Disadvantages of wheat bread: ਮਨਪਸੰਦ ਸਬਜ਼ੀ ਨਾਲ ਹਰ ਕੋਈ ਇੱਕ ਜਾਂ ਦੋ ਵਾਧੂ ਰੋਟੀਆਂ ਹੀ ਖਾ ਲੈਂਦਾ ਹੈ ਪਰ ਕਈ ਲੋਕ ਰੋਜ਼ਾਨਾ ਹੀ ਗਿਣ ਕੇ ਨਹੀਂ ਸਗੋਂ ਚਿਣ ਕੇ ਰੋਟੀਆਂ ਖਾਂਦੇ ਹਨ। ਬੇਸ਼ੱਕ ਸਰੀਰਕ ਕੰਮ ਕਰਨ ਵਾਲੇ ਲੋਕਾਂ ਲਈ ਜ਼ਿਆਦਾ ਰੋਟੀਆਂ ਖਾਣਾ ਕੋਈ ਵੱਡੀ ਗੱਲ ਨਹੀਂ ਪਰ ਸਰੀਰਕ ਤੌਰ 'ਤੇ ਘੱਟ ਐਕਟਿਵ ਲੋਕਾਂ ਲਈ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਦਰਅਸਲ ਭਾਵੇਂ ਅਸੀਂ ਰੋਟੀਆਂ ਨੂੰ ਸਿਹਤ ਲਈ ਲਾਭਦਾਇਕ ਮੰਨਦੇ ਹਾਂ, ਪਰ ਅਸੀਂ ਲੋੜ ਤੋਂ ਵੱਧ ਰੋਟੀਆਂ ਖਾ ਲੈਂਦੇ ਹਾਂ ਤਾਂ ਇਸ ਦਾ ਨੁਕਸਾਨ ਜ਼ਰੂਰ ਹੁੰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਰੋਟੀ ਖਾਣ ਦੇ ਨੁਕਸਾਨਾਂ ਬਾਰੇ ਦੱਸਦੇ ਹਾਂ।


ਭਾਰਤੀ ਘਰਾਂ ਵਿੱਚ ਕਣਕ ਦੇ ਆਟੇ ਦੀ ਰੋਟੀ ਦੀ ਵਰਤੋਂ ਆਮ ਤੌਰ 'ਤੇ ਕੀਤੀ ਜਾਂਦੀ ਹੈ। ਹਾਲਾਂਕਿ ਇਸ ਵਿੱਚ ਫਾਈਬਰ ਵੀ ਹੁੰਦਾ ਹੈ, ਪਰ ਗਲੂਟਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਦਾ ਫਾਇਦਾ ਨਹੀਂ ਹੁੰਦਾ। ਕਣਕ ਦੀ ਰੋਟੀ ਸ਼ੂਗਰ, ਕੋਲੈਸਟ੍ਰਾਲ ਤੇ ਕਬਜ਼ ਵਰਗੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਜੇਕਰ ਜ਼ਿਆਦਾ ਰੋਟੀਆਂ ਖਾਧੀਆਂ ਜਾਣ ਤਾਂ ਹੋਰ ਵੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਰੋਟੀਆਂ ਨਾਲ ਜੁੜੀ ਇਸ ਰਿਪੋਰਟ ਨੂੰ ਪੜ੍ਹ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ।



ਕਣਕ ਦੀ ਰੋਟੀ ਦੇ ਨੁਕਸਾਨ


1. ਸੇਲੀਏਕ ਦੀ ਬਿਮਾਰੀ 
ਆਟੇ ਦੀ ਰੋਟੀ ਵਿੱਚ ਗਲੂਟਨ ਨਾਮਕ ਪਦਾਰਥ ਹੁੰਦਾ ਹੈ। ਜੇਕਰ ਇਹ ਪਦਾਰਥ ਜ਼ਿਆਦਾ ਮਾਤਰਾ ਵਿੱਚ ਸਰੀਰ ਅੰਦਰ ਪਹੁੰਚ ਜਾਏ ਤਾਂ ਸੇਲੀਏਕ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਇੱਕ ਵਾਰ ਜਦੋਂ ਤੁਹਾਨੂੰ ਇਹ ਬਿਮਾਰੀ ਹੋ ਜਾਏ ਤਾਂ ਫਿਰ ਸਮੱਸਿਆਵਾਂ ਦਾ ਕੋਈ ਅੰਤ ਨਹੀਂ। ਮਰੀਜ਼ ਨੂੰ ਪੇਟ ਦਰਦ, ਦਸਤ ਤੇ ਕਮਜ਼ੋਰੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਲਿਮਟ ਤੋਂ ਵੱਧ ਰੋਟੀਆਂ ਨਾ ਖਾਓ।


2. ਕਾਰਬੋਹਾਈਡ੍ਰੇਟ ਦੀ ਸਟੋਰੇਜ਼
ਸਿਹਤਮੰਦ ਜੀਵਨ ਜਿਊਣ ਲਈ ਸਾਨੂੰ ਊਰਜਾ ਦੀ ਲੋੜ ਹੁੰਦੀ ਹੈ ਤੇ ਊਰਜਾ ਦਾ ਮੁੱਖ ਸਰੋਤ ਕਾਰਬੋਹਾਈਡ੍ਰੇਟ ਹਨ। ਰੋਟੀ ਕਾਰਬੋਹਾਈਡ੍ਰੇਟ ਦਾ ਖਜ਼ਾਨਾ ਹੈ। ਇਸ ਲਈ ਨਿਯਮਿਤ ਤੌਰ 'ਤੇ ਰੋਟੀ ਖਾਣਾ ਜ਼ਰੂਰੀ ਹੈ। ਹਾਲਾਂਕਿ, ਜੇਕਰ ਤੁਹਾਨੂੰ ਗਿਣ ਤੇ ਨਹੀਂ ਚਿਣ ਕੇ ਰੋਟੀਆਂ ਖਾਣ ਦੀ ਆਦਤ ਹੈ, ਤਾਂ ਸਰੀਰ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੋ ਸਕਦੀ ਹੈ। ਇਸ ਕਾਰਨ ਸ਼ੂਗਰ ਵਧਣ ਦਾ ਖਤਰਾ ਹੈ। ਇਸ ਲਈ ਜੇਕਰ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਮਟ ਵਿੱਚ ਹੀ ਰੋਟੀ ਖਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ: ਕੈਂਸਰ ਦੀ ਪਹਿਲੀ ਹੀ ਸਟੇਜ ਵਿੱਚ ਕਿੰਨੇ ਲੋਕਾਂ ਨੂੰ ਪਤਾ ਚਲ ਜਾਂਦਾ ਹੈ? ਇਸ ਤਰ੍ਹਾਂ ਬਚ ਸਕਦੀ ਹੈ ਜਾਨ


3. ਭਾਰ ਵਧੇਗਾ
ਕਈ ਲੋਕਾਂ ਨੂੰ ਘਿਓ ਵਿੱਚ ਗੜੁੱਚ ਰੋਟੀ ਖਾਣ ਦੀ ਆਦਤ ਹੁੰਦੀ ਹੈ ਤੇ ਇਹ ਆਦਤ ਕਈ ਪੇਚੀਦਗੀਆਂ ਪੈਦਾ ਕਰ ਸਕਦੀ ਹੈ। ਰੋਟੀ 'ਤੇ ਘਿਓ ਲਾਉਣ ਨਾਲ ਇਸ ਦੀ ਕੈਲੋਰੀ ਵੈਲਿਊ ਕਈ ਗੁਣਾ ਵੱਧ ਜਾਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਹੌਲੀ-ਹੌਲੀ ਸਰੀਰ ਦਾ ਭਾਰ ਵਧਣ ਲੱਗਦਾ ਹੈ। ਇੱਥੋਂ ਤੱਕ ਕਿ ਘਿਓ ਵਿੱਚ ਮੌਜੂਦ ਸੈਚੂਰੇਟਿਡ ਫੈਟ ਖ਼ੂਨ ਵਿੱਚ ਖ਼ਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਵਧਾ ਸਕਦਾ ਹੈ। ਜੇਕਰ ਖੂਨ ਵਿੱਚ ਕੋਲੈਸਟ੍ਰੋਲ ਦਾ ਪੱਧਰ ਖ਼ਤਰੇ ਦੀ ਸੀਮਾ ਤੋਂ ਬਾਹਰ ਹੋ ਜਾਏ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਘਿਓ ਨਾਲ ਗੜੁੱਚ ਆਟੇ ਦੀ ਰੋਟੀ ਨਾ ਖਾਓ।



4. ਨਿਊਰੋਲੋਜੀਕਲ ਸਮੱਸਿਆਵਾਂ
ਜੇਕਰ ਬਹੁਤ ਜ਼ਿਆਦਾ ਗਲੂਟਨ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਕੁਝ ਮਾਮਲਿਆਂ ਵਿੱਚ ਨਸਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ। ਨਸਾਂ ਦਾ ਦਰਦ ਤੇ ਤਕਲੀਫ ਵਧ ਸਕਦੀ ਹੈ। ਇਸ ਨਾਲ ਨਸਾਂ ਦੀ ਸੋਜ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਮਾਹਿਰ ਹਰ ਕਿਸੇ ਨੂੰ ਜ਼ਿਆਦਾ ਰੋਟੀ ਖਾਣ ਦੀ ਆਦਤ ਛੱਡਣ ਲਈ ਕਹਿੰਦੇ ਹਨ। ਅਜਿਹਾ ਕਰਨ ਨਾਲ ਹੀ ਤੁਸੀਂ ਸਿਹਤਮੰਦ ਰਹਿ ਸਕਦੇ ਹੋ।


5. ਗਰਮੀ ਦਾ ਕਹਿਰ
ਜ਼ਿਆਦਾ ਰੋਟੀ ਖਾਣ ਨਾਲ ਸਰੀਰ 'ਚ ਗਰਮੀ ਦਾ ਉਤਪਾਦਨ ਵਧਦਾ ਹੈ, ਜਿਸ ਕਾਰਨ ਵਿਅਕਤੀ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ। ਗਰਮੀ ਕਾਰਨ ਸਰੀਰ 'ਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤੇ ਅਜਿਹੀ ਸਥਿਤੀ 'ਚ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਲਈ ਨਿਊਟ੍ਰੀਸ਼ਨਿਸਟਾਂ ਦਾ ਕਹਿਣਾ ਹੈ ਕਿ ਜੋ ਵੀ ਤੁਸੀਂ ਖਾ ਰਹੇ ਹੋ, ਉਸ ਨੂੰ ਸੰਤੁਲਿਤ ਮਾਤਰਾ 'ਚ ਖਾਓ।


ਇਹ ਵੀ ਪੜ੍ਹੋ: ਡੱਬਾਬੰਦ ਜੂਸ ਪੀਣ ਵਾਲੇ ਸਾਵਧਾਨ! ਸਰੀਰ ਨੂੰ ਕਰ ਦੇਣਗੇ ਬਰਬਾਦ, ਤਾਜ਼ਾ ਰਿਪੋਰਟ 'ਚ ਵੱਡੇ ਖੁਲਾਸੇ


ਰੋਟੀ ਦਾ ਬਦਲ ਕੀ?
ਰੋਟੀ ਤੇ ਚੌਲ ਮਿਲਾ ਕੇ ਖਾਣ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਹੈ। ਅਜਿਹੇ 'ਚ ਇੱਕ ਦਿਨ ਚੌਲ ਖਾਓ ਤੇ ਅਗਲੇ ਦਿਨ ਰੋਟੀ ਖਾਓ। ਦਿਨ ਵਿੱਚ 2 ਤੋਂ 3 ਰੋਟੀਆਂ ਤੋਂ ਜ਼ਿਆਦਾ ਨਾ ਖਾਓ। ਇਸ ਦੀ ਬਜਾਏ, ਜੇ ਤੁਹਾਨੂੰ ਭੁੱਖ ਲੱਗੀ ਹੈ, ਤਾਂ ਸਬਜ਼ੀਆਂ, ਮੱਛੀ ਤੇ ਮੀਟ ਖਾ ਕੇ ਪੇਟ ਭਰੋ।