Bloating problem after eating: ਕਿਹਾ ਜਾਂਦਾ ਹੈ ਸਾਡੇ ਪੇਟ ਦੇ ਨਾਲ ਹੀ ਸਾਡੀ ਸਿਹਤ ਜੁੜੀ ਹੁੰਦੀ ਹੈ। ਜੇਕਰ ਪੇਟ ਸਹੀ ਕੰਮ ਕਰਦਾ ਹੈ ਤਾਂ ਅਸੀਂ ਸਿਹਤਮੰਦ ਰਹਿੰਦਾ ਹੈ, ਪਰ ਜੇਕਰ ਪੇਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਸਮਝ ਲਓ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਹ ਵੀ ਸੱਚ ਹੈ ਕਿ ਪੇਟ ਹੀ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਹੈ। ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਪੇਟ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਗੈਸ, ਕਬਜ਼ ਅਤੇ ਪੇਟ ਫੁੱਲਣਾ ਵਰਗੀਆਂ ਪੇਟ ਸੰਬੰਧੀ ਬਿਮਾਰੀਆਂ ਘਰ ਕਰ ਲੈਂਦੀਆਂ ਹਨ।



ਪੇਟ ਫੁੱਲਿਆ ਜਾਂ ਪੇਟ ਵਿੱਚ ਭਾਰੀਪਨ ਮਹਿਸੂਸ ਹੁੰਦਾ


ਪਰ ਜੇਕਰ ਇਹ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਹਨ ਤਾਂ ਸਿਹਤ ਸਮੱਸਿਆਵਾਂ ਵੱਧ ਸਕਦੀਆਂ ਹਨ। ਬਲੋਟਿੰਗ ਦੀ ਗੱਲ ਕਰੀਏ ਤਾਂ ਇਸ ਹਾਲਤ ਵਿੱਚ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਿਆ ਜਾਂ ਪੇਟ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ। ਮੋਹਿਨੀ ਡੋਂਗਰੇ, ਸੀਨੀਅਰ ਡਾਇਟੀਸ਼ੀਅਨ, ਨਾਰਾਇਣਾ ਹਸਪਤਾਲ, ਗੁਰੂਗ੍ਰਾਮ ਦਾ ਕਹਿਣਾ ਹੈ ਕਿ ਗੈਸ ਉਤਪਾਦਨ ਲਈ ਭੋਜਨ, ਤਣਾਅ ਅਤੇ ਹਾਰਮੋਨਲ ਗੜਬੜੀ ਜ਼ਿੰਮੇਵਾਰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਅਕਸਰ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਦੇ ਲਈ ਤੁਸੀਂ ਕੁੱਝ ਘਰੇਲੂ ਉਪਾਅ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਬਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਿਹੜੇ ਘਰੇਲੂ ਨੁਸਖਿਆਂ ਕਾਰਗਾਰ ਸਾਬਿਤ ਹੁੰਦੇ ਹਨ।


ਦਾਲਚੀਨੀ, ਹਲਦੀ ਅਤੇ ਨਿੰਬੂ


ਦਾਲਚੀਨੀ, ਹਲਦੀ ਅਤੇ ਨਿੰਬੂ ਪਾਣੀ ਬਲੋਟਿੰਗ ਦੀ ਸਮੱਸਿਆ ਨੂੰ ਘੱਟ ਕਰਨ ਲਈ ਕਾਰਗਰ ਡਰਿੰਕ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਹ ਡਰਿੰਕ ਢਿੱਡ ਦੀ ਚਰਬੀ ਨੂੰ ਘਟਾਉਂਦਾ ਹੈ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।


ਹੋਰ ਪੜ੍ਹੋ : ਕੋਵਿਸ਼ੀਲਡ ਅਤੇ ਕੋਵੈਕਸੀਨ, ਦੋਵਾਂ ਵਿੱਚੋਂ ਕਿਹੜੀ ਕੋਰੋਨਾ ਵੈਕਸੀਨ ਬੈਸਟ? ਰਿਸਰਚ ‘ਚ ਸਾਹਮਣੇ ਆਈ ਇਹ ਗੱਲ


ਪੁਦੀਨੇ ਵਾਲੀ ਚਾਹ


ਪੁਦੀਨੇ ਦੀ ਚਾਹ ਜਾਂ ਗ੍ਰੀਨ ਟੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਵੀ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।


ਜੀਰਾ ਲਾਭਦਾਇਕ ਹੋਵੇਗਾ


ਜੀਰੇ ਨੂੰ ਪੀਸ ਕੇ ਉਸ ਵਿੱਚ ਕਾਲਾ ਨਮਕ ਮਿਲਾਓ ਅਤੇ ਖਾਣਾ ਖਾਣ ਤੋਂ ਬਾਅਦ, ਪਾਣੀ ਦੇ ਨਾਲ ਇਸ ਚੂਰਨ ਨੂੰ ਲੈ ਲਓ। ਇਸ ਦੇ ਸੇਵਨ ਨਾਲ ਤੁਹਾਨੂੰ ਰਾਹਤ ਮਿਲੇਗੀ।


ਫਾਈਬਰ ਵਾਲੇ ਭੋਜਨ ਦਾ ਘੱਟ ਸੇਵਨ ਕਰੋ


ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਬਲੋਟਿੰਗ ਦੀ ਸਮੱਸਿਆ ਰਹਿੰਦੀ ਹੈ ਤਾਂ ਇਨ੍ਹਾਂ ਨੁਸਖਿਆਂ ਤੋਂ ਇਲਾਵਾ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਘੱਟ ਕਰਨਾ ਪਵੇਗਾ।


ਲੂਣ ਘੱਟ ਖਾਓ


ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੇ ਭੋਜਨ 'ਚ ਨਮਕ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਅਜਿਹੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ, ਜਿਨ੍ਹਾਂ 'ਚ ਨਮਕ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।