Foods For Diabetes Patients: ਡਾਇਬਟੀਜ਼ ਨੂੰ ਖੁਰਾਕ ਨਾਲ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਤੁਹਾਡੀ ਖੁਰਾਕ ਦੇ ਕਾਰਨ ਤੁਹਾਡੇ ਬਲੱਡ ਸ਼ੂਗਰ 'ਚ ਉਤਰਾਅ-ਚੜ੍ਹਾਅ ਰਹਿੰਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਸਮੇਂ-ਸਮੇਂ 'ਤੇ ਖੁਰਾਕ 'ਚ ਥੋੜੇ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ। ਭੋਜਨ 'ਚ ਅਜਿਹੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਜੋ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ। ਜੇਕਰ ਸ਼ੂਗਰ ਲੈਵਲ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਇਸ ਦਾ ਅਸਰ ਸਰੀਰ ਦੇ ਹੋਰ ਅੰਗਾਂ 'ਤੇ ਵੀ ਪੈਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਅੱਖਾਂ, ਗੁਰਦੇ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਖੁਰਾਕ 'ਚ ਬਦਲਾਅ ਕਰਨਾ ਵੀ ਜ਼ਰੂਰੀ ਹੈ। ਆਪਣੀ ਡਾਈਟ 'ਚ ਇਨ੍ਹਾਂ 5 ਚੀਜ਼ਾਂ ਨੂੰ ਸ਼ਾਮਲ ਕਰੋ, ਇਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹੇਗਾ।
ਡਾਇਬਟੀਜ਼ 'ਚ ਕੀ ਖਾਣਾ ਹੈ?
1. ਸਟਿਰ-ਫ੍ਰਾਈ ਐੱਗ - ਸ਼ੂਗਰ ਦੀ ਬੀਮਾਰੀ 'ਚ ਤੁਹਾਨੂੰ ਜ਼ਿਆਦਾ ਤੇਲ ਜਾਂ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਸਟਿਰ-ਫ੍ਰਾਈ ਐੱਗ ਖਾ ਸਕਦੇ ਹੋ। ਜੇਕਰ ਤੁਹਾਨੂੰ ਉਬਲੇ ਹੋਏ ਆਂਡੇ ਦਾ ਸਵਾਦ ਪਸੰਦ ਨਹੀਂ ਹੈ ਤਾਂ ਇਹ ਤੁਹਾਡੇ ਲਈ ਵਧੀਆ ਡਿਸ਼ ਹੈ। ਆਂਡੇ ਖਾਣ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਭਰਪੂਰ ਪ੍ਰੋਟੀਨ ਮਿਲਦਾ ਹੈ। ਸ਼ੂਗਰ ਦੇ ਮਰੀਜ਼ ਨੂੰ ਆਂਡੇ ਜ਼ਰੂਰ ਖਾਣੇ ਚਾਹੀਦੇ ਹਨ।
2. ਰਾਗੀ ਡੋਸਾ - ਸ਼ੂਗਰ 'ਚ ਰਾਗੀ ਦਾ ਸੇਵਨ ਜ਼ਰੂਰ ਕਰੋ। ਤੁਸੀਂ ਰਾਗੀ ਦੇ ਆਟੇ ਨਾਲ ਚਿੱਲਾ ਜਾਂ ਫਿਰ ਕ੍ਰਿਸਪੀ ਡੋਸਾ ਬਣਾ ਸਕਦੇ ਹੋ। ਰਾਗੀ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਰਾਗੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
3. ਚਨਾ ਚਾਟ - ਡਾਇਬਟੀਜ਼ 'ਚ ਕਾਲੇ ਛੋਲੇ ਖਾਣਾ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਭਾਵੇਂ ਕਾਲੇ ਛੋਲੇ ਦੀ ਚਾਟ ਬਣਾ ਕੇ ਖਾ ਸਕਦੇ ਹੋ। ਛੋਲੇ ਨੂੰ ਰਾਤ ਭਰ ਭਿਓ ਦਿਓ। ਸਵੇਰੇ ਇਸ ਨੂੰ ਉਬਾਲੋ ਅਤੇ ਇਸ ਵਿਚ ਪਿਆਜ਼, ਟਮਾਟਰ, ਹਰੀ ਮਿਰਚ, ਹਰਾ ਧਨੀਆ ਅਤੇ ਨਿੰਬੂ ਪਾ ਕੇ ਚਾਟ ਦੀ ਤਰ੍ਹਾਂ ਬਣਾ ਲਓ। ਤੁਸੀਂ ਇਸ ਨੂੰ ਨਾਸ਼ਤੇ 'ਚ ਜਾਂ ਸ਼ਾਮ ਦੇ ਸਨੈਕਸ 'ਚ ਖਾ ਸਕਦੇ ਹੋ।
4. ਕੁੱਟੂ ਦੀ ਰੋਟੀ - ਵੱਖ-ਵੱਖ ਤਰ੍ਹਾਂ ਦੇ ਅਨਾਜ ਸ਼ੂਗਰ 'ਚ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਕੁੱਟੂ ਦਾ ਆਟਾ ਵੀ ਖਾ ਸਕਦੇ ਹੋ। ਕੁੱਟੂ ਗਲੂਟੇਨ ਮੁਕਤ ਅਨਾਜ ਹੈ, ਜੋ ਹਾਈ ਪ੍ਰੋਟੀਨ, ਖਣਿਜ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਵਰਤ ਦੌਰਾਨ ਵੀ ਕੁੱਟੂ ਖਾਂਦੇ ਹੋ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਕੱਟੂ ਦੀ ਰੋਟੀ ਜਾਂ ਪਰਾਂਠਾ ਬਣਾ ਕੇ ਖਾ ਸਕਦੇ ਹੋ।
5. ਐਲੋਵੇਰਾ ਜੂਸ - ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਡਾਈਟ 'ਚ ਐਲੋਵੇਰਾ ਜੂਸ ਵੀ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਤਾਜ਼ੇ ਐਲੋਵੇਰਾ ਤੋਂ ਜੂਸ ਕੱਢ ਸਕਦੇ ਹੋ ਜਾਂ ਤੁਸੀਂ ਬਜ਼ਾਰ 'ਚ ਉਪਲੱਬਧ ਐਲੋਵੇਰਾ ਜੂਸ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਐਲੋਵੇਰਾ ਦਾ ਸਵਾਦ ਭਾਵੇਂ ਕੌੜਾ ਲੱਗੇ ਪਰ ਇਹ ਚਮੜੀ, ਵਾਲਾਂ, ਢਿੱਡ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।