Seven Minute Workout: ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜਿੰਮ ਵਿਚ ਸਿਰਫ ਇਕ ਘੰਟਾ ਜਾਂ ਇਸ ਤੋਂ ਵੱਧ ਸਮਾਂ ਦੇਣ ਨਾਲ ਤੁਹਾਨੂੰ ਕਸਰਤ ਦੇ ਫਾਇਦੇ ਨਜ਼ਰ ਆਉਣਗੇ ਜਾਂ ਨਹੀਂ? ਜ਼ਿਆਦਾਤਰ ਲੋਕਾਂ ਕੋਲ ਰੁਝੇਵਿਆਂ ਕਾਰਨ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ। ਹਾਲਾਂਕਿ ਹਰ ਕੋਈ ਆਪਣੀ ਸਿਹਤ ਅਤੇ ਤੰਦਰੁਸਤੀ ਲਈ ਯਕੀਨੀ ਤੌਰ 'ਤੇ ਕੁਝ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਤਣਾਅ 'ਚ ਹੋ ਕਿ ਕਸਰਤ ਲਈ ਜ਼ਿਆਦਾ ਸਮਾਂ ਕਿਵੇਂ ਕੱਢਿਆ ਜਾਵੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਲਈ ਜ਼ਿਆਦਾ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਤੁਹਾਡਾ ਕੰਮ 7 ਮਿੰਟ ਵਿੱਚ ਵੀ ਪੂਰਾ ਹੋ ਸਕਦਾ ਹੈ। ਹਾਂਜੀ ਸਿਰਫ 7 ਮਿੰਟਾਂ ਵਿੱਚ।


ਇਹ ਪਾਇਆ ਗਿਆ ਹੈ ਕਿ ਜਿਹੜੇ ਲੋਕ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਵਰਕਆਊਟ ਕਰਦੇ ਹਨ, ਉਹ ਲੰਬੇ ਸਮੇਂ ਤੱਕ ਸੀਮਤ ਵਰਕਆਊਟ ਕਰਨ ਵਾਲਿਆਂ ਨਾਲੋਂ ਜ਼ਿਆਦਾ ਫਿੱਟ ਅਤੇ ਮੋਟੀਵੇਟਿਡ ਹੁੰਦੇ ਹਨ। ਦ ਹਿਊਮਨ ਪਰਫਾਰਮੈਂਸ ਇੰਸਟੀਚਿਊਟ ਦੇ ਅਨੁਸਾਰ, ਸਿਰਫ 7 ਮਿੰਟ ਦੀ ਹਾਈ ਇੰਟੇਸਿਟੀ ਵਾਲੀ ਕਸਰਤ ਮਾਸਪੇਸ਼ੀਆਂ ਦੀ ਤਾਕਤ ਅਤੇ ਕਾਰਡੀਓ ਫਿਟਨੈਸ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੀ ਹੈ, ਅਤੇ ਇਹ ਤੁਹਾਡੇ ਦਿਲ ਅਤੇ ਫੇਫੜਿਆਂ ਦੀ ਸਿਹਤ ਲਈ ਵੀ ਵਧੀਆ ਹੈ।


ਸੇਲਿਬ੍ਰਿਟੀ ਪਰਸਨਲ ਟ੍ਰੇਨਰ ਅਤੇ ਫਿਟਨੈਸ ਐਪ ਰਿਜ਼ਲਟਸ ਵੈਲਨੈਸ ਲਾਈਫਸਟਾਈਲ ਦੀ ਸੰਸਥਾਪਕ, ਸੇਸੀਲੀਆ ਹੈਰਿਸ ਦਾ ਕਹਿਣਾ ਹੈ ਕਿ ਲੋਕ ਸਭ ਤੋਂ ਵੱਡੀ ਗਲਤੀ ਇਹ ਕਰਦੇ ਹਨ ਕਿ ਉਹ ਬਹੁਤ ਲੰਬੇ ਸਮੇਂ ਤੱਕ ਵਰਕਆਊਟ ਕਰਦੇ ਹਨ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 2 ਹਫਤੇ ਬਾਅਦ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ


ਸੇਸੀਲੀਆ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਕ ਘੰਟੇ ਲਈ ਕਸਰਤ ਜਾਂ ਜਿੰਮ ਕਰਨ, ਤਾਂ ਹੀ ਨਤੀਜਾ ਜਲਦੀ ਸਾਹਮਣੇ ਆਵੇਗਾ। ਹਾਲਾਂਕਿ, ਸੱਤ ਮਿੰਟਾਂ ਲਈ ਕਸਰਤ ਕਰਨ ਵਾਲਿਆਂ ਨੇ ਮਹਿਸੂਸ ਕੀਤਾ ਕਿ ਸਿਰਫ ਸੱਤ ਮਿੰਟ ਦੀ ਕਸਰਤ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਨ ਲਈ ਕਾਫੀ ਹੈ।


ਕਿਵੇਂ ਕੰਮ ਕਰਦਾ ਹੈ 7 ਮਿੰਟਾਂ ਦਾ ਵਰਕਆਊਟ


ਲਾਈਫ ਕੋਚ ਜੈਫ ਸਪੀਅਰਸ ਦਾ ਕਹਿਣਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਸਰਤ ਕਰਨ ਲਈ ਦਿਨ ਦਾ ਪੂਰਾ ਘੰਟਾ ਜਾਂ 30 ਮਿੰਟ ਕੱਢਣੇ ਪੈਣਗੇ, ਤਾਂ ਤੁਹਾਨੂੰ ਕਸਰਤ ਕਰਨਾ ਭਾਰੀ ਲੱਗ ਸਕਦਾ ਹੈ। ਪਰ ਹਰ ਕਿਸੇ ਕੋਲ 7 ਮਿੰਟ ਦਾ ਸਮਾਂ ਹੁੰਦਾ ਹੈ। ਤੁਹਾਡਾ ਦਿਮਾਗ ਵੀ ਆਸਾਨੀ ਨਾਲ ਸਵੀਕਾਰ ਕਰ ਲਵੇਗਾ ਕਿ ਇਹ ਸਮਾਂ ਅਸਲ ਵਿੱਚ ਸਹੀ ਹੈ। ਜਦੋਂ ਅਸੀਂ 60 ਮਿੰਟ ਦੀ ਕਸਰਤ ਬਾਰੇ ਸੋਚਦੇ ਹਾਂ, ਤਾਂ ਕਈ ਵਾਰ ਕਸਰਤ ਇੱਕ ਬੋਝ ਜਿਹਾ ਲੱਗਦੀ ਹੈ। ਪਰ 7 ਮਿੰਟ ਦੀ ਕਸਰਤ ਤੁਹਾਡੇ ਅੰਦਰ ਅਜਿਹੀ ਭਾਵਨਾ ਨਹੀਂ ਆਉਣ ਦੇਵੇਗੀ।


ਇਦਾਂ ਸ਼ੁਰੂ ਕਰੋ 7 ਮਿੰਟ ਦਾ ਵਰਕਆਊਟ  


ਪਹਿਲਾ ਮਿੰਟ- ਪਹਿਲਾ ਮਿੰਟ ਤੁਸੀਂ 60 ਸਕਿੰਟਾਂ ਲਈ ਮਾਰਚਿੰਗ ਨਾਲ ਸ਼ੁਰੂ ਕਰ ਸਕਦੇ ਹੋ। 


ਦੂਜਾ ਮਿੰਟ- ਦੂਜਾ ਮਿੰਟ ਤੁਸੀਂ 60 ਸਕਿੰਟ ਦੀ ਸਪੀਡ ਸਕੁਐਟਸ ਨੂੰ ਦੇ ਸਕਦੇ ਹੋ। 


ਤੀਜਾ ਮਿੰਟ- ਇਹ ਮਿੰਟ ਬੈਠਣ ਲਈ ਦਿੱਤਾ ਜਾ ਸਕਦਾ ਹੈ। 


ਚੌਥਾ ਮਿੰਟ- ਚੌਥੇ ਮਿੰਟ 'ਤੇ ਤੁਸੀਂ 60 ਸਕਿੰਟ ਲਈ ਸਪੀਡ ਪੰਚ ਕਰਦੇ ਹੋ। 


ਪੰਜਵੇਂ ਮਿੰਟ- 60 ਸਕਿੰਟਾਂ ਲਈ ਸਟਾਰ ਜੰਪ ਕਰੋ। 


ਛੇਵਾਂ ਮਿੰਟ- ਇਸ ਮਿੰਟ ਵਿਚ ਤੁਸੀਂ ਬਰਪੀ ਐਕਸਰਸਾਈਜ਼ ਕਰ ਸਕਦੇ ਹੋ। 


ਸੱਤਵਾਂ ਮਿੰਟ- ਤੁਸੀਂ ਸੱਤਵੇਂ ਮਿੰਟ 'ਚ ਸਕਿੱਪਿੰਗ ਕਰ ਸਕਦੇ ਹੋ।