ਨਵੀਂ ਦਿੱਲੀ: ਕੌਫ਼ੀ ਪੀਣਾ ਕਿਸ ਨੂੰ ਪਸੰਦ ਨਹੀਂ ਹੋਵੇਗਾ। ਪਰ ਕੀ ਕਦੇ ਤੁਸੀਂ ਸੋਚ ਸਕਦੇ ਹੋ ਕਿ ਹਰ ਰੋਜ਼ ਕੌਫ਼ੀ ਪੀਣ ਨਾਲ ਤੁਸੀਂ ਕੈਂਸਰ ਜਿਹੀ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹੋ। ਜੀ ਹਾਂ, ਸਵੇਰ ਦੇ ਸਮੇਂ ਕੌਫ਼ੀ ਪੀਣ ਦੇ ਨਾਲ ਇਹ ਤੁਹਾਨੂੰ ਪ੍ਰੋਸਟੇਟ ਕੈਂਸਰ ਤੋਂ ਵੀ ਬਚਾਉਂਦੀ ਹੈ। ਜਪਾਨ ਦੇ ਕਨਾਜਾਵਾ ਯੂਨੀਵਰਸੀਟੀ ਦੇ ਵਿਗਿਆਨੀਆਂ ਨੇ ਕਹਵਿਓਲ ਐਸਿਟੇਟ ਅਤੇ ਕੈਫੇਸਟੋਲ ਤੱਥਾਂ ਦੀ ਪਛਾਣ ਕੀਤੀ ਹੈ ਜੋ ਪ੍ਰੋਸਟੇਟ ਕੈਂਸਰ ‘ਚ ਵਾਧਾ ਕਰ ਸਕਦੇ ਹਨ।
ਇਹ ਦੋਵੇਂ ਤੱਥ ਗਾਈਡ੍ਰੋਕਾਰਬਨ ਯੌਗਿਕ ਹਨ ਜੋ ਕੁਦਰਤੀ ਤੌਰ ‘ਤੇ ਅਰੇਬਿਕਾ ਕੌਫ਼ੀ ‘ਚ ਪਾਏ ਜਾਂਦੇ ਹਨ। ਇਸ ਬਾਰੇ ਇੱਕ ਸੋਧ ‘ਚ ਪਤਾ ਲੱਗਿਆ ਹੈ ਕਿ ਕਹਵਿਓਲ ਐਸਿਟੇਟ ਅਤੇ ਕੈਫੇਸਟੋਲ ਕੋਸ਼ਿਕਾਵਾਂ ‘ਚ ਵਾਧੇ ਨੂੰ ਰੋਕ ਸਕਦੇ ਹਨ, ਜੋ ਆਮ ਤੌਰ ‘ਤੇ ਕੈਂਸਰ ਰੋਕੂ ਦਵਾਇਆਂ ਜਿਵੇਂ ਕਬਾਜਿਟੇਕਸੇਲ ਦੇ ਪ੍ਰਤੀਰੋਧੀ ਹਨ।
ਸੋਧ ਦੇ ਮੁੱਖ ਲੇਖਕ ਹਿਰੋਕੀ ਇਵਾਨੋਟੋ ਦਾ ਕਹਿਣਾ ਹੈ, “ਅਸੀਂ ਰਿਸਰਚ ‘ਚ ਪਾਇਆ ਕਿ ਕਹਵਿਓਲ ਐਸਿਟੇਟ ਅਤੇ ਕੈਫੇਸਟੋਲ ਨੇ ਚੂਹਿਆਂ ‘ਚ ਕੈਂਸਰ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕ ਦਿੱਤਾ। ਪਰ ਇਨ੍ਹਾਂ ਦਾ ਸੁਮੇਲ ਦਾ ਪ੍ਰਭਾਅ ਜ਼ਿਆਦਾ ਹੋਵੇਗਾ।”
ਇਸ ਖੋਜ ਦੇ ਲਈ ਸਮੂਹ ਨੇ ਕੌਫ਼ੀ ‘ਚ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੇ ਛੇ ਤੱਤਾਂ ਦਾ ਪ੍ਰੀਖਣ ਕੀਤਾ। ਇਸ ਖੋਜ ਨੂੰ ਯੂਰੋਪੀਅਨ ਐਸੋਸ਼ੀਏਸ਼ਨ ਆਫ ਯੂਰੋਲੋਜ਼ੀ ਕਾਂਗਰਸ ‘ਚ ਬਾਰਸੀਲੋਨਾ ‘ਚ ਪੇਸ਼ ਕੀਤਾ ਗਿਆ। ਖੋਜ ਤਹਿਤ ਮਾਨਵ ਦੀ ਪ੍ਰੋਸਟੇਟ ਕੈਂਸਰ ਕੋਸ਼ਿਕਾਵਾਂ ‘ਤੇ ਲੈਬ ‘ਚ ਰਿਸਰਚ ਕੀਤੀ ਗਈ।
ਇਹ ਸਭ ਰਿਸਰਚ ਦੇ ਦਾਅਵੇ ਹਨ ਜਿਨ੍ਹਾਂ ਦੀ ਪੁਸ਼ਟੀ ਏਬੀਪੀ ਨਿਊਜ਼ ਨਹੀਂ ਕਰਦਾ।