Coronavirus: ਦੇਸ਼ ਤੇ ਦੁਨੀਆਂ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੀਕੇ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਮੰਨਿਆ ਜਾਂਦਾ ਹੈ। ਇਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਫਾਈਜ਼ਰ-ਬਾਇਓਨਟੈੱਕ ਜਾਂ ਮਾਡਰਨਾ ਵਰਗੀ ਐਮਆਰਐਨਏ ਵੈਕਸੀਨ (mRNA Vaccine) ਦੀ ਤੀਜੀ ਖੁਰਾਕ ਲੈਣ ਦੇ ਚਾਰ ਮਹੀਨਿਆਂ ਬਾਅਦ ਗੰਭੀਰ ਕੋਵਿਡ-19 ਬਿਮਾਰੀ ਦੇ ਵਿਰੁੱਧ ਇਮਿਊਨਿਟੀ (Immunity) ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਦਾਅਵਾ ਯੂਐਸ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੇ ਅਧਿਐਨ 'ਚ ਕੀਤਾ ਗਿਆ ਹੈ।
ਅਧਿਐਨ ਅਨੁਸਾਰ ਡੈਲਟਾ ਤੇ ਓਮੀਕ੍ਰੋਨ ਦੋਵਾਂ ਵੇਰੀਐਂਟਸ ਦੀ ਲਹਿਰ ਦੌਰਾਨ ਇਸੇ ਤਰ੍ਹਾਂ ਕਮਜ਼ੋਰ ਇਮਿਊਨਿਟੀ ਵੇਖੀ ਗਈ ਸੀ ਕਿ ਕਿਵੇਂ ਦੂਜੀ ਖੁਰਾਕ ਤੋਂ ਬਾਅਦ ਐਮਆਰਐਨਏ ਵੈਕਸੀਨ ਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਂਦੀ ਹੈ। ਅਧਿਐਨ 'ਚ ਪਾਇਆ ਗਿਆ ਕਿ ਹਾਲਾਂਕਿ ਸਮੇਂ ਦੇ ਨਾਲ ਸੁਰੱਖਿਆ ਘੱਟ ਜ਼ਰੂਰ ਹੁੰਦੀ ਹੈ, ਪਰ ਤੀਜੀ ਖੁਰਾਕ ਅਜੇ ਵੀ ਕੋਵਿਡ-19 ਦੇ ਨਾਲ-ਨਾਲ ਕਈ ਗੰਭੀਰ ਬਿਮਾਰੀਆਂ ਨੂੰ ਰੋਕਣ 'ਚ ਬਹੁਤ ਪ੍ਰਭਾਵਸ਼ਾਲੀ ਹੈ।
ਪ੍ਰਭਾਵ ਨੂੰ ਘਟਾਉਂਦੀ
ਇੰਡੀਆਨਾ ਯੂਨੀਵਰਸਿਟੀ ਦੇ ਸਹਿ-ਲੇਖਕ ਬ੍ਰਾਇਨ ਡਿਕਸਨ ਨੇ ਕਿਹਾ ਕਿ ਬੂਸਟਰ ਸ਼ਾਟ ਸਮੇਤ ਐਮਆਰਐਨਏ ਵੈਕਸੀਨ ਬਹੁਤ ਪ੍ਰਭਾਵਸ਼ਾਲੀ ਹੈ, ਪਰ ਸਮੇਂ ਦੇ ਨਾਲ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਘਟਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਖ਼ਾਸ ਕਰਕੇ ਉੱਚ ਜ਼ੋਖ਼ਮ ਵਾਲੀ ਆਬਾਦੀ ਲਈ ਕੋਵਿਡ-19 ਦੇ ਵਿਰੁੱਧ ਸੁਰੱਖਿਆ ਨੂੰ ਬਣਾਈ ਰੱਖਣ ਲਈ ਵਾਧੂ ਖੁਰਾਕਾਂ ਦੀ ਲੋੜ ਹੋ ਸਕਦੀ ਹੈ।
ਕੁੱਲ ਮਿਲਾ ਕੇ ਅਧਿਐਨ 'ਚ ਦੱਸਿਆ ਗਿਆ ਹੈ ਕਿ ਐਮਆਰਐਨਏ ਵੈਕਸੀਨ ਦੀ ਦੂਜੀ ਅਤੇ ਤੀਜੀ ਖੁਰਾਕ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਐਮਰਜੈਂਸੀ ਵਿਭਾਗ/ਜਰੂਰੀ ਦੇਖਭਾਲ (ED/UC) ਜਾਂ ਵਿਜ਼ੀਟ (ਲੱਛਣ ਜਿਨ੍ਹਾਂ ਲਈ ਹਸਪਤਾਲ 'ਚ ਭਰਤੀ ਦੀ ਲੋੜ ਨਹੀਂ ਹੋ ਸਕਦੀ) ਦੀ ਲੋੜ ਨਹੀਂ ਪੈਂਦੀ।
ਡੈਲਟਾ ਮਿਆਦ ਦੇ ਮੁਕਾਬਲੇ ਓਮੀਕ੍ਰੋਨ ਮਿਆਦ ਦੌਰਾਨ ਵੈਕਸੀਨ ਦੀ ਪ੍ਰਭਾਵਸ਼ੀਲਤਾ ਵੀ ਘੱਟ ਰਹੀ। ਬੂਸਟਰ ਮਿਲਣ ਦੇ ਪਹਿਲੇ 2 ਮਹੀਨਿਆਂ ਅੰਦਰ ਈਡੀ/ਯੂਸੀ ਦੌਰਿਆਂ ਖ਼ਿਲਾਫ਼ ਵੈਕਸੀਨ ਦੀ ਪ੍ਰਭਾਵਸ਼ੀਲਤਾ 97 ਫ਼ੀਸਦੀ ਤੋਂ ਘੱਟ ਕੇ 4 ਮਹੀਨੇ ਜਾਂ ਇਸ ਤੋਂ ਵੱਧ ਦੀ ਡੈਲਟਾ-ਮੇਜਰ ਮਿਆਦ ਦੌਰਾਨ 89 ਫ਼ੀਸਦੀ ਹੋ ਗਈ। ਓਮੀਕ੍ਰੋਨ-ਪ੍ਰਭਾਵੀ ਮਿਆਦ ਦੌਰਾਨ ਈਡੀ/ਯੂਸੀ ਵਿਜ਼ੀਟ ਵਿਰੁੱਧ ਵੈਕਸੀਨ ਦੀ ਪ੍ਰਭਾਵਸ਼ੀਲਤਾ ਤੀਜੀ ਖੁਰਾਕ ਤੋਂ ਬਾਅਦ ਪਹਿਲੇ ਦੋ ਮਹੀਨਿਆਂ ਦੌਰਾਨ 87 ਫ਼ੀਸਦੀ ਸੀ। ਤੀਜੀ ਖੁਰਾਕ ਤੋਂ ਬਾਅਦ ਚਾਰ ਮਹੀਨਿਆਂ 'ਚ ਘਟ ਕੇ 66 ਫ਼ੀਸਦੀ ਹੋ ਗਈ।
ਤੀਜੀ ਖੁਰਾਕ ਤੋਂ ਬਾਅਦ ਡੈਲਟਾ ਵੇਰੀਐਂਟ ਨਾਲ ਸਬੰਧਤ ਹਸਪਤਾਲ 'ਚ ਦਾਖਲ ਹੋਣ ਨਾਲ ਸੁਰੱਖਿਆ 2 ਮਹੀਨੇ ਅੰਦਰ 96 ਫ਼ੀਸਦੀ ਤੋਂ ਘੱਟ ਕੇ ਚਾਰ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਬਾਅਦ 76 ਫ਼ੀਸਦੀ ਹੋ ਗਈ। ਪਹਿਲੇ 2 ਮਹੀਨਿਆਂ ਦੌਰਾਨ ਓਮੀਕ੍ਰੋਨ ਵੇਰੀਐਂਟ ਨਾਲ ਸਬੰਧਤ ਹਸਪਤਾਲ 'ਚ ਦਾਖਲ ਹੋਣ ਦੇ ਵਿਰੁੱਧ ਵੈਕਸੀਨ ਦੀ ਪ੍ਰਭਾਵਸ਼ੀਲਤਾ 91 ਫ਼ੀਸਦੀ ਰਹੀ, ਜੋ 4 ਮਹੀਨਿਆਂ 'ਚ ਘੱਟ ਕੇ 78 ਫ਼ੀਸਦੀ ਹੋ ਗਈ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।