Free-of-cost second opinion helpline number for cancer patients: ਜਾਨਲੇਵਾ ਬਿਮਾਰੀ ਕੈਂਸਰ ਜੋ ਕਿ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ। ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਨਾਮੁਰਾਦ ਬਿਮਾਰੀ ਦੇ ਨਾਲ ਮਰ ਰਹੇ ਹਨ। ਪਰ ਭਾਰਤ ਦੇ ਵਿੱਚ ਕੁੱਝ ਡਾਕਟਰਾਂ ਵੱਲੋਂ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੈਂਸਰ ਦੇ ਮਰੀਜ਼ਾਂ ਨੂੰ ਨਿਦਾਨ ਅਤੇ ਇਲਾਜ ਨਾਲ ਸਬੰਧਤ ਮਾਰਗਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਲਈ ਦਿੱਲੀ ਦੇ ਕੁਝ ਡਾਕਟਰਾਂ ਨੇ ਮਿਲ ਕੇ ''ਕੈਂਸਰ ਮੁਕਤ ਭਾਰਤ'' ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਕੈਂਸਰ ਦੇ ਮਰੀਜ਼ਾਂ ਨੂੰ ਬਿਮਾਰੀ ਸੰਬੰਧੀ ਸਾਰੀ ਜਾਣਕਾਰੀ ਮੁਫ਼ਤ ਦਿੱਤੀ ਜਾਵੇਗੀ। ਇਸਦੇ ਲਈ ਤੁਹਾਨੂੰ 9355520202 'ਤੇ ਕਾਲ ਕਰਨਾ ਹੋਵੇਗਾ।



ਜਾਣੋ ਕਿਸ ਦਿਨ ਅਤੇ ਕਿਸ ਸਮੇਂ ਕਰ ਸਕਦੇ ਹੋ ਫੋਨ


ਇਸ ਨੰਬਰ 'ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਕੈਂਸਰ ਦੇ ਮਰੀਜ਼ ਸਿੱਧੇ ਓਨਕੋਲੋਜਿਸਟ (ਕੈਂਸਰ ਡਾਕਟਰ) ਨੂੰ ਕਾਲ ਕਰ ਸਕਦੇ ਹਨ ਅਤੇ ਗੱਲ ਕਰ ਸਕਦੇ ਹਨ, ਉਹ ਵੀਡੀਓ ਕਾਲ ਵੀ ਕਰ ਸਕਦੇ ਹਨ। ਇਸ ਲਈ ਕੋਈ ਚਾਰਜ ਨਹੀਂ ਲੱਗੇਗਾ।


ਡਾਕਟਰ ਆਸ਼ੀਸ਼ ਗੁਪਤਾ ਨੇ ਕੀ ਕਿਹਾ?


ਡਾ: ਅਸ਼ੀਸ਼ ਗੁਪਤਾ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਡਾਕਟਰ ਗੁਪਤਾ ਦੱਸਦੇ ਹਨ ਕਿ ਕਿਸੇ ਵੀ ਕੈਂਸਰ ਦੇ ਮਰੀਜ਼ ਨੂੰ ਸਭ ਤੋਂ ਪਹਿਲਾਂ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਕੈਂਸਰ ਨੂੰ ਹਰਾ ਸਕਦਾ ਹੈ। ਕੈਂਸਰ ਦੀ ਬਿਮਾਰੀ ਦਾ ਸਿੱਧਾ ਸਬੰਧ ਜ਼ਿੰਦਗੀ ਅਤੇ ਮੌਤ ਨਾਲ ਹੁੰਦਾ ਹੈ, ਇਸੇ ਲਈ ਅਸੀਂ ਕੈਂਸਰ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਸਬੰਧੀ ਸਹੀ ਅਤੇ ਬਿਹਤਰ ਸੁਝਾਅ ਦਿੰਦੇ ਹਾਂ।


ਹੋਰ ਪੜ੍ਹੋ : ਸੇਮ ਫਲੀ ‘ਚ ਪਾਇਆ ਜਾਂਦਾ ਇਹ ਵਾਲਾ ਵਿਟਾਮਿਨ? ਜਾਣੋ ਮਾਹਿਰਾਂ ਤੋਂ ਇਸ ਦੀ ਸਬਜ਼ੀ ਖਾਣ ਦੇ ਫਾਇਦੇ


ਇਲਾਜ ਦੀ ਗੁਣਵੱਤਾ ਵਿੱਚ ਸੁਧਾਰ


ਡਾ: ਗੁਪਤਾ ਨੇ ਕਿਹਾ ਕਿ ਕੈਂਸਰ ਦੇ ਇਲਾਜ ਵਿਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ। ਕੈਂਸਰ ਦੇ ਇਲਾਜ ਦਾ ਖੇਤਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਜਿੱਥੇ ਨਵੀਆਂ ਦਵਾਈਆਂ ਅਤੇ ਇਲਾਜ ਦੇ ਨਵੇਂ ਤਰੀਕੇ ਲਗਾਤਾਰ ਸਾਹਮਣੇ ਆ ਰਹੇ ਹਨ, ਇਸ ਲਈ ਮਰੀਜ਼ ਨੂੰ ਸਹੀ ਅਤੇ ਬਿਹਤਰ ਜਾਣਕਾਰੀ ਦੇਣਾ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਅਸੀਂ ਹਰ ਗੁਜ਼ਰਦੇ ਦਿਨ ਦੇ ਨਾਲ ਕੈਂਸਰ ਦੇ ਇਲਾਜ ਵਿੱਚ ਪ੍ਰਗਤੀ ਦੇਖ ਰਹੇ ਹਾਂ, ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਅੱਪਡੇਟ ਜਾਣਕਾਰੀ ਦੇਣ ਨਾਲ ਉਨ੍ਹਾਂ ਦੇ ਇਲਾਜ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।


ਇਹ ਮੁਹਿੰਮ ਇੱਕ ਗੇਮ-ਚੇਂਜਰ ਬਣ ਸਕਦੀ ਹੈ!


ਡਾ: ਗੁਪਤਾ ਨੇ ਕਿਹਾ ਕਿ ਕੈਂਸਰ ਦੇ ਮਰੀਜ਼ ਇਸ ਨੰਬਰ 'ਤੇ ਕਾਲ ਕਰ ਕੇ ਸਿੱਧੇ ਓਨਕੋਲੋਜਿਸਟ ਨਾਲ ਗੱਲ ਕਰ ਸਕਦੇ ਹਨ ਜਾਂ ਇਲਾਜ ਬਾਰੇ ਗੱਲਬਾਤ ਕਰਨ ਲਈ ਵੀਡੀਓ ਕਾਲ ਕਰ ਸਕਦੇ ਹਨ। ਇਸ ਮੁਹਿੰਮ ਦਾ ਲਾਭ ਦੇਸ਼ ਭਰ ਵਿੱਚ ਕਿਤੇ ਵੀ ਲਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮੁਹਿੰਮ ਕੈਂਸਰ ਦੇ ਖਿਲਾਫ ਲੜਾਈ ਵਿੱਚ ਇੱਕ ਗੇਮ-ਚੇਂਜਰ ਬਣ ਸਕਦੀ ਹੈ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਕਾਰਨ ਬਾਰੇ ਦੱਸਦੇ ਹੋਏ ਡਾ: ਗੁਪਤਾ ਨੇ ਕਿਹਾ ਕਿ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਸਿਹਤ ਸਹੂਲਤਾਂ ਅਤੇ ਸਿਹਤ ਸੰਭਾਲ ਡਾਕਟਰਾਂ ਦੀ ਘਾਟ ਹੈ।


ਇਸ ਮੁਹਿੰਮ ਵਿੱਚ ਡਾ: ਰਘੂਨੰਦਨ ਰਾਓ, ਡਾ: ਸਵਾਤੀ ਮਿੱਤਲ, ਡਾ: ਰਵਿੰਦਰ ਬੈਂਸਲਾ, ਡਾ: ਕੁਸ਼ ਗੁਪਤਾ, ਡਾ: ਰਾਕੇਸ਼ ਸ਼ਰਮਾ, ਡਾ: ਸੰਜੀਵ ਕੁਮਾਰ ਤੇ  ਡਾ: ਰਵੀ ਗੁਪਤਾ ਆਪਣਾ ਯੋਗਦਾਨ ਪਾ ਰਹੇ ਹਨ।