਡੀ ਅਹਿਮ ਲੋੜ ਬਣ ਗਿਆ ਹੈ। ਲੋਕਾਂ ਦੇ ਸੰਪਰਕ ਵਿੱਚ ਰਹਿਣ ਲਈ ਮੋਬਾਈਲ ਬਹੁਤ ਜ਼ਰੂਰੀ ਹੈ। ਹਾਲਾਂਕਿ ਕਈ ਲੋਕ ਘੰਟਿਆਂਬੱਧੀ ਮੋਬਾਈਲ 'ਤੇ ਗੱਲ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ।


ਦਰਅਸਲ, ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਕਾਰਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ (ਸੀਡੀਸੀ) ਅਨੁਸਾਰ, ਅਮਰੀਕਾ ਵਿੱਚ ਲਗਪਗ ਅੱਧੀ ਬਾਲਗ ਆਬਾਦੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਜਦੋਂ ਕਿ ਭਾਰਤ ਵਿੱਚ, ਸ਼ਹਿਰੀ ਬਾਲਗ ਆਬਾਦੀ ਦਾ 33% ਤੇ ਪੇਂਡੂ ਆਬਾਦੀ ਦਾ 25% ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਨਵੀਂ ਖੋਜ ਮੁਤਾਬਕ ਮੋਬਾਈਲ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਵੀ ਬਣ ਸਕਦਾ ਹੈ।


ਮੋਬਾਈਲ ਫੋਨ ਤੇ ਬਲੱਡ ਪ੍ਰੈਸ਼ਰ ਦਾ ਕੁਨੈਕਸ਼ਨ
ਖ਼ਰਾਬ ਜੀਵਨ ਸ਼ੈਲੀ ਨੂੰ ਬਲੱਡ ਪ੍ਰੈਸ਼ਰ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਸਾਲ 2015 ਵਿੱਚ, ਯੂਰਪ ਵਿੱਚ ਫੋਨ ਕਾਲਾਂ, ਜੈਨੇਟਿਕ ਕਾਰਕਾਂ ਤੇ ਹਾਈਪਰਟੈਨਸ਼ਨ ਦੇ ਨਵੇਂ ਕਾਰਨਾਂ 'ਤੇ ਖੋਜ ਕੀਤੀ ਗਈ ਸੀ। ਡਿਜੀਟਲ ਹੈਲਥ ਦੇ ਸਿਰਲੇਖ ਵਾਲੇ ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਦੇ ਖੋਜ ਪੱਤਰ ਦੇ ਅਨੁਸਾਰ, ਮੋਬਾਈਲ ਫੋਨ ਕਾਲਾਂ ਤੇ ਹਾਈਪਰਟੈਨਸ਼ਨ ਵਿਚਕਾਰ ਇੱਕ ਮਹੱਤਵਪੂਰਨ ਸਬੰਧ ਪਾਇਆ ਗਿਆ।


ਇਹ ਵੀ ਪੜ੍ਹੋ: Kids Health : ਇਲਾਜ ਨਾਲੋਂ ਪ੍ਰਹੇਜ ਚੰਗਾ! ਦੇਸ਼ 'ਚ ਫੈਲਿਆ ਆਈ ਫੂਲ, ਇੰਝ ਕਰੋ ਆਪਣਾ ਤੇ ਬੱਚਿਆਂ ਦਾ ਬਚਾਅ


ਇੰਨੇ ਮਿੰਟਾਂ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਨਾ ਖਤਰਨਾਕ
ਖੋਜ 'ਚ ਪਾਇਆ ਗਿਆ ਹੈ ਕਿ ਹਫਤੇ 'ਚ 30 ਮਿੰਟ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵਧ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਸਰੀਰ ਲਈ ਕਈ ਤਰ੍ਹਾਂ ਨਾਲ ਨੁਕਸਾਨਦੇਹ ਹੋ ਸਕਦੀ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਸਰੀਰਕ ਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। 


ਮੋਬਾਈਲ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ, ਭੁੱਖ ਨਾ ਲੱਗਣਾ, ਜ਼ਿਆਦਾ ਖਾਣਾ, ਨੀਂਦ ਦੀਆਂ ਸਮੱਸਿਆਵਾਂ, ਆਦਿ ਜਾਣੇ-ਪਛਾਣੇ ਮਾੜੇ ਪ੍ਰਭਾਵ ਹਨ। ਇਸ ਤੋਂ ਇਲਾਵਾ ਮੋਬਾਈਲ ਦੀ ਆਦਤ ਸਰੀਰਕ ਗਤੀਵਿਧੀਆਂ ਨੂੰ ਘਟਾਉਂਦੀ ਹੈ ਤੇ ਸਰੀਰ ਦਾ ਭਾਰ ਵੀ ਵਧ ਸਕਦਾ ਹੈ। ਇਹ ਸਾਰੀਆਂ ਸਥਿਤੀਆਂ ਤੁਹਾਡੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸਿੱਧਾ ਪ੍ਰਭਾਵਿਤ ਕਰਦੀਆਂ ਹਨ।


ਰੋਕਥਾਮ ਇਲਾਜ ਨਾਲੋਂ ਬਿਹਤਰ
ਹਾਲਾਂਕਿ ਮੋਬਾਈਲ ਫੋਨ ਦੀ ਵਰਤੋਂ ਤੇ ਹਾਈਪਰਟੈਨਸ਼ਨ ਦੇ ਵਿਚਕਾਰ ਸਿੱਧੇ ਸਬੰਧਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਅਜਿਹੇ ਕਈ ਸੰਕੇਤ ਹਨ ਜੋ ਦੱਸਦੇ ਹਨ ਕਿ ਮੋਬਾਈਲ ਫੋਨ ਯਕੀਨੀ ਤੌਰ 'ਤੇ ਸਿਹਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸੰਭਾਵੀ ਖਤਰੇ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕਰਨਾ ਬਿਹਤਰ ਹੋਵੇਗਾ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਪਹਿਲਾਂ ਤੋਂ ਹੈ, ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਬਿਹਤਰ ਰਹਿਣ ਲਈ ਇਸ ਤੋਂ ਥੋੜ੍ਹੀ ਦੂਰੀ ਬਣਾ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Monsoon Tips: ਦੁੱਧ ਸਿਹਤ ਲਈ ਵਰਦਾਨ, ਪਰ ਮਾਨਸੂਨ 'ਚ ਰਹੋ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਖਿਆਲ ਨਹੀਂ ਤਾਂ ਹੋਏਗਾ ਨੁਕਸਾਨ