Raw Garlic Benefits: ਭਾਰਤ ਵਿੱਚ ਲਸਣ ਦੀ ਵਰਤੋਂ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ। ਇਸ ਦੀ ਵਰਤੋਂ ਦਾਲਾਂ ਤੇ ਸਬਜ਼ੀਆਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਲਸਣ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਦੰਦ, ਮਾਸ, ਨਹੁੰ, ਵਾਲ ਤੇ ਰੰਗ ਕਮਜ਼ੋਰ ਨਹੀਂ ਹੁੰਦੇ। ਇਹ ਪੇਟ ਦੇ ਕੀੜਿਆਂ ਨੂੰ ਮਾਰਦਾ ਹੈ ਤੇ ਖਾਂਸੀ ਤੋਂ ਰਾਹਤ ਦਿੰਦਾ ਹੈ। ਲਸਣ ਨੂੰ ਕਬਜ਼ ਤੋਂ ਰਾਹਤ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਲਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਜ਼ਿਆਦਾ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਲਸਣ ਦੇ ਇਹ ਅਸਰਦਾਰ ਉਪਯੋਗ ਅਪਣਾਓ।
ਲਸਣ ਖਾਣ ਦੇ ਹੈਰਾਨੀਜਨਕ ਫਾਇਦੇ:
1. ਲਸਣ ਦੀਆਂ 5 ਕਲੀਆਂ ਪੀਸ ਕੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਉਸ ਵਿੱਚ 10 ਗ੍ਰਾਮ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰੋ। ਇਸ ਉਪਾਅ ਨੂੰ ਅਪਣਾਉਣ ਨਾਲ ਸਫੇਦ ਵਾਲ ਕਾਲੇ ਹੋ ਜਾਣਗੇ।
2. ਲਸਣ ਦੇ ਨਿਯਮਤ ਸੇਵਨ ਨਾਲ ਪੇਟ ਦੀ ਨਲੀ ਦੇ ਕੈਂਸਰ ਤੇ ਸਤਨ ਦੇ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ।
3. ਲਸਣ ਨੂੰ ਪੀਸ ਕੇ ਨਿੰਬੂ ਦੇ ਰਸ ਵਿੱਚ ਮਿਲਾ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਸਿਰ 'ਤੇ ਲਾਓ ਤੇ ਸਵੇਰੇ ਸਿਰ ਧੋ ਲਓ। ਧਿਆਨ ਰੱਖੋ ਇਹ ਅੱਖਾਂ ਨੂੰ ਨਾ ਛੂਹਣ। ਇਸ ਨਾਲ ਸਿਰ ਦੀਆਂ ਜੂੰਆਂ ਖਤਮ ਹੋ ਜਾਂਦੀਆਂ ਹਨ।
4. ਦੰਦ ਦਰਦ ਹੋਣ 'ਤੇ ਲਸਣ ਦਾ ਰਸ ਲਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਦੰਦਾਂ ਦੇ ਹੇਠਾਂ ਲਸਣ ਦੀ ਕਲੀ ਰੱਖ ਕੇ ਇਸ ਦਾ ਰਸ ਚੂਸਣ ਨਾਲ ਦਰਦ ਤੋਂ ਜਲਦੀ ਆਰਾਮ ਮਿਲਦਾ ਹੈ।
5. ਲਸਣ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿੱਚ ਮਿਲਾ ਕੇ ਗਰਮ ਕਰੋ। ਜਦੋਂ ਲਸਣ ਸੜ ਜਾਵੇ ਤਾਂ ਤੇਲ ਨੂੰ ਠੰਢਾ ਕਰਕੇ ਛਾਣ ਲਓ। ਇਸ ਤੇਲ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਬੁਰਸ਼ ਕਰੋ। ਇਸ ਨਾਲ ਦੰਦਾਂ ਦੇ ਹਰ ਤਰ੍ਹਾਂ ਦੇ ਰੋਗ ਠੀਕ ਹੋ ਜਾਂਦੇ ਹਨ।
6. ਲਸਣ ਖਾਣ ਨਾਲ ਸਾਹ ਦੀਆਂ ਨਲੀਆਂ ਵਿੱਚ ਜਮ੍ਹਾ ਕਫ ਆਸਾਨੀ ਨਾਲ ਬਾਹਰ ਆ ਜਾਂਦਾ ਹੈ। ਇਹ ਟੀਬੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
7. ਹਾਰਟ ਅਟੈਕ ਹੋਣ 'ਤੇ ਲਸਣ ਦੀਆਂ 4-5 ਕਲੀਆਂ ਚਬਾ ਕੇ ਖਾਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਹਾਰਟ ਅਟੈਕ ਦਾ ਕੋਈ ਖਤਰਾ ਨਹੀਂ ਰਹਿੰਦਾ। ਇਸ ਤੋਂ ਬਾਅਦ ਲਸਣ ਨੂੰ ਦੁੱਧ 'ਚ ਉਬਾਲ ਕੇ ਪੀਣਾ ਚਾਹੀਦਾ ਹੈ। ਦਿਲ ਦੇ ਰੋਗ ਹੋਣ 'ਤੇ ਲਸਣ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਲ 'ਤੇ ਦਬਾਅ ਘੱਟਦਾ ਹੈ ਤੇ ਦਿਲ ਨੂੰ ਤਾਕਤ ਮਿਲਦੀ ਹੈ।
8. ਰੋਜ਼ਾਨਾ ਲਸਣ ਚੁਬਾਉਣ ਨਾਲ ਚਿਹਰੇ 'ਤੇ ਝੁਰੜੀਆਂ ਨਹੀਂ ਪੈਂਦੀਆਂ। ਤਪਦਿਕ, ਗਠੀਆ ਤੇ ਹੱਡੀਆਂ ਦੇ ਸੜਨ ਵਿੱਚ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।
9. ਫੇਫੜਿਆਂ ਵਿੱਚ ਪਾਣੀ ਭਰਿਆ ਹੋਵੇ, ਬੁਖਾਰ ਹੋਵੇ, ਸਾਹ ਰੁਕਦਾ ਹੋਵੇ ਤੇ ਛਾਤੀ ਵਿੱਚ ਦਰਦ ਹੋਵੇ ਤਾਂ ਲਸਣ ਨੂੰ ਪੀਸ ਕੇ, ਕਣਕ ਦੇ ਆਟੇ ਵਿੱਚ ਮਿਲਾ ਕੇ ਗਰਮ ਪੱਟੀ ਬੰਨ੍ਹਣ ਨਾਲ ਲਾਭ ਹੁੰਦਾ ਹੈ।
10. ਲਸਣ ਦੀ ਵਰਤੋਂ ਨਾਲ ਬਲਗਮ ਘੱਟ ਹੁੰਦਾ ਹੈ। ਇਹ ਰਾਤ ਦੇ ਪਸੀਨੇ ਨੂੰ ਰੋਕਦਾ ਹੈ, ਭੁੱਖ ਵਧਾਉਂਦਾ ਹੈ ਤੇ ਚੰਗੀ ਨੀਂਦ ਲਿਆਉਂਦਾ ਹੈ।