ਨਵੀਂ ਦਿੱਲੀ: ਸੌਂਗੀ ਦਾ ਇਸਤਮਾਲ ਇੱਕ ਡ੍ਰਾਈ ਫਰੂਟ ਵਜੋਂ ਕੀਤਾ ਜਾਂਦਾ ਹੈ। ਇਹ ਡ੍ਰਾਈ ਫਰੂਟ ਜੇ ਸ਼ਹਿਦ ਨਾਲ ਖਾਧਾ ਜਾਵੇ ਤਾਂ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਸੌਂਗੀ ਨਾਲ ਸ਼ਹਿਦ ਮਿਲਾ ਕੇ ਖਾਣ ਤੇ ਵਿਆਹੇ ਪੁਰਸ਼ਾਂ ਨੂੰ ਕਈ ਲਾਭ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਵਿੱਚੋਂ ਕੁਝ ਫਾਇਦੇ-

  • ਸਰੀਰ ਦੀਆਂ ਸਮੱਸਿਆਵਾਂ ਨੂੰ ਕਰਦਾ ਦੂਰ
    ਸੌਗੀ ਤੇ ਸ਼ਹਿਦ ਟੈਸਟੋਸਟੀਰੋਨ ਵਧਾਉਣ ਲਈ ਲਾਭਕਾਰੀ ਹੈ। ਟੈਸਟੋਸਟੀਰੋਨ ਇੱਕ ਹਾਰਮੋਨ ਹੈ ਜੋ ਮਰਦਾਂ ਦੀਆਂ ਜਿਨਸੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀਆਂ ਹੋਰ ਮੁਸ਼ਕਲਾਂ ਨੂੰ ਵੀ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।

  • ਮਰਦਾ 'ਚ ਕਮਜ਼ੋਰੀ ਨੂੰ ਕਰਦਾ ਦੂਰ
    ਮਰਦਾਨਾ ਸ਼ਕਤੀ ਦੀ ਘਾਟ ਕਾਰਨ ਵਿਆਹੁਤਾ ਜੀਵਨ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਹਨ। ਕਈ ਦਿਨਾਂ ਤੱਕ ਸ਼ਹਿਦ ਤੇ ਸੌਂਗੀ ਦੇ ਸੇਵਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।


  • ਸ਼ੁਕਰਾਣੂਆਂ ਦੀ ਗਿਣਤੀ (Sperm Count) ਨੂੰ ਵਧਾਓ
    ਬਹੁਤ ਸਾਰੇ ਮਰਦਾਂ 'ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੁੰਦੀ ਹੈ। ਅਜਿਹੇ ਲੋਕਾਂ ਨੂੰ ਖਾਸ ਤੌਰ 'ਤੇ ਸੌਂਗੀ ਤੇ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।

  • ਸ਼ੁਕ੍ਰਾਣੂ ਦੀ ਕੁਆਲਟੀ (Sperm Quality)'ਚ ਕਰਦਾ ਸੁਧਾਰ
    ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਹਨ ਕਿ ਸ਼ੁਕਰਾਣੂਆਂ ਦੀਆਂ ਕਈ ਸਾਰੀਆਂ ਕਿਸਮਾਂ ਹਨ। ਪਤਲਾ ਸ਼ੁਕਰਾਣੂ ਗਤੀਸ਼ੀਲਤਾ ਦੀ ਗਤੀਵਿਧੀ ਵਿੱਚ ਬਹੁਤ ਹੌਲੀ ਹੁੰਦਾ ਹੈ ਤੇ ਇਸ ਨਾਲ ਜਣਨ ਸ਼ਕਤੀ ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਸ਼ਹਿਦ ਤੇ ਸੌਂਗੀ ਦੇ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸ਼ੁਕ੍ਰਾਣੂਆਂ ਦੀ ਗੁਣਵੱਤਾ ਨੂੰ ਸੁਧਾਰਦੇ ਹਨ।


  • ਪ੍ਰੋਸਟੇਟ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ
    ਪੁਰਸ਼ਾਂ ਨੂੰ ਪ੍ਰੋਸਟੇਟ ਕੈਂਸਰ ਦਾ ਵੱਧ ਜੋਖਮ ਹੁੰਦਾ ਹੈ। ਇਕ ਅਧਿਐਨ ਦੇ ਅਨੁਸਾਰ, ਕੈਂਸਰ ਵਿਰੋਧੀ ਤੱਤ ਸ਼ਹਿਦ ਤੇ ਸੌਗੀ ਦੋਵਾਂ ਵਿੱਚ ਪਾਏ ਜਾਂਦੇ ਹਨ।ਕੈਂਸਰ ਵਿਰੋਧੀ ਤੱਤ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦੇ ਹਨ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਂਦੇ ਹਨ ਜੇਕਰ ਤੁਸੀਂ ਇਸ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਸ਼ਹਿਦ ਤੇ ਸੌਗੀ ਦਾ ਸੇਵਨ ਜ਼ਰੂਰ ਕਰੋ।


  • ਸਰੀਰ ਦੇ ਵਿਕਾਸ ਵਿੱਚ ਵੀ  ਮਿਲੇਗੀ ਮਦਦ
    ਸਰੀਰ ਵਿੱਚ ਮਾਸਪੇਸ਼ੀਆਂ ਅਤੇ ਸੈੱਲਾਂ ਨੂੰ ਮਜ਼ਬੂਤ ਬਣਾਉਣ ਲਈ ਸਿਹਤਮੰਦ ਭੋਜਨ ਦੀ ਜ਼ਰੂਰਤ ਹੁੰਦੀ ਹੈ। ਸ਼ਹਿਦ ਅਤੇ ਸੌਗੀ ਵਿੱਚ ਮੌਜੂਦ ਟੈਸਟੋਸਟੀਰੋਨ ਹਾਰਮੋਨ ਵਧਾਉਣ ਦੀਆਂ ਵਿਸ਼ੇਸ਼ਤਾਵਾਂ ਸਰੀਰ ਦੇ ਵਾਧੇ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੁੰਦੀਆਂ ਹਨ।


  • ਬਲੱਡ ਪ੍ਰੈਸ਼ਰ ਕਰਦਾ ਹੈ ਕੰਟਰੋਲ
    ਸ਼ਹਿਦ ਅਤੇ ਸੌਗੀ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕਾਇਮ ਰੱਖਦਾ ਹੈ। ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਲਈ ਰੋਜ਼ ਸੌਗੀ ਅਤੇ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।