Black Salt Side Effects: ਹੈਲਥ ਪ੍ਰਤੀ ਜਾਗਰੂਕਤਾ ਰੱਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਟੇਬਲ ਸਾਲਟ ਯਾਨੀ ਕਿ ਚਿੱਟੇ ਨਮਕ ਦੀ ਬਜਾਏ ਕਾਲੇ ਨਮਕ ਦੀ ਵਰਤੋਂ ਕਰ ਰਹੇ ਹਨ। ਕਾਲਾ ਨਮਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਬਜ਼ੁਰਗਾਂ ਤੋਂ ਅਕਸਰ ਸੁਣਿਆ ਹੋਵੇਗਾ ਜੇਕਰ ਐਸੀਡਿਟੀ ਅਤੇ ਬਦਹਜ਼ਮੀ ਹੋ ਗਈ ਹੈ ਤਾਂ ਕਾਲਾ ਲੂਣ ਖਾ ਲਓ। ਜਿਸ ਕਰਕੇ ਲਗਭਗ ਇਹ ਹਰ ਭਾਰਤੀ ਘਰ ਦੀ ਰਸੋਈ ਦੇ ਵਿੱਚ ਮੌਜੂਦ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਸਲਾਦ, ਨਿੱਬੂ ਪਾਣੀ, ਦਹੀਂ ਦੇ ਵਿੱਚ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨੂੰ ਜ਼ਿਆਦਾ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ। ਕਾਲੇ ਨਮਕ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਅਕਸਰ ਸੁਣਿਆ ਹੋਵੇਗਾ ਪਰ ਅੱਜ ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ...
ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਚਿੱਟਾ ਨਮਕ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੈ। ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਚਾਟ ਅਤੇ ਪਕੌੜਿਆਂ ਤੋਂ ਲੈ ਕੇ ਸਲਾਦ ਵਿੱਚ ਕਾਲਾ ਨਮਕ ਮਿਲਾ ਕੇ ਤੁਸੀਂ ਖਾਂਦੇ ਹੋ, ਉਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਦਰਅਸਲ, ਕਾਲੇ ਨਮਕ ਵਿੱਚ ਕੁੱਝ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ। ਇਸ ਨਾਲ ਨਾ ਸਿਰਫ ਤੁਹਾਡੀ ਪਾਚਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਸਗੋਂ ਕਿਡਨੀ ਨੂੰ ਵੀ ਗੰਭੀਰ ਨੁਕਸਾਨ ਪਹੁੰਚਦਾ ਹੈ।
ਕਾਲਾ ਨਮਕ ਖਾਣ ਦੇ ਗੰਭੀਰ ਨੁਕਸਾਨ ਹਨ
ਥਾਈਰਾਇਡ ਦਾ ਜੋਖਮ
ਕਾਲੇ ਨਮਕ ਵਿੱਚ ਆਇਓਡੀਨ ਨਹੀਂ ਹੁੰਦਾ, ਜਿਸ ਕਾਰਨ ਥਾਇਰਾਇਡ ਦਾ ਖ਼ਤਰਾ ਵੱਧ ਜਾਂਦਾ ਹੈ। ਕਾਲੇ ਨਮਕ ਦੀ ਬਜਾਏ ਥੋੜ੍ਹਾ ਜਿਹਾ ਆਇਓਡੀਨ ਵਾਲਾ ਨਮਕ ਲਓ। ਨਹੀਂ ਤਾਂ ਬਹੁਤ ਜ਼ਿਆਦਾ ਕਾਲਾ ਨਮਕ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ
ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਕਾਲਾ ਨਮਕ ਖਾਂਦੇ ਹੋ ਤਾਂ ਇਸ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਇਹ ਸਰੀਰ ਵਿੱਚ water retention ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਇਸ ਨਾਲ ਹਾਈ ਬੀਪੀ ਵੀ ਹੋ ਸਕਦਾ ਹੈ। ਕਾਲੇ ਲੂਣ ਵਿੱਚ ਫਲੋਰਾਈਡ ਅਤੇ ਹੋਰ ਰਸਾਇਣ ਵੀ ਹੁੰਦੇ ਹਨ ਜੋ ਸਰੀਰ ਦੇ ਕਾਰਜਾਂ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ। ਅਜਿਹੇ 'ਚ ਹਾਈ ਬੀਪੀ ਦੇ ਮਰੀਜ਼ ਨੂੰ ਕਾਲਾ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਗੁਰਦਿਆਂ ਲਈ ਖਤਰਨਾਕ ਹੈ
ਕਾਲੇ ਨਮਕ ਵਿੱਚ ਫਲੋਰਾਈਡ ਅਤੇ ਹੋਰ ਰਸਾਇਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜਿਸ ਕਾਰਨ ਇਹ ਸਰੀਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ। ਕਾਲੇ ਨਮਕ ਦੀ ਜ਼ਿਆਦਾ ਵਰਤੋਂ ਨਾਲ ਗੁਰਦਿਆਂ 'ਤੇ ਖਤਰਨਾਕ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਗੁਰਦਿਆਂ ਵਿੱਚ ਪੱਥਰੀ ਬਣ ਸਕਦੀ ਹੈ। ਇਸ ਵਿੱਚ Laxative ਹੁੰਦੇ ਹਨ ਜੋ ਪੇਟ ਨੂੰ ਸਾਫ਼ ਕਰਦੇ ਹਨ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਓਵਰਐਕਟਿਵ ਹੋ ਜਾਂਦਾ ਹੈ। ਜਿਸ ਕਾਰਨ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।