Cancer Symptoms In Women: ਔਰਤਾਂ ਦਾ ਸਰੀਰ ਮਰਦਾਂ ਦੇ ਮੁਕਾਬਲੇ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਮਰਦਾਂ ਨਾਲੋਂ ਔਰਤਾਂ ਨੂੰ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜਿਸ ਤਰ੍ਹਾਂ ਮਰਦਾਂ ਵਿਚ ਗੰਭੀਰ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਇਸੇ ਤਰ੍ਹਾਂ ਔਰਤਾਂ ਵੀ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਵੀ ਬਿਮਾਰੀ ਹੋਣ 'ਤੇ ਲੱਛਣ ਦਿਖਾਈ ਦਿੰਦੇ ਹਨ। ਤੁਹਾਨੂੰ ਸਿਰਫ਼ ਉਨ੍ਹਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ। ਔਰਤਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਇਸ ਸਮੇਂ ਦੌਰਾਨ ਔਰਤਾਂ ਵਿੱਚ ਕਈ ਬਦਲਾਅ ਆ ਸਕਦੇ ਹਨ। ਉਨ੍ਹਾਂ ਤਬਦੀਲੀਆਂ ਨੂੰ ਪਛਾਣਨ ਅਤੇ ਸੁਚੇਤ ਰਹਿਣ ਦੀ ਲੋੜ ਹੈ।
ਬ੍ਰੈਸਟ ਕੈਂਸਰ
ਬ੍ਰੈਸਟ ਕੈਂਸਰ ਮਰਦ ਜਾਂ ਔਰਤ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਇਸ ਦੀ ਔਰਤਾਂ ਵਿੱਚ ਜ਼ਿਆਦਾ ਸੰਭਾਵਨਾ ਹੁੰਦੀ ਹੈ। ਜੇਕਰ ਤੁਹਾਡੀ ਬ੍ਰੈਸਟ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ ਜਾਂ ਰੰਗ ਬਦਲ ਰਿਹਾ ਹੈ ਤਾਂ ਸੁਚੇਤ ਹੋਣ ਦੀ ਲੋੜ ਹੈ। ਜੇਕਰ ਤੁਹਾਡੀ ਛਾਤੀ ਜਾਂ ਸਾਈਡ ਵਿੱਚ ਗੰਢ ਨਜ਼ਰ ਆਉਂਦੀ ਹੈ ਤਾਂ ਡਾਕਟਰ ਕੋਲ ਜ਼ਰੂਰ ਜਾਓ।
ਬਲੀਡਿੰਗ ਜ਼ਿਆਦਾ ਹੋਣਾ
ਐਂਡੋਮੈਟਰੀਅਲ ਕੈਂਸਰ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸ ਵੱਧ ਬਲੀਡਿੰਗ ਹੋਣ ਨਾਲ ਆਉਂਦੇ ਹਨ। ਜੇਕਰ ਮੀਨੋਪੌਜ਼ ਹੋਇਆ ਹੈ, ਤਾਂ ਬਲੀਡਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਥਾਂ ਕੋਈ ਬਲੀਡਿੰਗ ਦਾ ਸਪੋਟ ਨਜ਼ਰ ਆਉਂਦਾ ਹੈ, ਤਾਂ ਤੁਰੰਤ ਜਾਂਚ ਕਰਾਓ। ਜੇਕਰ ਰਿਲੇਸ਼ਨਸ਼ਿਪ 'ਚ ਬਲੱਡ ਆ ਰਿਹਾ ਹੈ ਤਾਂ ਇਹ ਲੱਛਣ ਕੈਂਸਰ ਦੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜ਼ਿਆਦਾ ਅੰਡੇ ਖਾਂਦੇ ਹੋ ਤਾਂ ਸੰਭਲ ਜਾਓ...ਇਸ ਬਿਮਾਰੀ ਦੇ ਹੋ ਸਕਦੇ ਹੋ ਸ਼ਿਕਾਰ
ਯੂਰਿਨ ਹੈਬਿਟ ‘ਚ ਬਦਲਾਅ ਆਉਣਾ
ਬਹੁਤ ਜ਼ਿਆਦਾ ਲਿਕਵਿਡ ਨਹੀਂ ਲੈ ਰਹੇ ਹੋ। ਸ਼ੂਗਰ ਵਰਗੀ ਕੋਈ ਬਿਮਾਰੀ ਨਹੀਂ ਹੈ ਪਰ ਫਿਰ ਵੀ, ਟਾਇਲਟ ਵਾਰ-ਵਾਰ ਆ ਰਿਹਾ ਹੈ, ਤਾਂ ਇਹ ਇੱਕ ਸੰਕੇਤ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਬਲੈਡਰ 'ਤੇ ਲਗਾਤਾਰ ਦਬਾਅ ਪੈ ਰਿਹਾ ਹੈ।
ਢਿੱਡ ‘ਚ ਦਰਦ ਹੋਣਾ
ਪੇਟ ਜਾਂ ਪੇਡੂ ਵਿੱਚ ਲਗਾਤਾਰ ਦਰਦ ਹੁੰਦਾ ਹੈ। ਇਸ ਦੇ ਨਾਲ ਹੀ ਵਿਚ-ਵਿਚ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਦਰਦ ਅੰਡਕੋਸ਼ ਜਾਂ ਪ੍ਰਜਨਨ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਭਾਰ ਘੱਟ ਹੋਣਾ
ਬਿਨਾਂ ਕੁਝ ਕੀਤਿਆਂ ਭਾਰ ਘੱਟ ਰਿਹਾ ਹੈ। ਭੁੱਖ ਨਾ ਲੱਗਣਾ, ਜੀਅ ਕੱਚਾ ਹੋਣਾ, ਹਰ ਸਮੇਂ ਥਕਾਵਟ ਮਹਿਸੂਸ ਕਰਨਾ ਆਦਿ ਲੱਛਣ ਵੀ ਕੈਂਸਰ ਦੇ ਹੋ ਸਕਦੇ ਹਨ। ਪੇਟ ਵਿੱਚ ਕਿਸੇ ਤਰ੍ਹਾਂ ਦੀ ਗੰਭੀਰ ਗੜਬੜ ਹੋ ਸਕਦੀ ਹੈ।
ਇਹ ਵੀ ਪੜ੍ਹੋ: Coronavirus Cases in India: ਡਰਾਉਣੇ ਹਨ ਕੋਰੋਨਾ ਦੇ ਅੰਕੜੇ! ਲਗਾਤਾਰ ਵਧ ਰਹੇ ਨੇ ਕੇਸ, ਮੀਟਿੰਗਾਂ ਦਾ ਦੌਰ ਸ਼ੁਰੂ