ਵੱਡੀ ਖ਼ਬਰ: ਕੋਵਿਡ-19 ਵੈਕਸੀਨ ਤੋਂ ਮਿਲੀ ਸੁਰੱਖਿਆ ਕਦੋਂ ਤਕ ਰਹਿੰਦੀ ਬਰਕਰਾਰ?
ਨਵੀਂ ਦਿੱਲੀ: ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਭਾਰਤ ਅਜੇ ਕੋਰੋਨਾ ਸੰਕਟ 'ਚ ਫਸਿਆ ਹੋਇਆ ਹੈ। ਮੌਜੂਦਾ ਸਮੇਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚੋਂ ਗੁਜ਼ਰ ਰਿਹਾ ਹੈ। ਇਨਫੈਕਸ਼ਨ ਦੇ ਮਾਮਲਿਆਂ 'ਚ ਆਏ ਦਿਨ ਤੇਜ਼ੀ ਨੇ ਭਾਰਤ ਦੇ ਕੁੱਲ ਕੇਸਾਂ 'ਚ ਬੇਹਿਸਾਬ ਵਾਧਾ ਕੀਤਾ ਹੈ। ਇਨਫੈਕਸ਼ਨ ਦਰ ਨੂੰ ਰੋਕਣ ਲਈ ਕਈ ਕੰਪਨੀਆਂ ਵੈਕਸੀਨ ਲੈਕੇ ਆਈਆਂ ਹਨ। ਪਰ ਸਵਾਲ ਲੋਕਾਂ ਦੇ ਦਿਮਾਗ 'ਚ ਬਣਿਆ ਹੋਇਆ ਹੈ ਕਿ ਆਖਿਰ ਕੋਵਿਡ-19 ਵੈਕਸੀਨ ਨਾਲ ਸੁਰੱਖਿਆ ਕਦੋਂ ਤਕ ਰਹਿੰਦੀ ਹੈ।
ਕਿਸ ਲੈਵਲ 'ਤੇ ਲੋਕ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ
ਮਾਹਿਰ ਅਜੇ ਤਕ ਨਹੀਂ ਜਾਣਦੇ ਕਿਉਂਕਿ ਉਨ੍ਹਾਂ ਦੀ ਰਿਸਰਚ ਅਜੇ ਵੀ ਡੋਜ਼ ਲੈ ਚੁੱਕੇ ਲੋਕਾਂ 'ਤੇ ਜਾਰੀ ਹੈ। ਇਹ ਜਾਣਨ ਲਈ ਕਿ ਕਦੋਂ ਸੁਰੱਖਿਆ ਖਤਮ ਹੋ ਸਕਦੀ ਹੈ। ਕਿਸ ਤਰ੍ਹਾਂ ਵੈਕਸੀਨ ਉਜਾਗਰ ਹੋਏ ਵੇਰੀਏਂਟਸ ਦੇ ਖਿਲਾਫ ਕੰਮ ਕਰਦੀ ਹੈ। ਕਦੋਂ ਤੇ ਕਿੰਨੀ ਵਾਰ ਵਾਧੂ ਡੋਜ਼ ਦੀ ਲੋੜ ਹੋ ਸਕਦੀ ਹੈ। ਇਸ ਸਵਾਲ ਦਾ ਜਵਾਬ ਉਸ ਸਮੇਂ ਮਿਲੇਗਾ ਜਦੋਂ ਇਸ ਬਾਰੇ ਖੋਜ ਸੰਪੰਨ ਹੋ ਜਾਵੇਗੀ।
ਵਾਸ਼ਿੰਗਟਨ ਯੂਨੀਵਰਸਿਟੀ ਦੇ ਵੈਕਸੀਨ ਖੋਜਕਰਤਾ ਡੇਬੋਰਾ ਫੂਲਰ ਕਹਿੰਦੇ ਹਨ, 'ਸਾਡੇ ਕੋਲ ਸਿਰਫ ਉਦੋਂ ਤਕ ਲਈ ਜਾਣਕਾਰੀ ਹੈ ਜਦੋਂ ਤਕ ਵੈਕਸੀਨ 'ਤੇ ਖੋਜ ਕੀਤੀ ਗਈ ਹੈ। ਸਾਨੂੰ ਵੈਕਸੀਨ ਲਵਾ ਚੁੱਕੇ ਲੋਕਾਂ 'ਤੇ ਰਿਸਰਚ ਕਰਨੀ ਹੈ ਤੇ ਦੇਖਣਾ ਹੈ ਕਿ ਕਿਸ ਪੱਧਰ 'ਤੇ ਲੋਕ ਫਿਰ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ।'
ਕੋਵਿਡ-19 ਵੈਕਸੀਨ ਨਾਲ ਸੁਰੱਖਿਆ ਕਦੋਂ ਤਕ ਰਹਿੰਦੀ ਹੈ?
ਹੁਣ ਤਕ ਫਾਇਜਰ ਦੇ ਜਾਰੀ ਪ੍ਰੀਖਣ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਦੀ ਦੋ ਡੋਜ਼ ਵਾਲੀ ਵੈਕਸੀਨ ਜ਼ਿਆਦਾ ਪ੍ਰਭਾਵੀ ਯਾਨੀ ਘੱਟੋ ਘੱਟ ਛੇ ਮਹੀਨਿਆਂ ਲਈ ਹੈ ਤੇ ਥੋੜਾ ਜ਼ਿਆਦਾ ਹੋ ਸਕਦੀ ਹੈ। ਖੋਜੀਆਂ ਨੇ ਦੱਸਿਆ ਕਿ ਮੌਡਰਨਾ ਦੀ ਕੋਵਿਡ-19 ਵੈਕਸੀਨ ਦਾ ਦੂਜਾ ਡੋਜ਼ ਲੈਣ ਦੇ ਛੇ ਮਹੀਨਿਆਂ ਬਾਅਦ ਲੋਕਾਂ ਦੇ ਸਾਰੇ ਗਰੁੱਪ 'ਚ ਐਂਟੀਬੌਡੀ ਦਾ ਐਕਟਿਵ ਹੋਣਾ ਜ਼ਿਆਦਾ ਰਿਹਾ।
ਐਂਟੀ ਬੌਡੀਜ਼ ਵੀ ਸੰਪੂਰਨ ਕਹਾਣੀ ਨਹੀਂ ਦੱਸਦੀ। ਵਾਇਰਸ ਜਿਹੇ ਹਮਲਾਵਰਾਂ ਨਾਲ ਲੜਨ ਲਈ ਸਾਡਾ ਇਮਿਊਨ ਸਿਸਟਮ ਵੀ ਸੁਰੱਖਿਆ ਦਾ ਦੂਜਾ ਲੈਵਲ ਹੈ। ਜਿਸ ਨੂੰ ਬੀ ਤੇ ਟੀ ਸੇਲਸ ਕਿਹਾ ਜਾਂਦਾ ਹੈ। ਜੇਕਰ ਉਨ੍ਹਾਂ ਦਾ ਭਵਿੱਖ 'ਚ ਉਸੇ ਵਾਇਰਸ ਨਾਲ ਮੁਕਾਬਲਾ ਹੁੰਦਾ ਹੈ ਤਾਂ ਲੜਾਈ ਦੇ ਪਰਖੇ ਹੋਏ ਸੈਲ ਸੰਭਾਵਿਤ ਤੌਰ 'ਤੇ ਜ਼ਿਆਦਾ ਤੇਜ਼ੀ ਨਾਲ ਲੜ ਸਕਦੇ ਹਨ।
ਬੇਸ਼ੱਕ ਉਹ ਪੂਰੀ ਤਰ੍ਹਾਂ ਬਿਮਾਰੀ ਨੂੰ ਰੋਕ ਨਹੀਂ ਸਕਦੇ। ਪਰ ਉਸ ਦੀ ਗੰਭੀਰਤਾ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ। ਪਰ ਕਿਹੜੀ ਭੂਮਿਕਾ ਮੈਮੋਰੀ ਸੇਲਸ ਕੋਰੋਨਾ ਵਾਇਰਸ ਦੇ ਨਾਲ ਅਦਾ ਕਰਦੀ ਹੈ ਤੇ ਕਦੋਂ ਤਕ ਇਹ ਅਜੇ ਤਕ ਪਤਾ ਨਹੀਂ ਲੱਗ ਸਕਿਆ।