Blurred Vision : ਅੱਜਕੱਲ੍ਹ ਜੀਵਨ ਸ਼ੈਲੀ ਇੰਨੀ ਖਰਾਬ ਹੁੰਦੀ ਜਾ ਰਹੀ ਹੈ ਕਿ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਧੁੰਦਲਾ ਨਜ਼ਰ ਆਉਣ ਲੱਗ ਪੈਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਅੱਖਾਂ ਦੇ ਕਈ ਰੋਗਾਂ ਕਾਰਨ ਸਾਫ਼ ਨਜ਼ਰ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ, ਕਈ ਵਾਰ ਹੋਰ ਬਿਮਾਰੀਆਂ ਕਰਕੇ ਵੀ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।
ਨੌਜਵਾਨਾਂ ਨੂੰ ਸਮਾਰਟਫੋਨ ਵਿਜ਼ਨ ਸਿੰਡਰੋਮ ਕਰਕੇ ਧੁੰਦਲੀ ਨਜ਼ਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਲਾਜ ਤੋਂ ਬਾਅਦ ਵੀ ਸਮੱਸਿਆ ਦੂਰ ਨਹੀਂ ਹੋ ਰਹੀ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਆਓ ਜਾਣਦੇ ਹਾਂ ਅੱਖਾਂ 'ਚ ਧੁੰਦਲਾ ਨਜ਼ਰ ਆਉਣ ਦਾ ਕਾਰਨ...
ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣਾ
ਲੰਬੇ ਸਮੇਂ ਤੱਕ ਸਕ੍ਰੀਨ 'ਤੇ ਸਮਾਂ ਬਿਤਾਉਣ ਨਾਲ ਨਜ਼ਰ ਧੁੰਦਲੀ ਹੋ ਜਾਂਦੀ ਹੈ। ਕਈ ਵਾਰ ਅਸੀਂ ਸਕ੍ਰੀਨ ਨੂੰ ਦੇਖਦੇ ਹੋਏ ਪਲਕਾਂ ਘੱਟ ਝਪਕਦੇ ਹਾਂ, ਜਿਸ ਕਾਰਨ ਅੱਖਾਂ ਦੀ ਸਤ੍ਹਾ ਨੂੰ ਨਿਰਵਿਘਨ ਅਤੇ ਤਾਜ਼ਾ ਰੱਖਣ ਲਈ ਹੰਝੂ ਘੱਟ ਹੋਣ ਲੱਗ ਜਾਂਦੇ ਹਨ। ਇਸ ਕਾਰਨ ਨਜ਼ਰ ਧੁੰਦਲੀ ਹੋ ਜਾਂਦੀ ਹੈ।
ਬਲੱਡ ਸ਼ੂਗਰ ਲੈਵਲ
ਸ਼ੂਗਰ ਲੈਵਲ ਕੰਟਰੋਲ 'ਚ ਨਾ ਰਹਿਣ ਕਰਕੇ ਵੀ ਅੱਖਾਂ ਦੀਆਂ ਸਮੱਸਿਆਵਾਂ, ਖਾਸ ਕਰਕੇ ਧੁੰਦਲਾਪਣ ਹੋ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਗਲੂਕੋਜ਼ ਦਾ ਪੱਧਰ ਨਾਰਮਲ ਹੋਣ ਨਾਲ ਇਹ ਸਮੱਸਿਆ ਵੀ ਘੱਟ ਹੋਣ ਲੱਗ ਜਾਂਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਰੈਟੀਨੋਪੈਥੀ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਖੂਨ ਵਗਣ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਸ਼ੂਗਰ ਨੂੰ ਕੰਟਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਾਈ ਬਲੱਡ ਪ੍ਰੈਸ਼ਰ
ਘੱਟ ਜਾਂ ਹਾਈ ਬਲੱਡ ਪ੍ਰੈਸ਼ਰ ਹੋਣਾ ਦੋਵੇਂ ਹੀ ਖ਼ਤਰਨਾਕ ਹਨ। ਇਸ ਕਰਕੇ ਕਮਜ਼ੋਰੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਅੱਖਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਂ ਜ਼ਿਆਦਾ ਹੈ ਅਤੇ ਤੁਸੀਂ ਦਵਾਈਆਂ ਲੈ ਰਹੇ ਹੋ, ਤਾਂ ਧੁੰਦਲੀ ਨਜ਼ਰ ਦੀ ਸਮੱਸਿਆ ਹੋ ਸਕਦੀ ਹੈ।
ਮਾਈਗ੍ਰੇਨ
ਮਾਈਗ੍ਰੇਨ ਤੋਂ ਪੀੜਤ ਲੋਕਾਂ ਵਿੱਚੋਂ ਇੱਕ ਚੌਥਾਈ ਲੋਕਾਂ ਨੂੰ ਧੁੰਦਲੀ ਨਜ਼ਰ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਸਿਰ ਦਰਦ ਤੋਂ ਬਿਨਾਂ ਜਾਂ ਬਾਅਦ ਵਿਚ ਵੀ ਅੱਖਾਂ ਦੀ ਸਮੱਸਿਆ ਹੋ ਸਕਦੀ ਹੈ। ਮਾਈਗ੍ਰੇਨ ਦੀਆਂ ਗੰਭੀਰ ਸਮੱਸਿਆਵਾਂ ਵਿੱਚ ਇਹ ਸਮੱਸਿਆਵਾਂ ਹੋ ਸਕਦੀਆਂ ਹਨ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।