Curd Sugar Disadvantages: ਭਾਰਤ ਵਿੱਚ ਕੋਈ ਵੀ ਸ਼ੁਭ ਜਾਂ ਜ਼ਰੂਰੀ ਕੰਮ ਕਰਨ ਤੋਂ ਪਹਿਲਾਂ ਦਹੀਂ-ਚੀਨੀ ਖਾਣ ਦੀ ਬਹੁਤ ਪੁਰਾਣੀ ਪ੍ਰਥਾ ਹੈ। ਜਦੋਂ ਕੋਈ ਵਿਅਕਤੀ ਕਿਸੇ ਚੰਗੇ ਜਾਂ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ‘ਸ਼ੁਭਕਾਮਨਾਵਾਂ’ ਵਜੋਂ ਦਹੀਂ-ਚੀਨੀ ਖੁਆਈ ਜਾਂਦੀ ਹੈ। ਇਹ ਆਮ ਤੌਰ 'ਤੇ ਜ਼ਿਆਦਾਤਰ ਘਰਾਂ ਵਿੱਚ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਕਾਮਬੀਨੇਸ਼ਨ ਨੂੰ ਤੁਸੀਂ 'ਗੁਡ ਲਕ' ਸਮਝ ਕੇ ਖਾ ਰਹੇ ਹੋ, ਉਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ?
ਦਹੀਂ-ਸ਼ੱਕਰ ਸਿਹਤ ਲਈ ਚੰਗਾ ਕਾਮਬੀਨੇਸ਼ਨ ਨਹੀਂ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਰੁਜ਼ਾਨਾ ਦਹੀਂ ਅਤੇ ਚੀਨੀ ਦਾ ਸੇਵਨ ਕਰਨ ਨਾਲ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਰੋਜ਼ਾਨਾ ਦਹੀਂ-ਚੀਨੀ ਦਾ ਸੇਵਨ ਕਰਨ ਨਾਲ ਹੁੰਦੇ ਨੁਕਸਾਨ
ਡਾਇਬਟੀਜ਼
ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, ਦਹੀਂ-ਖੰਡ ਇੱਕ ਮਿੱਠਾ ਪਕਵਾਨ ਹੈ। ਇਸ ਵਿੱਚ ਚੀਨੀ ਇੱਕ ਜ਼ਰੂਰੀ ਤੱਤ ਹੈ, ਜੋ ਸ਼ੂਗਰ ਦੇ ਰੋਗੀਆਂ ਲਈ ਜ਼ਹਿਰ ਵਾਂਗ ਹੈ। ਜੇਕਰ ਤੁਸੀਂ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਦਹੀਂ-ਚੀਨੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸ਼ੂਗਰ ਦਾ ਖਤਰਾ ਹੋ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਸ਼ੂਗਰ ਹੈ, ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ।
ਇਹ ਵੀ ਪੜ੍ਹੋ: Marijuana: ਭੁੱਲ ਕੇ ਵੀ ਨਾ ਕਰਿਓ ਭੰਗ ਦਾ ਜ਼ਿਆਦਾ ਸੇਵਨ, ਜੇ ਗਲਤੀ ਕਰ ਵੀ ਬੈਠੋ ਤਾਂ ਇੰਝ ਉਤਾਰੋ ਮਿੰਟਾਂ 'ਚ ਨਸ਼ਾ
ਦੰਦਾਂ ਵਿੱਚ ਕੈਵੀਟੀਜ਼
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਹੀਂ ਇੱਕ ਸਿਹਤਮੰਦ ਭੋਜਨ ਹੈ। ਇਸ ਵਿੱਚ ਚੰਗੇ ਬੈਕਟੀਰੀਆ ਦੇ ਨਾਲ-ਨਾਲ ਪ੍ਰੋਟੀਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਹਾਲਾਂਕਿ ਜਦੋਂ ਇਸ ਦਾ ਸੇਵਨ ਜ਼ਿਆਦਾ ਮਾਤਰਾ 'ਚ ਚੀਨੀ ਮਿਲਾ ਕੇ ਕੀਤਾ ਜਾਂਦਾ ਹੈ ਤਾਂ ਇਸ ਨਾਲ ਦੰਦਾਂ 'ਚ ਕੈਵਿਟੀ ਹੋ ਜਾਂਦੀ ਹੈ।
ਲੂਸ ਮੋਸ਼ਨ
ਜੇਕਰ ਕਿਸੇ ਵਿਅਕਤੀ ਨੂੰ ਲੈਕਟੋਜ਼ ਇਨਟੋਲੇਰੈਂਸ ਅਤੇ ਸ਼ੂਗਰ ਸੈਂਸੇਟੀਵਿਟੀ ਦੀ ਪਰੇਸ਼ਾਨੀ ਹੈ, ਤਾਂ ਦਹੀ ਅਤੇ ਚੀਨੀ ਦੇ ਇਸ ਕਾਮਬੀਨੇਸ਼ਨ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਨਾਲ ਦੁਬਾਰਾ ਦਸਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਜ਼ਿਆਦਾ ਮਾਤਰਾ ਵਿਚ ਚੀਨੀ ਦਾ ਸੇਵਨ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿਚ ਅਸੰਤੁਲਨ ਪੈਦਾ ਕਰ ਸਕਦਾ ਹੈ, ਜੋ ਪਾਚਨ ਪ੍ਰਕਿਰਿਆ ਵਿਚ ਰੁਕਾਵਟ ਪਾਉਂਦਾ ਹੈ। ਇਸ ਕਾਰਨ ਕੁਝ ਲੋਕਾਂ ਵਿੱਚ ਦਸਤ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਭਾਰ ਵਧਣ ਦਾ ਖਤਰਾ
ਦਹੀਂ ਅਤੇ ਚੀਨੀ ਦਾ ਕਾਮਬੀਨੇਸ਼ ਕੈਲੋਰੀ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਭਾਰ ਵੱਧ ਸਕਦਾ ਹੈ। ਇੰਨਾ ਹੀ ਨਹੀਂ ਇਸ ਕਾਰਨ ਸਰੀਰ 'ਚ ਕਈ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਦੇਸੀ ਫਰਿੱਜ ਦਾ ਸਮਾਂ! ਬਦਲੇ ਮੌਸਮ 'ਚ ਫਰਿਜ ਨਹੀਂ ਸਗੋਂ ਪੀਓ ਘੜੇ ਦਾ ਪਾਣੀ