ਨਵੀਂ ਦਿੱਲੀ: ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ ਤੇ ਇਸ ਦੌਰਾਨ ਹੀ ਮਿਊਕੋਰਮਾਇਕੋਸਿਸ ਇਨਫੈਕਸ਼ਨ ਯਾਨੀ ਬਲੈਕ ਫੰਗਸ ਦਾ ਇਕ ਹੋਰ ਖਤਰਾ ਲੋਕਾਂ 'ਤੇ ਮੰਡਰਾਉਣ ਲੱਗਾ ਹੈ। ਇਹ ਬਿਮਾਰੀ ਉਨ੍ਹਾਂ ਕੋਰੋਨਾ ਪੀੜਤ ਮਰੀਜ਼ਾਂ 'ਚ ਦੇਖਣ ਨੂੰ ਮਿਲ ਰਹੀ ਹੈ ਜੋ ਡਾਇਬਟੀਜ਼ ਤੋਂ ਪੀੜਤ ਹਨ। ਦੁਰਲੱਭ ਕਿਸਮ ਦੀ ਇਹ ਬਿਮਾਰੀ ਅੱਖਾਂ 'ਚ ਹੋਣ 'ਤੇ ਮਰੀਜ਼ ਦੀ ਅੱਖਾਂ ਦੀ ਰੌਸ਼ਨੀ ਵੀ ਖਤਮ ਕਰ ਸਕਦੀ ਹੈ। ਇਸ ਬਿਮਾਰੀ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ 'ਚ ਦੱਸਦੇ ਹਾਂ ਇਸ ਬਿਮਾਰੀ ਦਾ ਖਤਰਾ, ਲੱਛਣ ਤੇ ਬਚਾਅ। ਕੋਰੋਨਾ ਕਾਲ ਦੇ ਅੰਦਰ ਹੁਣ ਇਸ ਬਿਮਾਰੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।


ਕੀ ਹੈ ਬਲੈਕ ਫੰਗਸ?


ਭਾਰਤੀ ਮੈਡੀਕਲ ਵਿਗਿਆਨ ਪਰਿਸ਼ਦ (ICMR) ਦੇ ਮੁਤਾਬਕ, ਬਲੌਕ ਫੰਗਸ ਇਕ ਦੁਰਲੱਭ ਤਰ੍ਹਾਂ ਦੀ ਫੰਗਸ ਹੈ। ਇਹ ਫੰਗਸ ਸਰੀਰ 'ਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ ਇੰਜੈਕਸ਼ਨ ਉਨ੍ਹਾਂ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਕੋਰੋਨਾ ਇਨਫੈਕਟਡ ਹੋਣ ਤੋਂ ਪਹਿਲਾਂ ਕਿਸੇ ਦੂਜੇ ਬਿਮਾਰੀ ਤੋਂ ਪੀੜਤ ਸਨ। ਇਹ ਉਨ੍ਹਾਂ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ ਜਿੰਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ।


ਕੀ ਇਸ ਨਾਲ ਮੌਤ ਹੁੰਦੀ ਹੈ?


ਇਸ ਬਿਮਾਰੀ ਨਾਲ ਦਿਮਾਗ, ਫੇਫੜੇ ਤੇ ਚਮੜੀ 'ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ। ਇਸ ਕਾਰਨ ਅੱਖਾਂ ਦੀ ਰੌਸ਼ਨੀ ਵੀ ਚਲੀ ਜਾਂਦੀ ਹੈ। ਉੱਥੇ ਹੀ ਕੁਝ ਮਰੀਜ਼ਾਂ ਦੇ ਜਬਾੜੇ ਤੇ ਨੱਕ ਦੀ ਹੱਡੀ ਤਕ ਗਲ ਜਾਂਦੀ ਹੈ। ਜੇਕਰ ਸਮਾਂ ਰਹਿੰਦਿਆਂ ਇਸਦਾ ਇਲਾਜ ਨਾ ਕੀਤਾ ਗਿਆ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ।


ਕੀ ਹਨ ਲੱਛਣ?


ਇਹ ਇਨਫੈਕਸ਼ਨ ਜ਼ਿਆਦਾਤਰ ਉਨ੍ਹਾਂ ਮਰੀਜ਼ਾਂ 'ਚ ਦੇਖਣ ਨੂੰ ਮਿਲੀ ਹੈ ਜੋ ਕਿ ਡਾਇਬਟੀਜ਼ ਨਾਲ ਪੀੜਤ ਹਨ। ਅਜਿਹੇ ਮਰੀਜ਼ਾਂ ਨੂੰ ਡਾਇਬਟੀਜ਼ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਮਾਹਿਰਾਂ ਦੇ ਮੁਤਾਬਕ ਬਲੈਕ ਫੰਗਸ ਕਾਰਨ ਸਿਰ ਦਰਦ, ਬੁਖਾਰ, ਅੱਖਾਂ 'ਚ ਦਰਦ, ਨੱਕ ਬੰਦ ਜਾਂ ਸਾਇਨਸ ਤੋਂ ਇਲਾਵਾ ਦੇਖਣ ਦੀ ਸਮਰੱਥਾ 'ਤੇ ਵੀ ਅਸਰ ਪੈਂਦਾ ਹੈ।


ਕੰਮ ਦੀ ਸਲਾਹ


ਜੇਕਰ ਕਿਸੇ ਵਿਅਕਤੀ 'ਚ ਇਹ ਲੱਛਣ ਦਿਖਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਇਨਫੈਕਸ਼ਨ ਜਾਣ ਉਸ ਦੇ ਡਰ ਕਾਰਨ ਕਈ ਵਾਰ ਲੋਕ ਬਿਨਾਂ ਡਾਕਟਰੀ ਸਲਾਹ ਦੇ ਜਾਂ ਲੋੜ ਤੋਂ ਜ਼ਿਆਦਾ ਸਟੀਰੌਇਡ ਖਾ ਲੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਬਲੈਕ ਫੰਗਸ ਦਾ ਖਤਰਾ ਹੁੰਦਾ ਹੈ।


ਮੌਜੂਦਾ ਸਮੇਂ ਇਸ ਬਿਮਾਰੀ ਨਾਲ ਨਜਿੱਠਣ ਲਈ ਅਜੇ ਸੁਰੱਖਿਅਤ ਸਿਸਟਮ ਨਹੀਂ ਹੈ। ਇਸ ਦੀ ਦਵਾਈ ਦੀ ਸ਼ੌਰਟੇਡ ਜਾਂ ਕਾਲਾਬਜ਼ਾਰੀ ਹੁਣੇ ਤੋਂ ਹੀ ਕਈ ਥਾਵਾਂ 'ਤੇ ਹੋਣ ਦੀ ਖ਼ਬਰ ਆ ਰਹੀ ਹੈ। ਅਜਿਹੇ 'ਚ ਮਾਹਿਰ ਦੱਸਦੇ ਹਨ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਾਵਧਾਨੀ ਹੀ ਇਕਮਾਤਰ ਬਚਾਅ ਹੈ।