Breast Cancer: ਅੱਜ ਦੇ ਸਮੇਂ 'ਚ ਲਗਭਗ 80 ਫੀਸਦੀ ਖਾਣ-ਪੀਣ ਦੀਆਂ ਚੀਜ਼ਾਂ ਪਲਾਸਟਿਕ ਦੀ ਪੈਕਿੰਗ ‘ਚ ਆਉਂਦੀਆਂ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਪੈਕਿੰਗ ਸਹੂਲਤ ਸਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀ ਹੈ। ਅਜਿਹੇ ਕਈ ਅਧਿਐਨ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਇਨ੍ਹਾਂ ਪਲਾਸਟਿਕ ਦੀ ਪੈਕਿੰਗ ਨੂੰ ਸਾਡੀ ਸਿਹਤ ਲਈ ਖਤਰਨਾਕ ਕਰਾਰ ਦਿੱਤਾ ਗਿਆ ਹੈ। ਹਾਲ ਹੀ ‘ਚ ਹੋਏ ਇੱਕ ਅਧਿਐਨ ਮੁਤਾਬਕ ਇਨ੍ਹਾਂ ਫੂਡ ਪੈਕਿੰਗ ‘ਚ ਕਈ ਅਜਿਹੇ ਰਸਾਇਣ ਹੁੰਦੇ ਹਨ ਜੋ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖਤਰਾ ਵਧਾਉਂਦੇ ਹਨ।



ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਫੂਡ ਪੈਕਿੰਗ ਅਤੇ ਪਲਾਸਟਿਕ ਦੇ ਟੇਬਲਵੇਅਰ ਵਿੱਚ 200 ਕੈਮੀਕਲ ਮੌਜੂਦ ਹੁੰਦੇ ਹਨ ਜੋ ਛਾਤੀ ਦੇ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਿਹਤ ਦੇ ਨਜ਼ਰੀਏ ਤੋਂ ਇਨ੍ਹਾਂ ਹਾਨੀਕਾਰਕ ਪਦਾਰਥਾਂ ਨੂੰ ਹਟਾਉਣਾ ਬਿਹਤਰ ਹੈ ਕਿਉਂਕਿ ਲੋਕਾਂ ਵਿੱਚ 76 ਅਜਿਹੇ ਪਦਾਰਥ ਪਾਏ ਗਏ ਹਨ ਜੋ ਬੇਹੱਦ ਨੁਕਸਾਨਦੇਹ ਹਨ, ਇਸ ਦੇ ਲਈ ਸਾਨੂੰ ਪੈਕਿੰਗ ਦਾ ਇੱਕ ਬਿਹਤਰ ਅਤੇ ਸੁਰੱਖਿਆਤਮਕ ਵਿਕਲਪ ਲੱਭਣਾ ਹੋਵੇਗਾ। ਨਹੀਂ ਤਾਂ ਇਨ੍ਹਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਨਹੀਂ ਹੋਵੇਗਾ।


ਫਰੰਟੀਅਰਜ਼ ਇਨ ਟੌਕਸੀਕੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਬ੍ਰੈਸਟ ਕੈਂਸਰ ਨਾਲ ਜੁੜੇ ਲਗਭਗ 200 ਰਸਾਇਣਾਂ ਦੀ ਵਰਤੋਂ ਭੋਜਨ ਦੀ ਪੈਕੇਜਿੰਗ ਅਤੇ ਪਲਾਸਟਿਕ ਦੇ ਟੇਬਲਵੇਅਰ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਦਰਜਨਾਂ ਹਾਨੀਕਾਰਕ ਰਸਾਇਣ ਭੋਜਨ ਰਾਹੀਂ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਹਨ। ਫੂਡ ਪੈਕਜਿੰਗ ਫੋਰਮ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇਹਨਾਂ ਅਧਿਐਨਾਂ ਨੇ ਇਹਨਾਂ ਫੂਡ ਪੈਕੇਜਿੰਗ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਪੈਕਿੰਗ ਜਿੰਨੀ ਜ਼ਿਆਦਾ ਟਿਕਾਊ ਹੁੰਦੀ ਹੈ, ਇਹ ਸਾਡੀ ਸਿਹਤ ਲਈ ਓਨੀ ਹੀ ਜ਼ਿਆਦਾ ਹਾਨੀਕਾਰਕ ਹੈ।


ਅਧਿਐਨ 'ਚ ਭੋਜਨ ਦੀ ਪੈਕੇਜਿੰਗ ਦੇ ਸੰਪਰਕ ਵਿੱਚ ਆਉਣ ਵਾਲੇ ਭੋਜਨਾਂ ਵਿੱਚੋਂ 76 ਅਜਿਹੇ ਰਸਾਇਣ ਪਾਏ ਗਏ ਹਨ, ਜੋ ਕਿ ਬ੍ਰੈਸਟ ਕੈਂਸਰ ਲਈ ਜ਼ਿੰਮੇਵਾਰ ਹਨ, ਇਸ ਕੈਂਸਰ ਦੇ ਮਾਮਲਿਆਂ ਨੂੰ ਰੋਕਣ ਲਈ ਅਜਿਹੀ ਪਹਿਲਕਦਮੀ ਵਿੱਚ ਉਨ੍ਹਾਂ ਨੇ ਅਜਿਹੇ ਰਸਾਇਣਾਂ ਨੂੰ ਫੂਡ ਪੈਕਿੰਗ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ ਬਹੁਤ ਸਾਰੇ ਉਤਪਾਦ ਅਜਿਹੇ ਹਨ, ਜਿਨ੍ਹਾਂ ਨੂੰ ਭੋਜਨ ਦੀ ਪੈਕੇਜਿੰਗ ਦੇ ਨਾਲ ਗਰਮ ਕਰਨ ‘ਤੇ ਖਰਾਬ ਹੋ ਜਾਂਦੇ ਹਨ, ਅਜਿਹੇ ‘ਚ ਜਦੋਂ ਗਰਮ ਕੀਤਾ ਜਾਂਦਾ ਹੈ, ਤਾਂ ਇਨ੍ਹਾਂ ਪੈਕਿੰਗ ਦੇ ਮਾਈਕ੍ਰੋਪਲਾਸਟਿਕ ਕਣ ਭੋਜਨ ਦੇ ਨਾਲ-ਨਾਲ ਸਾਡੇ ਸਰੀਰ ‘ਚ ਦਾਖਲ ਹੋ ਜਾਂਦੇ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।