Chemically injected watermelons: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਅਜਿਹੇ ਫਲ ਹਨ ਜੋ ਕਿ ਗਰਮੀਆਂ ਦੇ ਵਿੱਚ ਹੀ ਆਉਂਦੇ ਹਨ। ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਫਲਾਂ ਦਾ ਖਾਸ ਇੰਤਜ਼ਾਰ ਰਹਿੰਦਾ ਹੈ। ਤਰਬੂਜ ਜੋ ਕਿ ਗਰਮੀਆਂ ਦਾ ਸੁਪਰ ਫਰੂਟ ਹੈ। ਤਰਬੂਜ ਇੱਕ ਅਜਿਹਾ ਫਲ ਹੈ ਜਿਸ ਵਿੱਚ ਫਾਈਬਰ ਅਤੇ ਪਾਣੀ ਦੋਵੇਂ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਲੋਕ ਖਾਣ ਖੂਬ ਪਸੰਦ ਕਰਦੇ ਹਨ। ਲਾਲ, ਦਿੱਖ 'ਚ ਮਿੱਠੇ ਅਤੇ ਪਾਣੀ ਨਾਲ ਭਰਪੂਰ ਤਰਬੂਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਗਰਮੀਆਂ ਵਿੱਚ ਤਰਬੂਜ ਖਾਂਦਾ ਹੈ।
ਟੀਕੇ ਵਾਲੇ ਤਰਬੂਜ ਦੀ ਪਛਾਣ ਕਿਵੇਂ ਕਰੀਏ (How to identify an infected watermelon)
ਡੀਹਾਈਡ੍ਰੇਸ਼ਨ ਤੋਂ ਬਚਣ ਲਈ ਲੋਕ ਬਹੁਤ ਸਾਰਾ ਤਰਬੂਜ ਖਾਂਦੇ ਹਨ। ਪਰ ਅੱਜ ਕੱਲ੍ਹ ਲੋਕ ਕੈਮੀਕਲ ਵਾਲੇ ਫਲ ਖਾ ਰਹੇ ਹਨ। ਟੀਕੇ ਵਾਲੇ ਤਰਬੂਜ ਬਾਜ਼ਾਰ ਵਿੱਚ ਉਪਲਬਧ ਹਨ। ਮਿਲਾਵਟਖੋਰ ਮਾਫੀਆ ਆਪਣੇ ਮਨੁਫੇ ਦੇ ਲਈ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰਦਾ ਹੈ। FSSAI ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਰਸਾਇਣ ਵਾਲੇ ਤਰਬੂਜ ਦੀ ਪਛਾਣ ਕਿਵੇਂ ਕੀਤੀ ਜਾਵੇ। ਤਾਂ ਜੋ ਤੁਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਆਸਾਨੀ ਨਾਲ ਪਛਾਣ ਕਰ ਸਕੋ।
ਰੂੰ ਦੀ ਵਰਤੋਂ ਨਾਲ ਇੰਝ ਕਰੋ ਚੈੱਕ
ਜੇਕਰ ਤੁਸੀਂ ਕੈਮੀਕਲ ਵਾਲੇ ਤਰਬੂਜ ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਰਬੂਜ ਨੂੰ ਦੋ ਹਿੱਸਿਆਂ ਵਿੱਚ ਕੱਟ ਲਓ। ਫਿਰ ਰੂੰ ਦੇ ਕੁੱਝ ਟੁਕੜੇ ਲਓ ਅਤੇ ਲਾਲ ਹਿੱਸੇ ਵਿੱਚ ਚੰਗੀ ਤਰ੍ਹਾਂ ਦਬਾ ਕੇ ਫੇਰੋ। ਜੇਕਰ ਦਬਾਉਣ ਤੋਂ ਬਾਅਦ ਰੂੰ ਦੇ ਫੋਹਿਆਂ ਦਾ ਰੰਗ ਲਾਲ ਹੋ ਜਾਵੇ ਤਾਂ ਸਮਝ ਲਓ ਕਿ ਇਸ 'ਚ ਕੈਮੀਕਲ ਮਿਲਾਇਆ ਹੋਇਆ ਹੈ।
ਕੈਮੀਕਲ ਤੁਹਾਡੇ ਸਰੀਰ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ
ਅਧਿਐਨ ਦੇ ਅਨੁਸਾਰ, ਤਰਬੂਜ ਵਿੱਚ ਅਕਸਰ ਲਾਲ ਰੰਗ ਪਾਇਆ ਜਾਂਦਾ ਹੈ। ਇਸ ਰਸਾਇਣ ਏਰੀਥਰੋਸਿਨ ਦੀ ਲੰਬੇ ਸਮੇਂ ਤੱਕ ਵਰਤੋਂ ਬੱਚਿਆਂ ਦੇ ਵਿਵਹਾਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਥਾਇਰਾਇਡ ਫੰਕਸ਼ਨ ਵੀ ਇਸ ਨਾਲ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਰੰਗ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।