Benefits of Harad: ਆਯੁਰਵੇਦ ਵਿੱਚ ਕਈ ਦਵਾਈਆਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹਨਾਂ ਵਿੱਚੋਂ ਇੱਕ ਹਰੜ (Harad) ਹੈ। ਖਾਸ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਜਦੋਂ ਲੋਕ ਸਰੀਰਕ ਤੌਰ 'ਤੇ ਘੱਟ ਸਰਗਰਮ ਹੁੰਦੇ ਹਨ ਤਾਂ ਕਬਜ਼ (Constipation) ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ 'ਚ ਹਰੜ ਕਬਜ਼ ਦੇ ਲਈ ਰਾਮਬਾਣ ਸਾਬਿਤ ਹੁੰਦੀ ਹੈ। ਹਰੜ ਨੂੰ ਨਾ ਸਿਰਫ਼ ਬਾਲਗਾਂ ਵਿੱਚ, ਸਗੋਂ ਬੱਚਿਆਂ ਵਿੱਚ ਵੀ ਕਬਜ਼ ਲਈ ਖੁਆਇਆ ਜਾ ਸਕਦਾ ਹੈ। ਜਾਣੋ ਹਰੜ ਖਾਣ ਦਾ ਤਰੀਕਾ ਅਤੇ ਇਸ ਦੇ ਫਾਇਦੇ।



ਹਰੜ ਖਾਣ ਦੇ ਫਾਇਦੇ


ਹਰੜ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਇਮਿਊਨਿਟੀ ਵੀ ਵਧਦੀ ਹੈ। ਜਦੋਂ ਕਿ ਹਰੜ taste buds ਨੂੰ ਸੰਤੁਸ਼ਟੀ ਦਿੰਦਾ ਹੈ। ਇਸ 'ਚ ਆਇਰਨ, ਮੈਂਗਨੀਜ਼, ਕਾਪਰ, ਮੈਗਨੀਸ਼ੀਅਮ, ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਰੜ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।


ਪੇਟ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ


ਕਬਜ਼, ਪੇਟ ਫੁੱਲਣਾ ਅਤੇ ਬਦਹਜ਼ਮੀ ਵਰਗੀਆਂ ਪਾਚਨ ਸੰਬੰਧੀ ਸਮੱਸਿਆਵਾਂ 'ਚ ਹਰੜ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਹਰੜ ਗੈਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਹਰੜ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਪੇਟ ਲਈ ਫਾਇਦੇਮੰਦ ਹੁੰਦਾ ਹੈ।


ਹੋਰ ਪੜ੍ਹੋ : ਗਰਭ ਅਵਸਥਾ ਦੌਰਾਨ ਵਧਿਆ ਹੋਇਆ ਕੋਲੈਸਟ੍ਰੋਲ ਪਹੁੰਚਾ ਸਕਦੈ ਹੋਣ ਵਾਲੇ ਬੱਚੇ ਨੂੰ ਨੁਕਸਾਨ, ਹੋ ਸਕਦੀਆਂ ਇਹ ਬਿਮਾਰੀਆਂ


ਹਰੜ ਪਾਊਡਰ


ਪੀਲੇ ਹਰੜ ਨੂੰ ਭੁੰਨ ਕੇ ਇਸ ਦਾ ਪਾਊਡਰ ਤਿਆਰ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਊਡਰ ਨੂੰ ਕੋਸੇ ਪਾਣੀ ਨਾਲ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।


ਜੇਕਰ ਬੱਚਿਆਂ ਨੂੰ ਸਰਦੀਆਂ ਵਿੱਚ ਲਗਾਤਾਰ ਖੰਘ ਰਹਿੰਦੀ ਹੈ ਅਤੇ ਇਸ ਦਾ ਹੱਲ ਨਹੀਂ ਹੋ ਰਿਹਾ ਹੈ, ਤਾਂ ਕਬਜ਼ ਤੋਂ ਰਾਹਤ ਪਾਉਣ ਦੇ ਨਾਲ ਤੁਸੀਂ ਪੀਲੇ ਰੰਗ ਦੇ ਹਰੜ ਪਾਊਡਰ ਨੂੰ ਸ਼ਹਿਦ ਜਾਂ ਪਾਣੀ ਵਿੱਚ ਮਿਲਾ ਕੇ ਦਿੱਤਾ ਜਾ ਸਕਦਾ ਹੈ। ਇਸ ਨਾਲ ਕਬਜ਼ ਤਾਂ ਠੀਕ ਹੋਵੇਗੀ ਨਾਲ ਹੀ ਖਾਂਸੀ ਨੂੰ ਵੀ ਫਰਕ ਪੈ ਜਾਵੇਗਾ।


3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪੀਲੇ ਹਰੜ ਦਾ ਥੋੜ੍ਹਾ ਜਿਹਾ ਪੇਸਟ ਦੇਣ ਨਾਲ ਕਬਜ਼ ਦੂਰ ਹੋਣ ਦੇ ਨਾਲ-ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


ਜੇਕਰ ਤੁਸੀਂ ਕਬਜ਼ ਦੇ ਨਾਲ-ਨਾਲ ਬਦਹਜ਼ਮੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਭੋਜਨ ਤੋਂ ਬਾਅਦ ਕਾਲੇ ਹਰੜ ਦਾ ਚੂਰਨ ਲਓ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।