Diabetes Disease In Children: ਡਾਇਬਟੀਜ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਇਹ ਬਿਮਾਰੀ ਸਿਰਫ਼ ਵੱਡਿਆਂ ਵਿੱਚ ਹੀ ਪਾਈ ਜਾਂਦੀ ਸੀ ਪਰ ਹੁਣ ਇਸ ਬਿਮਾਰੀ ਨੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਪਿੱਛੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਜੋ ਸਾਹਮਣੇ ਆਇਆ ਹੈ ਉਹ ਹੈ ਖਰਾਬ ਜੀਵਨ ਸ਼ੈਲੀ। ਬੱਚਿਆਂ ਦੀ ਖਾਣ ਪੀਣ ਦੀਆਂ ਆਦਤਾਂ ਬੱਚਿਆਂ ਵਿੱਚ ਸ਼ੂਗਰ ਦਾ ਕਾਰਨ ਬਣ ਗਈਆਂ ਹਨ।
ਖੋਜਕਾਰਾਂ ਨੇ ਕਿਹਾ, ਹਾਲ ਹੀ ਦੇ ਸਾਲਾਂ ਵਿੱਚ, ਬੱਚਿਆਂ ਵਿੱਚ ਵੀ ਡਾਇਬਟੀਜ ਦਾ ਖ਼ਤਰਾ ਵੱਧ ਰਿਹਾ ਹੈ। ਬੱਚਿਆਂ ਨੂੰ ਮੁੱਖ ਤੌਰ 'ਤੇ ਟਾਈਪ-1 ਡਾਇਬਟੀਜ ਦਾ ਖ਼ਤਰਾ ਹੁੰਦਾ ਹੈ, ਪਰ ਕੁਝ ਬੱਚੇ ਟਾਈਪ-2 ਡਾਇਬਟੀਜ ਦੇ ਸ਼ਿਕਾਰ ਵੀ ਪਾਏ ਜਾਂਦੇ ਹਨ। ਛੋਟੀ ਉਮਰ ਵਿੱਚ ਡਾਇਬਟੀਜ ਦੀ ਸਮੱਸਿਆ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਨੂੰ ਵਧਾ ਸਕਦੀ ਹੈ ਅਤੇ ਜੀਵਨ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਬੱਚਿਆਂ ਵਿੱਚ ਡਾਇਬਟੀਜ ਦਾ ਛੇਤੀ ਪਤਾ ਲਗਾਉਣ ਲਈ ਇਨ੍ਹਾਂ ਲੱਛਣਾਂ ਵੱਲ ਧਿਆਨ ਦਿਓ।
ਵਾਰ ਵਾਰ ਪਿਸ਼ਾਬ
ਬਲੈਡਰ ਇੰਫੈਕਸ਼ਨ
ਜ਼ਖ਼ਮ ਦਾ ਜਲਦੀ ਠੀਕ ਨਾ ਹੋਣਾ
ਥਕਾਵਟ ਦੇ ਨਾਲ ਧੁੰਦਲੀਆਂ ਅੱਖਾਂ
ਵਧੇਰੇ ਪਿਆਸ ਮਹਿਸੂਸ ਕਰਨਾ
ਖੂਨ ਵਿੱਚ ਗਲੂਕੋਜ਼ ਦਾ ਹਾਈ ਲੈਵਲ
ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ
ਜੀਅ ਕੱਚਾ ਅਤੇ ਉਲਟੀਆਂ ਨਾਲ ਮੂਡ ਬਦਲਣਾ
ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਪਾਓ ਡਾਇਬਟੀਜ ਤੋਂ ਛੁਟਕਾਰਾ
1. ਬੱਚਿਆਂ ਨੂੰ ਸਿਹਤਮੰਦ ਭੋਜਨ ਖਾਣ ਦੀ ਮਹੱਤਤਾ ਸਿਖਾਉਣਾ, ਜੰਕ ਫੂਡ ਤੋਂ ਪਰਹੇਜ਼ ਕਰਨਾ, ਫੂਡ ਵਿੱਚ ਸਿਹਤਮੰਦ ਸਨੈਕਿੰਗ ਸ਼ਾਮਲ ਕਰਨਾ, ਖਾਣ ਵੇਲੇ ਸਕ੍ਰੀਨ ਤੋਂ ਪਰਹੇਜ਼ ਕਰਨਾ, ਜ਼ਿਆਦਾ ਪਾਣੀ ਪੀਣਾ, ਜ਼ਿਆਦਾ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ, ਹੌਲੀ-ਹੌਲੀ ਖਾਣਾ।
2. ਆਪਣੇ ਬੱਚੇ ਨੂੰ ਹਰ ਰੋਜ਼ ਘੱਟੋ-ਘੱਟ 60 ਮਿੰਟਾਂ ਲਈ ਕਿਸੇ ਨਾ ਕਿਸੇ ਸਰੀਰਕ ਗਤੀਵਿਧੀ ਵਿੱਚ ਸ਼ਾਮਲ ਕਰੋ, ਜਿੰਨਾ ਸੰਭਵ ਹੋ ਸਕੇ, ਤਾਂ ਜੋ ਉਸਦਾ ਸਰੀਰ ਕਿਰਿਆਸ਼ੀਲ ਰਹੇ ਅਤੇ ਬੱਚਾ ਡਾਇਬਟੀਜ ਤੋਂ ਸੁਰੱਖਿਅਤ ਰਹੇ।
3. ਬੱਚਿਆਂ ਦੀ ਮਾਨਸਿਕ ਸਿਹਤ ਵੱਲ ਧਿਆਨ ਦਿਓ ਤਾਂ ਜੋ ਉਹ ਪੜ੍ਹਾਈ 'ਤੇ ਧਿਆਨ ਦੇ ਸਕਣ ਅਤੇ ਲੋਕਾਂ ਨਾਲ ਜੁੜ ਸਕਣ।
4. ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਡਾਇਬਟੀਜ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
5. ਬੱਚਿਆਂ ਨੂੰ ਚੰਗੀ ਖੁਰਾਕ ਦਿਓ। ਸਮੇਂ-ਸਮੇਂ 'ਤੇ ਉਸ ਦਾ ਬਲੱਡ ਸ਼ੂਗਰ ਲੈਵਲ ਚੈੱਕ ਕਰਦੇ ਰਹੇ। ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਤੁਰੰਤ ਡਾਕਟਰ ਦੀ ਸਲਾਹ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।